ਪਵਿੱਤਰ ਮਹਾਂ ਰਹਿਮੋ ਕਰਮ ਦਿਵਸ ਨੂੰ ਸਮਰਪਿਤ ਅਮਰੀਕਾ ’ਚ ਡੇਰਾ ਸ਼ਰਧਾਲੂਆਂ ਨੇ ਕੀਤਾ ਖੂਨਦਾਨ
ਅਜੀਤਵਾਲ, 11 ਅਕਤੂਬਰ (ਕਿਰਨ ਰੱਤੀ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾਂ ’ਤੇ ਅਮਲ ਕਰਦਿਆਂ ਡੇਰਾ ਸ਼ਰਧਾਲੂ ਜਿੱਥੇ ਭਾਰਤ ਵਿਚ ਲਗਾਤਾਰ ਮਾਨਵਤਾ ਭਲਾਈ ਦੇ ਕਾਰਜ ਕਰ ਰਹੇ ਹਨ। ਉੱਥੇ ਵਿਦੇਸ਼ਾਂ ਵਿੱਚ ਵੀ ਬੈਠੀ ਸਾਧ-ਸੰਗਤ ਵੀ ਮਾਨਵਤਾ ਭਲਾਈ ਕਾਰਜਾਂ ਨੂੰ ਹਰ ਮੌਕੇ ’ਤੇ ਕਰਦੀ ਰਹਿੰਦੀ ਹੈ। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 135 ਕਾਰਜ ਜਿਨ੍ਹਾਂ ਵਿੱਚ ਲੋੜਵੰਦਾਂ ਨੂੰ ਰਾਸ਼ਨ ਦੇਣਾ, ਗਰੀਬ ਪਰਿਵਾਰਾਂ ਨੂੰ ਮਕਾਨ ਬਣਾ ਕੇ ਦੇਣਾ ਤੇ ਖੂਨਦਾਨ ਕਰਨਾ ਆਦਿ ਸਾਮਲ ਹਨ।
ਜਾਣਕਾਰੀ ਅਨੁਸਾਰ ਪ੍ਰਦੀਪ ਇੰਸਾਂ ਨੇ ਭਾਰਤ ਵਿੱਚ 6ਵੀਂ ਵਾਰ, ਦੁਬਈ ਵਿੱਚ 5 ਵਾਰੀ ਤੇ ਅਮਰੀਕਾ 2 ਵਾਰ, ਬਰਿਜਪਾਲ ਇੰਸਾਂ ਨੇ ਅਮਰੀਕਾ ’ਚ 7ਵੀਂ ਵਾਰ ਅਤੇ ਰੁਪਿੰਦਰ ਇੰਸਾਂ ਨੇ ਅਮਰੀਕਾ ਦੇ ਬਲੱਡ ਬੈਂਕ ਫਰੈਸਨੋ ਕੈਲੇਫੋਰਨੀਆ ਵਿੱਚ 5ਵੀਂ ਵਾਰ ਬਲੱਡ ਦਾਨ ਕੀਤਾ। ਖੂਨਦਾਨੀਆਂ ਨੇ ਖੂਨਦਾਨ ਕਰਨ ਉਪਰੰਤ ਕਿਹਾ ਕਿ ਮਾਨਵਤਾ ਭਲਾਈ ਦੇ ਅਜਿਹੇ ਕਾਰਜ ਕਰਨ ਦੀ ਪ੍ਰੇਰਨਾ ਸਾਨੂੰ ਪੂਜਨੀਕ ਗੁਰੂ ਜੀ ਤੋਂ ਮਿਲੀ ਹੈ ਤੇ ਖੂਨਦਾਨ ਕਰਕੇ ਸਾਨੂੰ ਜੋ ਖੁਸ਼ੀ ਮਿਲਦੀ ਹੈ ਉਸ ਨੂੰ ਸ਼ਬਦਾਂ ’ਚ ਬਿਆਨ ਕਰਨਾ ਮੁਸ਼ਕਲ ਹੈ। ਸਾਡੀ ਪੂਜਨੀਕ ਗੁਰੂ ਜੀ ਅੱਗੇ ਅਰਦਾਸ ਹੈ ਕਿ ਸਾਨੂੰ ਇਸੇ ਤਰ੍ਹਾਂ ਮਾਨਵਤਾ ਭਲਾਈ ਦੇ ਕਾਰਜ ਕਰਨ ਦੀ ਹਿੰਮਤ ਤਾਕਤ ਬਖਸ਼ਦੇ ਰਹਿਣ। ਉਨ੍ਹਾਂ ਅੱਗੇ ਦੱਸਿਆ ਕਿ ਖੂਨਦਾਨ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਲੱਖਾਂ ਲੋਕਾਂ ਦੀਆਂ ਜਾਨਾਂ ਵੀ ਬਚਾਈਆਂ ਰਹੀਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ














