ਪੁਰਾਣੀ ਰੰਜਿਸ਼ ਦੇ ਚੱਲਦੇ ਦੋ ਨੌਜਵਾਨਾਂ ’ਤੇ ਜਾਨਲੇਵਾ ਹਮਲਾ, ਦੋ ਜਖਮੀ, 9 ਖਿਲਾਫ ਮਾਮਲਾ ਦਰਜ

policeDeadly Attack

ਤਲਵੰਡੀ ਸਾਬੋ. (ਕਮਲਪ੍ਰੀਤ ਸਿੰਘ)। ਸਥਾਨਕ ਨਗਰ ਵਿਖੇ ਅੱਜ ਸਵੇਰੇ ਇੱਕ ਮੈਡੀਕਲ ਸਟੋਰ ਤੇ ਕੁੱਝ ਵਿਅਕਤੀਆਂ ਵੱਲੋ ਹਮਲਾ ਕਰਕੇ ਮੈਡੀਕਲ ਸਟੋਰ ਦੇ ਮਾਲਕ ਅਤੇ ਉਸ ਦੇ ਰਿਸ਼ਤੇਦਾਰ ਨੂੰ ਜ਼ਖਮੀ ਕਰ ਦਿੱਤਾ ਗਿਆਂ, ਜ਼ਖਮੀਆਂ ਵਿੱਚੋ ਇੱਕ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ ਦੂਜੇ ਦਾ ਇਲਾਜ ਤਲਵੰਡੀ ਸਾਬੋ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ, ਪੁਲਿਸ ਨੇ 9 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। (Deadly Attack)

ਦਰਜ ਮਾਮਲੇ ਅਨੁਸਾਰ ਪੁਲਿਸ ਕੋਲ ਅਰਸਦੀਪ ਸ਼ਰਮਾ ਉਰਫ ਗੁਰਪ੍ਰੀਤ ਸਿੰਘ ਵਾਸੀ ਬੰਗੇਹਰ ਚੜਤ ਸਿੰਘ ਵੱਲੋ ਦਰਜ ਕਰਵਾਏ ਬਿਆਨਾਂ ਵਿੱਚ ਦੱਸਿਆਂ ਕਿ ਉਹ ਆਪਣੇ ਮਾਮੇ ਲਖਵੀਰ ਸ਼ਰਮਾ ਦੇ ਬਾਬਾ ਦੀਪ ਸਿੰਘ ਮੈਡੀਕਲ ਸਟੋਰ ਤਲਵੰਡੀ ਸਾਬੋ ’ਤੇ ਕੰਮ ਕਰਦਾ ਹੈ, ਜਦੋਂ ਅੱਜ ਸਵੇਰੇ ਉਹ ਮੈਡੀਕਲ ’ਤੇ ਗਿਆ ਤਾਂ ਉਹ ਅਤੇ ਮਾਮੇ ਦਾ ਲੜਕਾ ਬਲਜਿੰਦਰ ਸਿੰਘ ਸ਼ਰਮਾ ਦੁਕਾਨ ਦੀ ਸਫਾਈ ਕਰ ਰਿਹਾ ਸੀ ਤਾਂ ਉਸ ਦੇ ਪਿੰਡ ਬੰਗੇਹਰ ਚੜਤ ਸਿੰਘ ਦੇ ਕੁੱਝ ਲੋਕਾਂ ਨੇ ਤੇਜ਼ ਹਥਿਆਰਾਂ ਨਾਲ ਦੋਵਾਂ ’ਤੇ ਹਮਲਾ ਕਰ ਦਿੱਤਾ ਉਨ੍ਹਾਂ ਨੇ ਦੁਕਾਨ ਦੀ ਵੀ ਭੰਨਤੋੜ ਕਰ ਦਿੱਤੀ।

ਜ਼ਖਮੀਆਂ ਨੂੰ ਤਲਵੰਡੀ ਸਾਬੋ ਦੇ ਸਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਈਆਂ ਗਿਆਂ,ਬਲਜਿੰਦਰ ਸ਼ਰਮਾ ਦੇ ਸੱਟਾਂ ਜਿਆਦਾ ਹੋਣ ਕਰਕੇ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ, ਅਰਸਦੀਪ ਸ਼ਰਮਾ ਨੇ ਪੁਲਿਸ ਨੂੰ ਦੱਸਿਆ ਕਿ ਉਕਤ ਹਮਲਾਵਰਾਂ ਨਾਲ ਉਹਨਾਂ ਦੀ ਪੁਰਾਣੀ ਰੰਜਿਸ਼ ਹੈ।

ਓਧਰ ਪੁਲਿਸ ਨੇ ਅਰਸਦੀਪ ਸ਼ਰਮਾ ਉਰਫ ਗੁਰਪ੍ਰੀਤ ਸਿੰਘ ਵਾਸੀ ਬੰਗੇਹਰ ਚੜਤ ਸਿੰਘ ਦੇ ਬਿਆਨ ਤੇ ਧਰਮਪ੍ਰੀਤ ਸਿੰਘ,ਇੱਕਬਾਲ ਸਿੰਘ,ਰੇਸਮ ਸਿੰਘ,ਹਨੀ ਢਿੱਲੋ ਅਤੇ ਪੰਜ ਅਣਪਛਾਤੇ ਲੋਕਾਂ ਖਿਲ਼ਾਫ ਧਾਰਾ 452,323,427,148,149 ਤਹਿਤ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ,ਥਾਣਾ ਮੁੱਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਕਥਿਤ ਦੋਸੀਆਂ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ ਤੇ ਦੋਸੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ