ਪਰਿਵਾਰ ਕੋਲ ਡੇਰਾ ਸ਼ਰਧਾਂਲੂਆਂ ਦਾ ਧੰਨਵਾਦ ਕਰਨ ਲਈ ਨਹੀਂ ਸਨ ਸ਼ਬਦ, ਅੱਖਾਂ ‘ਚੋਂ ਨਹੀਂ ਰੁਕੇ ਅੱਥਰੂ | Mental Health Support
Mental Health Support: (ਮਨਜੀਤ ਨਰੂਆਣਾ) ਚੁੱਘੇ ਕਲਾਂ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਚੁੱਘੇ ਕਲਾਂ ਦੇ ਡੇਰਾ ਸ਼ਰਧਾਂਲੂਆਂ ਵੱਲੋਂ ਅੱਠ ਸਾਲਾਂ ਤੋਂ ਗੁੰਮ ਨੌਜਵਾਨ ਨੂੰ ਪਰਿਵਾਰ ਨਾਲ ਮਿਲਾਇਆ। ਮਾਹੌਲ ਗ਼ਮਗੀਨ ਸੀ, ਪਰਿਵਾਰ ਦੇ ਅੱਠ ਸਾਲਾਂ ਤੋਂ ਗੁੰਮ ਮੰਦਬੁੱਧੀ ਨੌਜਵਾਨ ਨੂੰ ਮਿਲ ਕੇ ਅੱਖਾਂ ‘ਚੋਂ ਆਪ ਮੁਹਾਰੇ ਅੱਥਰੂ ਨਿਕਲ ਰਹੇ ਸਨ ਤੇ ਉਨ੍ਹਾਂ ਕੋਲ ਡੇਰਾ ਸ਼ਰਧਾਲੂਆਂ ਦਾ ਧੰਨਵਾਦ ਕਰਨ ਲਈ ਕੋਈ ਸ਼ਬਦ ਨਹੀਂ ਸਨ।
ਪੰਜਾਬ ਦੇ ਪਚਾਸੀ ਮੈਂਬਰ ਬਲਰਾਜ ਸਿੰਘ ਇੰਸਾਂ ਵਾਸੀ ਬਾਹੋਂ ਸਿਵੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕੇ ਪਿੰਡ ਚੱਕ ਅਤਰ ਸਿੰਘ ਵਾਲਾ ਵਿਖੇ ਪਿੰਡ ਦੀਆਂ ਗਲੀਆਂ ’ਚ ਇੱਕ ਮੰਦਬੁੱਧੀ ਨੌਜਵਾਨ ਘੁੰਮ ਰਿਹਾ ਸੀ, ਜਦੋਂ ਇਸ ਗੱਲ ਦਾ ਪਤਾ ਪਿੰਡ ਦੇ ਡੇਰਾ ਸ਼ਰਧਾਲੂ ਜਗਸੀਰ ਸਿੰਘ ਇੰਸਾਂ ਨੂੰ ਲੱਗਿਆ ਤਾਂ ਉਹ ਇਸ ਨੌਜਵਾਨ ਨੂੰ ਆਪਣੇ ਘਰ ਲੈ ਆਏ, ਉਨ੍ਹਾਂ ਉਕਤ ਨੌਜਵਾਨ ਨੂੰ ਚਾਹ-ਪਾਣੀ ਪਿਲਾਉਣ ਤੋਂ ਬਾਅਦ, ਬਲਾਕ ਦੇ ਪਿੰਡ ਤਿਉਣਾ ਵਿਖੇ ਬਣੇ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ‘ਚ ਲਿਆਂਦਾ, ਜਿੱਥੇ ਡੇਰਾ ਸ਼ਰਧਾਂਲੂਆਂ ਨੇ ਉਸ ਨਾਲ ਰਾਬਤਾ ਕੀਤਾ ਗਿਆ।
ਇਹ ਵੀ ਪੜ੍ਹੋ: Ber Benefits: ਡੇਰਾ ਸੱਚਾ ਸੌਦਾ ਦੇ ਇਸ ਡੇਰੇ ਦੇ ਬੇਰੀਆਂ ਨੂੰ ਲੱਗੇ ਸੇਬਾਂ ਵਰਗੇ ਬੇਰ, ਦੂਰ-ਦਰ ਤੱਕ ਚਰਚਾ
ਉਕਤ ਮੰਦਬੁੱਧੀ ਨੌਜਵਾਨ ਨੇ ਆਪਣਾ ਨਾਂਅ ਮੁਕੇਸ਼ ਪੁੱਤਰ ਮਾਨ ਚੰਦ ਪਿੰਡ ਬਾੜੀ ਪਰਸਨਾ, ਬੜਨੌਤਾ ਤਹਿਸੀਲ ਚੂਰਾਂ ਜ਼ਿਲ੍ਹਾ ਚੰਬਾ (ਹਿਮਾਚਲ ਪ੍ਰਦੇਸ) ਦੱਸਿਆ। ਇਸ ਤੋਂ ਬਾਅਦ ਡੇਰਾ ਸ਼ਰਧਾਂਲੂਆਂ ਵੱਲੋਂ ਹਿਮਾਚਲ ਪ੍ਰਦੇਸ਼ ਦੇ 85 ਮੈਂਬਰਾਂ ਨਾਲ ਗੱਲਬਾਤ ਕੀਤੀ, ਜਿੱਥੇ ਉਕਤ ਨੌਜਵਾਨ ਦੇ ਘਰ ਦਾ ਪਤਾ ਲੱਗਿਆ। ਨੌਜਵਾਨ ਨੂੰ ਲੈਣ ਲਈ ਉਸ ਦਾ ਭਰਾ ਮੀਰ ਚੰਦ ਤੇ ਮੁਹੰਮਦ ਦੀਨ ਪਹੁੰਚੇ। ਅੱਠ ਸਾਲਾਂ ਤੋਂ ਗੁੰਮ ਮੁਕੇਸ਼ ਨੂੰ ਜਦੋਂ ਉਸ ਦਾ ਭਰਾ ਮੀਰ ਚੰਦ ਮਿਲਿਆ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ, ਖੁਸ਼ੀ ‘ਚ ਉਸ ਦੀਆਂ ਅੱਖਾਂ ‘ਚੋਂ ਅੱਥਰੂ ਵਹਿਰ ਤੁਰੇ। ਮੁਹੰਮਦ ਦੀਨ ਨੇ ਦੱਸਿਆ ਕੇ ਮੁਕੇਸ਼ ਸਾਲ 2017 ‘ਚ ਆਪਣੇ ਭਰਾ ਨਾਲ ਦਵਾਈ ਲੈਣ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਆਇਆ ਹੋਇਆ ਸੀ, ਜਿੱਥੋਂ ਉਹ ਗੁੰਮ ਹੋ ਗਿਆ ਸੀ, ਉਸ ਸਮੇਂ ਤੋਂ ਹੀ ਉਹ ਮੁਕੇਸ਼ ਦੀ ਭਾਲ ਕਰ ਰਹੇ ਸਨ। ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕੇ ਉਹ ਡੇਰਾ ਸ਼ਰਧਾਂਲੂਆਂ ਦਾ ਕਿਸ ਤਰ੍ਹਾਂ ਧੰਨਵਾਦ ਕਰਨ। Mental Health Support