ਅਮਰੀਕਾ ‘ਚ ਇੱਕ ਭਾਰਤੀ ਸਮੇਤ ਚਾਰ ਦੀ ਮੌਤ

Death, Four Including an Indian, US

ਪੁਲਿਸ ਘਟਨਾ ਦੀ ਕਰ ਰਹੀ ਹੈ ਜਾਂਚ

ਨਵੀਂ ਦਿੱਲੀ (ਏਜੰਸੀ)। ਅਮਰੀਕਾ ਦੇ ਓਹਿਓ ਰਾਜ ਦੇ ਸਿਨਸਿਨਾਟੀ ਸ਼ਹਿਰ ‘ਚ ਇੱਕ ਭਾਰਤੀ ਨਾਗਰਿਕ ਸਮੇਤ ਚਾਰ ਦੀ ਮੌਤ ਦੀ ਖ਼ਬਰ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਮਰੀਕਾ ਸਥਿੱਤ ਭਾਰਤੀ ਦੂਤਾਵਾਸ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਐਤਵਾਰ ਸ਼ਾਮ ਸਿਨਸਿਨਾਟੀ ‘ਚ ਚਾਰ ਜਣਿਆਂ ਦੀ ਹੱਤਿਆ ਹੋਈ ਹੈ। ਮ੍ਰਿਤਕਾਂ ‘ਚ ਇੱਕ ਭਾਰਤੀ ਨਾਗਰਿਕ ਸ਼ਾਮਲ ਹੈ ਜੋ ਅਮਰੀਕਾ ਗਿਆ ਸੀ ਜਦੋਂਕਿ ਤਿੰਨ ਹੋਰ ਭਾਰਤੀ ਮੂਲ ਦੇ ਹਨ।

ਵਿਦੇਸ਼ ਮੰਤਰੀ ਨੇ ਦੱਸਿਆ ਕਿ ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ। ਇਹ ਘਿਨਾਉਣੇ ਅਪਰਾਧ ਦਾ ਮਾਮਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਨਿਊਯਾਰਕ ‘ਚ ਸਾਡੇ ਕਾਊਂਸਲ ਜਨਰਲ ਸਬੰਧਤ ਅਧਿਕਾਰੀਆਂ ਦੇ ਨਾਲ ਸਮਨਵਿਅ ਕਰ ਰਹੇ ਹਨ ਅਤੇ ਉਹ ਮੈਨੂੰ ਇਸ ਬਾਰੇ ਸੂਚਿਤ ਕਰਨਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here