ਮੀਂਹ ਦੇ ਪਾਣੀ ਨਾਲ ਖ਼ਰਾਬ ਹੋਈ ਫ਼ਸਲ ਨੂੰ ਦੇਖਦਿਆਂ ਪਿਆ ਦਿਲ ਦਾ ਦੌਰਾ | Farmer
ਲੰਬੀ, (ਮੇਵਾ ਸਿੰਘ/ਸੱਚ ਕਹੂੰ ਨਿਊਜ਼)। Farmer ਬਲਾਕ ਲੰਬੀ ਦੇ ਪਿੰਡ ਕੰਦੂਖੇੜਾ ਨਿਵਾਸੀ ਦਰਬਾਰਾ ਸਿੰਘ ਪੁੱਤਰ ਤੇਜਾ ਸਿੰਘ ਦੀ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਦੁੱਖ ਦੀ ਘੜੀ ਵਿੱਚ ਪਿੰਡ ਦੇ ਮੋਹਤਬਰਾਂ ‘ਚ ਸਰਪੰਚ ਤੇਜਿੰਦਰਪਾਲ ਸਿੰਘ, ਸਾਬਕਾ ਸਰਪੰਚ ਲਖਵਿੰਦਰ ਸਿੰਘ, ਸੈਕਟਰੀ ਬਲਿਹਾਰ ਸਿੰਘ, ਜਥੇਦਾਰ ਬਲਵਿੰਦਰ ਸਿੰਘ, ਅਜੈਪਾਲ ਸਿੰਘ, ਭਗਵਾਨ ਸਿੰਘ,ਸਵਰਨ ਸਿੰਘ, ਮੇਜਰ ਸਿੰਘ, ਸਵਿੰਦਰਪਾਲ ਸ਼ਰਮਾ, ਮੁਲਖ ਰਾਜ ਸ਼ਰਮਾ ਨੇ ਸਵ. ਦਰਬਾਰਾ ਸਿੰਘ ਦੇ ਪੁੱਤਰਾਂ ਜਸਵੀਰ ਸਿੰਘ, ਰਘਬੀਰ ਸਿੰਘ ਨਾਲ ਦੁੱਖ ਸਾਂਝਾ ਕੀਤਾ। (Farmer)
ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਤੇ ਪਿੰਡ ਦੇ ਮੋਹਤਬਾਰਾਂ ਵਿਸ਼ੇਸ ਜਾਣਕਾਰੀ ਤਹਿਤ ਦੱਸਿਆ ਸਵ. ਦਰਬਾਰਾ ਸਿੰਘ ਕੋਲ ਸਿਰਫ 4 ਏਕੜ ਜ਼ਮੀਨ ਹੈ, ਜਿਸ ਵਿੱਚ ਉਸ ਨੇ ਨਰਮਾ ਬੀਜ ਰੱਖਿਆ ਹੈ। ਬੀਤੀ 3 ਜੁਲਾਈ ਨੂੰ ਆਈ ਭਾਰੀ ਬਾਰਿਸ਼ ਕਾਰਨ ਉਸ ਦਾ ਸਾਰਾ ਨਰਮਾ ਬਰਸਾਤ ਦੇ ਪਾਣੀ ਵਿਚ ਡੁੱਬਕੇ ਤੇ ਹੁਣ ਸੁੱਕਕੇ ਖਤਮ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਦਰਬਾਰਾ ਸਿੰਘ ਦੇ ਦਿਮਾਗ ਤੇ ਨਰਮੇ ਦੀ ਫਸਲ ਖਤਮ ਹੋ ਜਾਣ ਦਾ ਬੜਾ ਹੀ ਬੋਝ ਸੀ, ਜੋ ਉਸ ਦੀ ਮੌਤ ਦਾ ਕਾਰਨ ਬਣਿਆ। ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪਿੰਡ ਦੇ ਮੋਹਤਬਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਵ: ਦਰਬਾਰਾ ਸਿੰਘ ਦੀ ਹੋਈ ਫਸਲ ਦੇ ਨੁਕਸਾਨ ਦਾ ਮੁਆਵਜਾ ਜਰੂਰ ਦਿੱਤਾ ਜਾਵੇ ਤਾਂ ਜੋ ਪਰਿਵਾਰ ਨੂੰ ਇਸ ਦੁੱਖ ਦੀ ਘੜੀ ‘ਚ ਕੁਝ ਰਾਹਤ ਮਿਲ ਸਕੇ। (Farmer)