ਗੁਰੂਹਰਸਹਾਏ (18 ਫਰਵਰੀ) | ਫਿਰੋਜ਼ਪੁਰ – ਫਾਜ਼ਿਲਕਾ ਜੀ ਟੀ ਰੋਡ ‘ਤੇ ਕਾਰ ਤੇ ਗੰਨਿਆਂ ਨਾਲ ਲੱਦੇ ਟਰੈਕਟਰ ਟਰਾਲੇ ਦੀ ਟੱਕਰ ‘ਚ ਪਿਉ ਪੁੱਤ ਦੀ ਮੌਤ ਅਤੇ ਹੋਰ ਚਾਰ ਜਣਿਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਸਾਈਡ ਤੋਂ ਗੰਨਿਆਂ ਨਾਲ ਭਰਿਆ ਟਰੈਕਟਰ ਟਰਾਲਾ ਜੋ ਫਾਜ਼ਿਲਕਾ ‘ਚ ਸਥਿਤ ਗੰਨਾ ਮਿੱਲ ਜਾ ਰਿਹਾ ਸੀ ਕਿ ਪਿੰਡ ਪਿੰਡੀ ਅਤੇ ਗੋਲੂ ਕਾ ਮੋੜ ਵਿਚਕਾਰ ਆ ਕੇ ਪੈਂਚਰ ਹੋ ਗਿਆ ਪੈਂਚਰ ਹੋਏ ਟਰਾਲੇ ਦੇ ਪਿੱਛੇ ਗੰਨਿਆਂ ਨਾਲ ਭਰਿਆ ਇੱਕ ਹੋਰ ਟਰੈਕਟਰ ਟਰਾਲਾ ਆ ਕੇ ਰੁਕ ਗਿਆ ਅਤੇ ਰਾਤ 10 ਵਜੇ ਦੇ ਕਰੀਬ ਫਿਰੋਜ਼ਪੁਰ ਸਾਈਡ ਤੋਂ ਆ ਰਹੀ ਮਰੂਤੀ ਕਾਰ ਨੰ ਐਚ ਆਰ 26 ਈ 4310 ਜਿਸ ਨੂੰ ਸਾਹਮਣੇ ਖੜ੍ਹਾ ਟਰੈਕਟਰ ਟਰਾਲਾ ਦਿਖਾਈ ਨਾ ਦੇਣ ਕਾਰਨ ਪਿੱਛੋਂ ਸਿੱਧੀ ਗੰਨਿਆਂ ਨਾਲ ਲੱਦੇ ਟਰਾਲੇ ਵਿੱਚ ਜਾ ਵੱਜੀ ਇਸ ਹਾਦਸੇ ਵਿੱਚ ਅਵਤਾਰ ਸਿੰਘ (42) ਅਤੇ ਉਸ ਦੇ ਪੁੱਤਰ ਪਿਆਰਪੀਤ ਸਿੰਘ (22) ਵਾਸੀ ਜਲਾਲਾਬਾਦ ਦੀ ਮੌਕੇ ‘ਤੇ ਮੋਤ ਹੋ ਗਈ ਜਦਕਿ ਪਿਛਲੀ ਸੀਟ ‘ਤੇ ਬੈਠੀ ਉਸ ਦੀ ਪਤਨੀ ,ਬੇਟੀ ਅਤੇ ਇੱਕ ਹੋਰ ਔਰਤ ਗੰਭੀਰ ਰੂਪ ਵਿੱਚ ਜਖਮੀ ਹੋ ਗਈਆਂ, ਜਿੰਨ੍ਹਾਂ ਵਿੱਚ ਇੱਕ ਦੋ ਸਾਲ ਦਾ ਬੱਚਾ ਵੀ ਸ਼ਾਮਿਲ ਸੀ
ਇਸ ਹਾਦਸੇ ਵਿੱਚ ਜਖਮੀ ਔਰਤਾਂ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਵਿਆਹ ਸਮਾਗਮ ਤੋਂ ਵਾਪਸ ਆਪਣੇ ਘਰ ਜਲਾਲਾਬਾਦ ਸ਼ਹਿਰ ਜਾ ਰਿਹਾ ਸੀ ਕਿ ਅਚਾਨਕ ਇਹ ਹਾਦਸਾ ਵਾਪਰ ਗਿਆ ਇਸ ਦੁਰਘਟਨਾ ਦੀ ਜਾਂਚ ਕਰ ਰਹੇ ਥਾਣਾ ਗੁਰੂਹਰਸਹਾਏ ਦੇ ਏ ਐਸ ਆਈ ਦਰਸਨ ਲਾਲ ਨੇ ਦੱਸਿਆ ਕਿ ਟਰੈਕਟਰ ਟਰਾਲਾ ਚਾਲਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮ੍ਰਿਤਕਾਂ ਦੀਆਂ ਲਾਸਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ ਪੁਲਿਸ ਵੱਲੋਂ ਟਰੈਕਟਰ ਟਰਾਲੇ ਨੂੰ ਕਬਜੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।