ਮੁੱਖ ਮੰਤਰੀ ਵਿਜੈ ਰੂਪਾਣੀ ਨੇ ਅੱਗ ਦੀ ਘਟਨਾ ਦੀ ਜਾਂਚ ਦੇ ਦਿੱਤੇ ਆਦੇਸ਼
ਸੂਰਤ | ਸੂਰਤ ਦੇ ਮੁੰਬਈ-ਅਹਿਮਦਾਬਾਦ ਹਾਈਵੇ ਕੋਲ ਸਥਿਤ ਇੱਕ ਕਮਰਸ਼ਲ ਕੰਪਲੈਕਸ ‘ਚ ਅੱਜ ਭਿਆਨਕ ਅੱਗ ਲੱਗ ਗਈ ਅੱਗ ‘ਚ ਫਸੇ ਲੋਕਾਂ ਨੇ ਜਾਨ ਬਚਾਉਣ ਲਈ ਬਿਲਡਿੰਗ ਤੋਂ ਕੁੱਦਣਾ ਸ਼ੁਰੂ ਕਰ ਦਿੱਤਾ ਹਾਲੇ ਤੱਕ ਇਸ ਘਟਨਾ ‘ਚ 17 ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ ਸੂਰਤ ਦੇ ਪੁਲਿਸ ਕਮਿਸ਼ਨਰ ਸਤੀਸ਼ ਕੁਮਾਰ ਮਿਸ਼ਰਾ ਨੇ 17 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਾਲੇ ਇਹ ਅੰਕੜਾ ਹੋਰ ਵਧ ਸਕਦਾ ਹੈ ਸਰਥਨਾ ਇਲਾਕੇ ‘ਚ ਸਥਿਤ ਤਕਸ਼ਸ਼ਿਲਾ ਕੰਪਲੈਕਸ ‘ਚ ਇੱਕ ਕਮਰਸ਼ਲ ਕੰਪਲੈਕਸ ਹੈ ਤੇ ਇਸ ‘ਚ ਕਈ ਦੁਕਾਨਾਂ ਤੇ ਕੋਚਿੰਗ ਸੈਂਟਰ ਹਨ ਮ੍ਰਿਤਕਾਂ ‘ਚ ਜ਼ਿਆਦਾਤਰ ਸਟੂਡੈਂਟ ਹਨ, ਜੋ ਕੰਪਲੈਕਸ ‘ਚ ਸਥਿਤ ਇੱਕ ਕੋਚਿੰਗ ‘ਚ ਪੜ੍ਹਨ ਆਏ ਸਨ ਹਾਲਾਂਕਿ ਅੱਗ ਲੱਗਣ ਦੀ ਕੀ ਵਜ੍ਹਾ ਹੈ, ਇਹ ਹਾਲੇ ਸਪੱਸ਼ਟ ਨਹੀਂ ਹੋ ਸਕਿਆ ਗੁਜਰਾਤ ਮੁੱਖ ਮੰਤਰੀ ਦਫ਼ਤਰ ਨੇ ਬਿਆਨ ਜਾਰੀ ਕਰਕੇ ਕਿਹਾ, ਮੁੱਖ ਮੰਤਰੀ ਵਿਜੈ ਰੂਪਾਣੀ ਨੇ ਅੱਗ ਦੀ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ
ਮੁੱਖ ਮੰਤਰੀ ਨੇ ਘਟਨਾ ‘ਚ ਜਾਨ ਗਵਾਉਣ ਵਾਲੇ ਹਰ ਵਿਦਿਆਰਥੀ ਦੇ ਪਰਿਵਾਰ ਨੂੰ 4 ਲੱਖ ਰੁਪਏ ਦੀ ਆਰਥਿਕ ਮੱਦਦ ਦੇਣ ਦਾ ਐਲਾਨ ਕੀਤਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।