ਸਾਡੇ ਨਾਲ ਸ਼ਾਮਲ

Follow us

16.6 C
Chandigarh
Friday, February 20, 2026
More
    Home Breaking News ਗੋਲੀ ਲੱਗਣ ਕਾਰ...

    ਗੋਲੀ ਲੱਗਣ ਕਾਰਨ ਵਿਅਕਤੀ ਦੀ ਮੌਤ, ਮਾਮਲਾ ਦਰਜ

    Ludhiana News
    ਸੰਕੇਤਕ ਫੋਟੋ।

    ਗੋਲੀ ਲੱਗਣ ਕਾਰਨ ਵਿਅਕਤੀ ਦੀ ਮੌਤ, ਮਾਮਲਾ ਦਰਜ

    ਫਿਰੋਜ਼ਪੁਰ, (ਸਤਪਾਲ ਥਿੰਦ (ਸੱਚ ਕਹੂੰ))। ਫਿਰੋਜ਼ਪੁਰ ਛਾਉਣੀ ਸਥਿਤ ਬਲਿਊ ਮੂਨ ਹੋਟਲ ਕੋਲ ਬੀਤੇ ਦਿਨ ਗੋਲੀ ਲੱਗਣ ਕਾਰਨ ਹੋਈ ਇੱਕ ਵਿਅਕਤੀ ਦੀ ਮੌਤ ਦੇ ਮਾਮਲੇ ’ਚ ਪੁਲਿਸ ਵੱਲੋਂ ਮ੍ਰਿਤਕ ਵਿਅਕਤੀ ਦੀ ਭੈਣ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਸੰਜੇ ਜੈਨ (45) ਪੁੱਤਰ ਕੈਲਾਸ਼ ਚੰਦ ਜੈਨ ਵਜੋਂ ਹੋਈ ਹੈ ਜੋ ਕਿ ਬਲਿਊ ਮੂਨ ਹੋਟਲ ’ਚ ਹੀ ਨੌਕਰੀ ਕਰਦਾ ਸੀ। ਪੁਲਿਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕ ਵਿਅਕਤੀ ਦੀ ਭੈਣ ਅਨੀਤਾ ਰਾਣੀ ਵਾਸੀ ਗਲੀ ਨੰ: 6 ਫਿਰੋਜ਼ਪੁਰ ਛਾਉਣੀ ਨੇ ਦੱਸਿਆ ਕਿ ਉਹਨਾਂ ਨੂੰ ਪਤਾ ਚੱਲਿਆ ਕਿ ਬਲਿਊ ਮੂਨ ’ਚ ਕੰਮ ਕਰਦੇ ਕਿਸੇ ਵਿਅਕਤੀ ਨੂੰ ਗੋਲੀ ਲੱਗ ਗਈ ਹੈ ਤਾਂ ਉਹਨਾਂ ਜਾ ਕੇ ਦੇਖਿਆ ਤਾਂ ਉਸਦੇ ਭਰਾ ਸੰਜੇ ਜੈਨ ਦੇ ਗੋਲੀ ਲੱਗੀ ਸੀ, ਜਿਸ ਨੂੰ ਫਰੀਦਕੋਟ ਮੈਡੀਕਲ ਲਜਾਇਆ ਗਿਆ,

    ਜਿੱਥੇ ਉਸਦੇ ਮੌਤ ਹੋ ਗਈ। ਅਨੀਤਾ ਰਾਣੀ ਨੇ ਦੱਸਿਆ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਸਦੇ ਭਰਾ ਨੂੰ ਗੋਲੀ ਕਿਸ ਨੇ ਮਾਰੀ ਹੈ। ਫਿਲਹਾਲ ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਫਿਰੋਜ਼ਪੁਰ ਛਾਉਣੀ ਤੋਂ ਇੰਸਪੈਕਟਰ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਅਨੀਤਾ ਰਾਣੀ ਦੇ ਬਿਆਨਾਂ ਦੇ ਅਧਾਰ ’ਤੇ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.