ਵਿਆਹ ਸਮਾਗਮ ‘ਚ ਬੱਬੂ ਮਾਨ ਦੇ ਪ੍ਰੋਗਰਾਮ ਦੌਰਾਨ ਚੱਲੀ ਗੋਲੀ, ਦੋ ਦੀ ਮੌਤ, ਇੱਕ ਜ਼ਖਮੀ

Dead, Two Injured , Babu Mann, Program

ਵਿਆਹ ਸਮਾਗਮ ‘ਚ ਬੱਬੂ ਮਾਨ ਦੇ ਪ੍ਰੋਗਰਾਮ ਦੌਰਾਨ ਚੱਲੀ ਗੋਲੀ, ਦੋ ਦੀ ਮੌਤ, ਇੱਕ ਜ਼ਖਮੀ

ਰਾਮ ਗੋਪਾਲ ਰਾਏਕੋਟੀ/ਲੁਧਿਆਣਾ।  ਦੋਰਾਹਾ ਦੇ ਮੈਰਿਜ ਪੈਲੇਸ ਕਸ਼ਮੀਰ ਗਾਰਡਨ ‘ਚ ਚੱਲ ਰਹੇ ਵਿਆਹ ਦੇ ਸਮਾਗਮ ‘ਚ ਗੋਲੀ ਚੱਲਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਇੱਕ ਗੰਭੀਰ ਜ਼ਖਮੀ ਹੋ ਗਿਆ ਪ੍ਰਾਪਤ ਜਾਣਕਾਰੀ ਮੁਤਾਬਕ ਦੋਰਾਹਾ ਦੇ ਕਸ਼ਮੀਰ ਗਾਰਡਨ ‘ਚ ਮੈਰਿਜ ਪੈਲੇਸ ‘ਚ ਮਸ਼ਹੂਰ ਗਾਇਕ ਬੱਬੂ ਮਾਨ ਦਾ ਪ੍ਰੋਗਰਾਮ ਚੱਲ ਰਿਹਾ।

ਵਿਆਹ ‘ਚ ਕੁੱਝ ਨੌਜਵਾਨਾਂ ਦਾ ਆਪਸ ‘ਚ ਝਗੜਾ

ਇਸ ਦੌਰਾਨ ਵਿਆਹ ‘ਚ ਕੁੱਝ ਨੌਜਵਾਨਾਂ ਦਾ ਆਪਸ ‘ਚ ਝਗੜਾ ਹੋ ਗਿਆ। ਇਸੇ ਦੌਰਾਨ ਉਹਨਾਂ ‘ਚੋਂ ਕਿਸੇ ਨੇ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਇੱਕ ਜ਼ਖ਼ਮੀ ਹੋ ਗਿਆ। ਗੋਲੀ ਨਾਲ ਪਹਿਲਵਾਨ ਬੰਤ ਸਿੰਘ ਅਤੇ ਹਰਜੀਤ ਸਿੰਘ ਦੀ ਮੌਤ ਹੋ ਗਈ ਜਦਕਿ ਜਗਜੀਤ ਸਿੰਘ ਨਾਮੀ ਵਿਅਕਤੀ ਜ਼ਖ਼ਮੀ ਹੋ ਗਿਆ। ਗੋਲੀ ਚੱਲਣ ਨਾਲ ਸਮਾਗਮ ‘ਚ ਭਾਜੜ ਮੱਚ ਗਈ। ਗਾਇਕ ਬੱਬੂ ਮਾਨ ਨੂੰ ਉਸ ਦੇ ਸੁਰੱਖਿਆ ਕਰਮਚਾਰੀ ਉੱਥੋਂ ਸੁਰੱਖਿਅਤ ਕੱਢ ਕੇ ਲੈ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਪੁਲਿਸ ਵੱਲੋਂ ਇੱਕ ਵਿਅਕਤੀ ਨਿਰਭੈ ਸਿੰਘ ਦੇ ਬਿਆਨ ਦਰਜ ਕੀਤੇ ਗਏ ਹਨ ਤੇ ਪੁਲਿਸ ਇਹ ਜਾਂਚ ਕਰ ਰਹੀ ਹੈ ਕਿ ਇਹ ਗੋਲੀ ਕਿਸ ਵੱਲੋਂ ਚਲਾਈ ਗਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here