ਵਿਧਵਾ ਭੈਣ ਦੇ ਪਰਿਵਾਰ ਲਈ ਫਰਿਸ਼ਤਾ ਬਣ ਬਹੁੜੇ ਡੇਰਾ ਸ਼ਰਧਾਲੂ
(ਮਨੋਜ ਗੋਇਲ) ਘੱਗਾ /ਬਾਦਸ਼ਾਹਪੁਰ। ਆਪਣੇ ਕੱਚੇ ਮਕਾਨ ਹੇਠ ਗੁਜ਼ਰ-ਬਸਰ ਕਰ ਰਹੇ ਇੱਕ ਪਰਿਵਾਰ ਦਾ ਮੀਂਹ ਹਨ੍ਹੇਰੀ ਦਾ ਡਰ ਅੱਜ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਮੁਕਾ ਦਿੱਤਾ 25 ਮੈਂਬਰ ਜੋਗਿੰਦਰ ਸਿੰਘ ਕਲਵਾਣੂ ,15 ਮੈਂਬਰ ਸੋਮ ਨਾਥ ਇੰਸਾਂ , 15 ਮੈਂਬਰ ਜਰਨੈਲ ਸਿੰਘ ਇੰਸਾਂ ਨੇ ਦੱਸਿਆ ਕਿ ਵਿਧਵਾ ਭੈਣ ਮਨਪ੍ਰੀਤ ਕੌਰ ਪਤਨੀ ਸਵ: ਜਗਤਾਰ ਸਿੰਘ ਵਾਸੀ ਦਫਤਰੀਵਾਲਾ ਬਲਾਕ (ਘੱਗਾ) , ਜੋ ਕਿ ਆਪਣੇ ਪਰਿਵਾਰ ਦੋ ਲੜਕੀਆਂ ਅਤੇ ਇੱਕ 7 ਸਾਲ ਦੇ ਛੋਟੇ ਲੜਕੇ ਸਮੇਤ ਕੱਚੇ ਮਕਾਨ ਹੇਠ ਗੁਜ਼ਾਰਾ ਕਰ ਰਹੀ ਸੀ, ਨੂੰ ਬਰਸਾਤੀ ਮੌਸਮ ਹੇਠ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ।
ਇਹ ਵੀ ਪੜ੍ਹੋ : ਕਰਵਾ ਚੌਥ ‘ਤੇ ਪੂਜਨੀਕ ਗੁਰੂ ਜੀ ਦੇ ਬਚਨ
ਇਸ ਪਰਿਵਾਰ ਕੋਲ ਮਕਾਨ ਪਾਉਣ ਲਈ ਸਾਮਾਨ ਤਾਂ ਸੀ ਪਰ ਗਰੀਬੀ ਹੋਣ ਕਾਰਨ ਮਕਾਨ ਪਾਉਣ ਦੀ ਹੈਸੀਅਤ ਨਹੀਂ ਸੀ। ਜਦੋਂ ਪਰਿਵਾਰਕ ਮੈਂਬਰਾਂ ਨੇ ਬਲਾਕ ਕਮੇਟੀ ਘੱਗਾ ਨਾਲ ਸੰਪਰਕ ਕੀਤਾ ਤਾਂ ਸਾਧ-ਸੰਗਤ ਝੱਟ ਹੀ ਮਕਾਨ ਬਣਾਉਣ ਲਈ ਤਿਆਰ ਹੋ ਗਈ ।ਜਿਨ੍ਹਾਂ ਨੇ ਅੱਜ ਇਸ ਪਰਿਵਾਰ ਲਈ ਪੱਕਾ ਮਕਾਨ ਬਣਾ ਕੇ ਖੜ੍ਹਾ ਕਰ ਦਿੱਤਾ। ਲਗਭਗ 150 ਦੇ ਕਰੀਬ ਸੇਵਾਦਾਰਾਂ ਨੇ 2 ਕਮਰੇ , 1 ਰਸੋਈ , ਫਲੱਸ਼ ਅਤੇ ਬਾਥਰੂਮ ਬਣਾ ਕੇ ਦਿੱਤਾ। ਇਨ੍ਹਾਂ ਡੇਰਾ ਸ਼ਰਧਾਲੂਆਂ ਦੀ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਖੂਬ ਪ੍ਰਸ਼ੰਸਾ ਕਰਦਿਆਂ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਬਲਾਕ ਕਮੇਟੀ 15 ਮੈਂਬਰ ਹਰਮੇਸ਼ ਇੰਸਾਂ , ਬਲਵੰਤ ਇੰਸਾਂ, ਜਰਨੈਲ ਸਿੰਘ ਇੰਸਾਂ, ਭੀਮ ਚੰਦ ਇੰਸਾਂ ਤੋਂ ਇਲਾਵਾ ਹੋਰ ਸਮੂਹ 15 ਮੈਂਬਰ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਅਤੇ ਜਿੰਮੇਵਾਰਾਂ ਤੋਂ ਇਲਾਵਾ ਸਾਧ-ਸੰਗਤ ਹਾਜਜ਼ਰ ਸੀ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ