ਡਿਗੂੰ-ਡਿਗੂੰ ਕਰਦੀ ਛੱਤ ਥੱਲੇ ਸੌਂਦਾ ਸੀ ਪਰਿਵਾਰ, ਬਰਸਾਤਾਂ ਸਮੇਂ ਅੰਦਰ ਖੜਦਾ ਸੀ ਗੋਡੇ-ਗੋਡੇ ਪਾਣੀ
(ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਸਥਾਨਕ ਸ਼ਹਿਰ ਦੇ ਵਾਰਡ ਨੰਬਰ 11 ਦੇ ਵਿਚ ਇਕ ਲੋੜਵੰਦ ਪਰਿਵਾਰ ਦਾ ਮਕਾਨ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਆਸੀਆਨਾ ਮੁਹਿੰਮ ਤਹਿਤ (Welfare Work) ਬਣਾ ਕੇ ਪਰਿਵਾਰ ਨੂੰ ਸੌਂਪਿਆ ਗਿਆ। ਡੇਰਾ ਸੱਚਾ ਸੌਦਾ ਦੇ ਬਲਾਕ ਸੁਨਾਮ ਦੇ ਜ਼ਿੰਮੇਵਾਰ ਪੱਚੀ ਮੈਂਬਰ ਰਾਜੇਸ਼ ਬਿੱਟੂ ਇੰਸਾਂ ਅਤੇ ਬਲਾਕ ਭੰਗੀਦਾਸ ਛਹਿਬਰ ਸਿੰਘ ਇੰਸਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਜਗ੍ਹਾ ’ਤੇ ਜੋ ਪਹਿਲਾਂ ਮਕਾਨ ਬਣਿਆ ਹੋਇਆ ਸੀ ਉਹ ਬਹੁਤ ਹੀ ਪੁਰਾਣਾ ਅਤੇ ਖਸਤਾ ਹਾਲਤ ਵਿੱਚ ਸੀ ਜਿਸ ਦੇ ਇਕ ਕਮਰੇ ਦੀ ਛੱਤ ਢਹਿ ਚੁੱਕੀ ਸੀ ਅਤੇ ਦੋ ਕਮਰਿਆਂ ਦੀਆਂ ਛੱਤਾਂ ਡਿਗੂੰ-ਡਿਗੂੰ ਕਰ ਰਹੀਆਂ ਸਨ ਅਤੇ ਇਹ ਮਕਾਨ ਗਲੀ ਨਾਲੋਂ ਅੱਠ ਦੱਸ ਫੁੱਟ ਡੂੰਘਾ ਵੀ ਹੋ ਚੁੱਕਿਆ ਸੀ ਅਤੇ ਬਰਸਾਤਾਂ ਦੇ ਮੌਸਮ ਵਿੱਚ ਇਸ ਪਰਿਵਾਰ ਦੇ ਹਾਲਾਤ ਬਹੁਤ ਮਾੜੇ ਹੋ ਜਾਂਦੇ ਸਨ। Welfare Work
ਉਨ੍ਹਾਂ ਦੱਸਿਆ ਕਿ ਇਸ ਮਕਾਨ ਵਿਚ ਇਕ ਵਿਧਵਾ ਭੈਣ ਗੁਰਮੇਲ ਕੌਰ ਉਸ ਦੇ ਦੋ ਬੇਟੇ ਰਹਿ ਰਹੇ ਹਨ ਅਤੇ ਇਹ ਪਰਿਵਾਰ ਇਸ ਮਕਾਨ ਨੂੰ ਨਵੇਂ ਸਿਰੇ ਤੋਂ ਬਣਾਉਣ ਵਿੱਚ ਅਸਮਰੱਥ ਸੀ। ਜ਼ਿੰਮੇਵਾਰਾਂ ਨੇ ਦੱਸਿਆ ਕਿ ਇਸ ਭੈਣ ਵੱਲੋਂ ਬਲਾਕ ਦੇ ਹੋਰ ਜ਼ਿੰਮੇਵਾਰਾਂ ਨਾਲ ਮਕਾਨ ਬਣਾਉਣ ਸਬੰਧੀ ਗੱਲਬਾਤ ਕੀਤੀ ਤਾਂ ਉਸ ’ਤੇ ਬਲਾਕ ਕਮੇਟੀ ਨੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਅਤੇ ਪੂਜਨੀਕ ਗੁਰੂ ਜੀ ਵੱਲੋਂ ਚਲਾਏ ਗਏ 138 ਮਾਨਵਤਾ ਭਲਾਈ ਕਾਰਜਾਂ ਦੇ (Welfare Work) ਵਿਚੋਂ ਇਕ ਆਸੀਆਨਾ ਮੁਹਿੰਮ ਤਹਿਤ ਇਹ ਮਕਾਨ ਬਣਾ ਕੇ ਦਿੱਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੁਰਾਣੇ ਮਕਾਨ ਨੂੰ ਨਵੇਂ ਸਿਰੇ ਤੋਂ ਬਣਾਇਆ ਗਿਆ ਹੈ ਉਨ੍ਹਾਂ ਦੱਸਿਆ ਕਿ ਇੱਥੇ ਦਸ ਫੁੱਟ ਦੇ ਕਰੀਬ ਭਰਤ ਵੀ ਪਾਈ ਗਈ ਹੈ ਅਤੇ ਇਸ ਮਕਾਨ ਵਿੱਚ ਦੋ ਕਮਰੇ ਇੱਕ ਰਸੋਈ ਅਤੇ ਬਾਥਰੂਮ ਆਦਿ ਬਣਾ ਕੇ ਇਸ ਪਰਿਵਾਰ ਨੂੰ ਸੌਂਪਿਆ ਜਾਵੇਗਾ।
ਇਸ ਮੌਕੇ ਪੰਦਰਾਂ ਮੈਂਬਰ ਜ਼ਿੰਮੇਵਾਰ ਜਸਪਾਲ ਇੰਸਾਂ, ਗੁਰਜੰਟ ਸਿੰਘ ਇੰਸਾਂ, ਗੁਰਦੀਪ ਸਿੰਘ ਇੰਸਾਂ, ਲਾਭ ਸਿੰਘ ਇੰਸਾਂ, ਰਮੇਸ਼ ਕੁਮਾਰ ਇੰਸਾਂ, ਮੀਤਾ ਸਿੰਘ ਇੰਸਾਂ, ਸੁਰਿੰਦਰ ਸਿੰਘ ਇੰਸਾਂ, ਓਮ ਪ੍ਰਕਾਸ਼ ਇੰਸਾਂ ਸਾਰੇ ਪੰਦਰਾਂ ਮੈਂਬਰ, ਸ਼ਹਿਰੀ ਭੰਗੀਦਾਸ ਗੁਲਜ਼ਾਰ ਸਿੰਘ ਇੰਸਾਂ, ਡਾ. ਰਾਜੇਸ਼ ਬੱਤਰਾ ਇੰਸਾਂ, ਸਹਿਦੇਵ ਇੰਸਾਂ, ਸੁਜਾਨ ਭੈਣਾਂ ਨਿਰਮਲਾ ਇੰਸਾਂ, ਭੈਣ ਸ਼ਾਂਤੀ ਇੰਸਾਂ, ਭੈਣ ਸੁਨੀਤਾ ਇੰਸਾਂ ਅਤੇ ਸਮੂਹ ਸਾਧ-ਸੰਗਤ ਸਮੇਤ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭੈਣਾਂ ਅਤੇ ਵੀਰ ਮਕਾਨ ਬਣਾਉਣ ਵਿੱਚ ਜੁਟੇ ਹੋਏ ਸਨ।
ਦਿਨ ਵਿੱਚ ਕਰਦੇ ਹਾਂ ਆਪਣਾ ਕੰਮ ’ਤੇ ਰਾਤ ਸਮੇਂ ਕਰਦੇ ਹਾਂ ਸੇਵਾ : ਮਿਸਤਰੀ
ਇਸ ਮੌਕੇ ਮਕਾਨ ਬਣਾ ਰਹੇ ਮਿਸਤਰੀਆਂ ਨੇ ਕਿਹਾ ਕਿ ਉਹ ਦਿਨ ਵਿਚ ਆਪਣਾ ਕੰਮ ਕਰਦੇ ਹਨ ਅਤੇ ਰਾਤ ਸਮੇਂ ਸੇਵਾ ਕਾਰਜ ਜਿਵੇਂ ਕਿਸੇ ਦਾ ਮਕਾਨ ਬਣਾ ਕੇ ਦੇਣਾ ਜਾਂ ਸਾਧ-ਸੰਗਤ ਵੱਲੋਂ ਕੋਈ ਹੋਰ ਕਾਰਜ ਭਲਾਈ ਕਾਰਜ ਚੱਲ ਰਿਹਾ ਹੁੰਦਾ ਹੈ ਤਾਂ ਉਸ ਵਿੱਚ ਹਿੱਸਾ ਪਾਉਂਦੇ ਹਨ ਅਤੇ ਉਨ੍ਹਾਂ ਕਿਹਾ ਕਿ ਉਹ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲ ਕੇ ਏਸ ਤਰ੍ਹਾਂ ਦੇ ਕਾਰਜ ਕਰਦੇ ਆ ਰਹੇ ਹਨ। ਇਸ ਮੌਕੇ ਮਿਸਤਰੀ ਅਤੇ ਠੇਕੇਦਾਰ ਪਰਮਜੀਤ ਇੰਸਾਂ, ਮਿਸਤਰੀ ਚਮਕੌਰ ਇੰਸਾਂ ਸੇਰੋਂ, ਮਿਸਤਰੀ ਮਲਕੀਤ ਇੰਸਾਂ ਲਖਮੀਰਵਾਲਾ, ਮਿਸਤਰੀ ਜਰਨੈਲ ਇੰਸਾਂ ਨਮੋਲ, ਮਿਸਤਰੀ ਨਿੱਕਾ ਸਿੰਘ ਇੰਸਾਂ ਜਵੰਧੇ, ਮਿਸਤਰੀ ਬਲਵੀਰ ਇੰਸਾਂ ਜਵੰਧੇ, ਮਿਸਤਰੀ ਬੀਰਬਲ ਇੰਸਾਂ ਤੁੰਗਾਂ ਆਦਿ ਮਕਾਨ ਬਣਾਉਣ ਦੀ ਸੇਵਾ ਕਰ ਰਹੇ ਸਨ।
ਡੇਰਾ ਸ਼ਰਧਾਲੂਆਂ ਨੇ ਸਾਡੇ ’ਤੇ ਕੀਤਾ ਬਹੁਤ ਵੱਡਾ ਅਹਿਸਾਨ : ਗੁਰਮੇਲ ਕੌਰ
ਇਸ ਮੌਕੇ ਮਕਾਨ ਮਾਲਕ ਵਿਧਵਾ ਭੈਣ ਗੁਰਮੇਲ ਕੌਰ ਨੇ ਕਿਹਾ ਕਿ ਉਸ ਦੇ ਦੋ ਬੇਟੇ ਅਤੇ ਇਕ ਬੇਟੀ ਹੈ, ਬੇਟੀ ਵਿਆਹੀ ਹੋਈ ਹੈ। ਉਨ੍ਹਾਂ ਕਿਹਾ ਕਿ ਉਸ ਦੇ ਦੋ ਬੇਟਿਆਂ ਵਿਚੋਂ ਇਕ ਬਿਮਾਰ ਹੈ ਅਤੇ ਇਕ ਹੀ ਕੰਮ ਕਰ ਰਿਹਾ ਹੈ ਉਸ ਨੇ ਕਿਹਾ ਕਿ ਉਸ ਦਾ ਮਕਾਨ ਬਹੁਤ ਹੀ ਖਸਤਾ ਹਾਲਤ ਵਿੱਚ ਸੀ ਜਿਸ ਦੀ ਛੱਤ ਡਿੱਗਣ ਕੰਢੇ ਖੜ੍ਹੀ ਸੀ ਅਤੇ ਬਰਸਾਤਾਂ ਸਮੇਂ ਤਾਂ ਉਨ੍ਹਾਂ ਨੂੰ ਖੜ੍ਹਨ ਬੈਠਣ ਨੂੰ ਵੀ ਜਗ੍ਹਾ ਨਹੀਂ ਮਿਲਦੀ ਸੀ ਕਿਉਂਕਿ ਛੱਤਾਂ ਬਹੁਤ ਜ਼ਿਆਦਾ ਟਿੱਪ-ਟਿੱਪ ਕਰਦੀਆਂ ਸਨ ਅਤੇ ਮਕਾਨ ਡੂੰਘਾ ਹੋਣ ਕਾਰਨ ਅੰਦਰ ਗੋਡੇ ਗੋਡੇ ਪਾਣੀ ਖੜ੍ਹ ਜਾਂਦਾ ਸੀ। ਉਨ੍ਹਾਂ ਕਿਹਾ ਕਿ ਡੇਰੇ ਵਾਲਿਆਂ ਨੇ ਉਨ੍ਹਾਂ ਦਾ ਮਕਾਨ ਬਣਾ ਕੇ ਉਨ੍ਹਾਂ ’ਤੇ ਬਹੁਤ ਵੱਡਾ ਅਹਿਸਾਨ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਧੰਨ ਹਨ ਇਨ੍ਹਾਂ ਦੇ ਗੁਰੂ ਜੋ ਇਨ੍ਹਾਂ ਸੇਵਾਦਾਰਾਂ ਨੂੰ ਏਸ ਤਰ੍ਹਾਂ ਦੀਆਂ ਸਿੱਖਿਆ ਦੇ ਰਹੇ ਹਨ ਉਨ੍ਹਾਂ ਕਿਹਾ ਕਿ ਉਹ ਇਹ ਡੇਰੇ ਵਾਲਿਆਂ ਨੇ ਜੋ ਅਹਿਸਾਨ ਉਨ੍ਹਾਂ ਤੇ ਕੀਤਾ ਹੈ ਉਹ ਜ਼ਿੰਦਗੀ ਭਰ ਨਹੀਂ ਭੁੱਲਣਗੇ।
ਸੇਵਾ ਕਰਕੇ ਮਿਲਦਾ ਸਕੂਨ, ਨਹੀਂ ਹੁੰਦੀ ਕੋਈ ਥਕਾਵਟ : ਮਨਦੀਪ ਇੰਸਾਂ
ਇਸ ਮੌਕੇ ਲੰਗਰ ਬਣਾਉਣ ਅਤੇ ਹੋਰ ਵੱਖ-ਵੱਖ ਸੇਵਾ ਦੇ ਵਿੱਚ ਬਲਾਕ ਦੀਆਂ ਭੈਣਾਂ ਵੀ ਜੁਟੀਆਂ ਹੋਈਆਂ ਸਨ ਭੈਣਾਂ ਦੇ ਵਿੱਚੋਂ ਇਕ ਭੈਣ ਮਨਦੀਪ ਕੌਰ ਇੰਸਾਂ ਨੇ ਕਿਹਾ ਕਿ ਉਹ ਮੈਡੀਕਲ ਲਾਈਨ ਵਿੱਚ ਹਨ ਅਤੇ ਦਿਨ ਵਿਚ ਸਰਕਾਰੀ ਹਸਪਤਾਲ ਸੰਗਰੂਰ ਵਿਖੇ ਆਪਣੀ ਡਿਊਟੀ ਕਰਦੇ ਹਨ ਅਤੇ ਰਾਤ ਸਮੇਂ ਜਾਂ ਜਦੋਂ ਵੀ ਉਨ੍ਹਾਂ ਨੂੰ ਕਿਤੇ ਸੇਵਾ ਦਾ ਮੌਕਾ ਮਿਲਦਾ ਹੈ ਤਾਂ ਉਹ ਸੇਵਾ ਜ਼ਰੂਰ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਸੇਵਾ ਕਰਕੇ ਬਹੁਤ ਹੀ ਸਕੂਨ ਮਿਲਦਾ ਹੈ ਉਨ੍ਹਾਂ ਕਿਹਾ ਕਿ ਕਈ ਵਾਰ ਘਰ ਵਿੱਚ ਕੰਮ ਕਰਦੇ ਸਮੇਂ ਥਕਾਵਟ ਮਹਿਸੂਸ ਹੋਣ ਲੱਗ ਜਾਂਦੀ ਹੈ ਪਰੰਤੂ ਉਨ੍ਹਾਂ ਨੂੰ ਸੇਵਾ ਕਰਦਿਆਂ ਕਿਸੇ ਤਰ੍ਹਾਂ ਦੀ ਥਕਾਵਟ ਵੀ ਮਹਿਸੂਸ ਨਹੀਂ ਹੁੰਦੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ