ਸਾਡੇ ਨਾਲ ਸ਼ਾਮਲ

Follow us

9.6 C
Chandigarh
Saturday, January 24, 2026
More
    Home ਸੂਬੇ ਪੰਜਾਬ ਨਹਿਰ ’ਚ ਨਹਾਉਣ...

    ਨਹਿਰ ’ਚ ਨਹਾਉਣ ਗਏ ਦੀ ਡੁੱਬਣ ਨਾਲ ਮੌਤ

    Death by Drowning sachkahoon

    ਨਹਿਰ ’ਚ ਨਹਾਉਣ ਗਏ ਦੀ ਡੁੱਬਣ ਨਾਲ ਮੌਤ

    ਰਾਮਾਂ ਮੰਡੀ, (ਸਤੀਸ ਜੈਨ)। ਗਰਮੀ ਤੋਂ ਰਾਹਤ ਪਾਉਣ ਲਈ ਨੇੜਲੇ ਪਿੰਡ ਬਖਤੂ ਵਿਖੇ ਨਹਿਰ ਦੇ ਹੈੱਡਾਂ ’ਤੇ ਨਹਾਉਣ ਲਈ ਗਏ ਸਥਾਨਕ ਧਾਨਕ ਮੁਹੱਲੇ ਦੇ ਕੁੱਝ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਸਤੀਸ ਕੁਮਾਰ (17-18) ਪੁੱਤਰ ਲਾਭ ਰਾਮ ਦੀ ਡੂੰਘੇ ਪਾਣੀ ’ਚ ਡੁੱਬਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਮੁਤਾਬਿਕ ਇਸ ਨੌਜਵਾਨ ਦੇ ਡੁੱਬਣ ਦਾ ਪਤਾ ਲੱਗਦੇ ਹੀ ਨਾਲ ਗਏ ਨੌਜਵਾਨ ਮੌਕੇ ਤੋਂ ਖਿਸਕ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਹੈਲਪਲਾਈਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰ ਪ੍ਰਧਾਨ ਬੌਬੀ ਲਹਿਰੀ, ਬੌਬੀ ਸਿੰਗਲਾ, ਜੋਨੀ ਲਹਿਰੀ, ਰਿੰਕਾ ਮਿਸਤਰੀ, ਵਿਵੇਕ ਬਾਂਸਲ, ਸੰਮੀ ਬਖਤੂ ਅਤੇ ਪਾਇਲਟ ਸੇਰੂ ਅੰਬੂਲੈਂਸ ਲੈ ਕੇ ਘਟਨਾ ਸਥਾਨ ’ਤੇ ਪੁੱਜੇ ਅਤੇ ਨੌਜਵਾਨ ਨੂੰ ਨਹਿਰ’ ਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਰਾਮਾਂ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮਿ੍ਰਤਕ ਐਲਾਨ ਦਿੱਤਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।