ਚੱਲਦੇ ਮੈਚ ’ਚ ਕਬੱਡੀ ਖਿਡਾਰੀ ਦੀ ਮੌਤ, ਖਿਡਾਰੀ ਨੂੰ ਟਚ ਕਰਕੇ ਦੌੜ ਰਿਹਾ ਸੀ

match

ਜ਼ਿਲ੍ਹਾ ਪੱਧਰੀ ਮੈਚ ਦੌਰਾਨ ਵਾਪਰਿਆ ਹਾਦਸਾ

(ਸੱਚ ਕਹੂੰ ਨਿਊਜ਼) ਤਮਿਲਨਾਡੂ। ਕਬੱਡੀ ਮੈਚ ਦੌਰਾਨ ਇੱਕ ਖਿਡਾਰੀ ਦੀ ਮੌਤ ਹੋਣ ਨਾਲ ਸਨਸਨੀ ਫੈਲ ਗਈ ਹੈ। ਤਮਿਲਨਾਡੂ ਦੇ ਪਨਰੂਤੀ ਨੇੜੇ ਮਣਦੀਕੁਪੰਮ ਪਿੰਡ ’ਚ ਮੈਚ ਦੌਰਾਨ ਕਬੱਡੀ ਖਿਡਾਰੀ ਦੀ ਮੌਤ ਹੋ ਗਈ। ਹਾਦਸਾ ਐਤਵਾਰ ਨੂੰ ਜ਼ਿਲ੍ਹਾ ਪੱਧਰੀ ਮੈਚ ਦੌਰਾਨ ਵਾਪਰਿਆ। ਮੈਚ ਦੌਰਾਨ ਜਦੋਂ 22 ਸਾਲਾ ਖਿਡਾਰੀ ਵਿਮਲਰਾਜ ਰੇਡ ਪਾ ਰਿਹਾ ਸੀ ਤਾਂ ਇਸ ਦੌਰਾਨ ਵਿਰੋਧੀ ਖਿਡਾਰੀਆਂ ਨੇ ਵਿਮਲ ਨੂੰ ਘੇਰ ਕੇ ਡੇਗ ਦਿੱਤਾ। ਇਸ ਦੌਰਾਨ ਇੱਕ ਖਿਡਾਰੀ ਦਾ ਪੈਰ ਵਿਮਲ ਦੀ ਛਾਤੀ ’ਤੇ ਟਿਕ ਗਿਆ ਪਰ ਉਸ ਤੋਂ ਬਾਅਦ ਉਸ ਨੇ ਆਪਣੇ ਦੋ ਪੁਆਇੰਟ ਵੀ ਲੈ ਲਏ। ਹਾਲਾਂਕਿ ਵਿਮਲ ਇਸ ਤੋਂ ਬਾਅਦ ਉੱਠ ਨਹੀਂ ਸਕਿਆ। ਉਸ ਦੇ ਸਾਥੀਆਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

vimal

ਖਿਡਾਰੀ ਦੀ ਮੌਤ ਤੋਂ ਬਾਅਦ ਇਲਾਕੇ ’ਚ ਸਨਸਨੀ ਫੈਲ ਗਈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਖਿਡਾਰੀ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਖਿਡਾਰੀਆਂ ਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਕਬੱਡੀ ਖਿਡਾਰੀ ਦੀ ਜਿੱਤੀ ਟਰਾਫੀ ਨੂੰ ਵੀ ਉਨ੍ਹਾਂ ਦੀ ਮ੍ਰਿਤਕ ਦੇਹ ਨਾਲ ਦਫਨਾਇਆ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here