ਰਾਸ਼ਿਦ ਖਾਨ ਨੇ ਸਭ ਤੋਂ ਵੱਧ 31 ਦੌੜਾਂ ਬਣਾਈਆਂ (DC Vs GT )
ਅਹਿਮਦਾਬਾਦ। DC Vs GT IPL 2024 ਦੇ 32ਵੇਂ ਮੈਚ ‘ਚ ਦਿੱਲੀ ਕੈਪੀਟਲਸ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ ਗੁਜਰਾਤ ਟਾਈਟਨਸ ਦੀ ਪੂਰੀ ਟੀਮ 17.3 ਓਵਰਾਂ ‘ਚ 89 ਦੇ ਸਕੋਰ ‘ਤੇ ਆਲ ਆਊਟ ਹੋ ਗਈ। ਇਹ ਇਸ ਸੀਜ਼ਨ ਦਾ ਸਭ ਤੋਂ ਘੱਟ ਸਕੋਰ ਹੈ। ਗੁਜਰਾਤ ਦੀ ਟੀਮ ਪੂਰੇ ਓਵਰ ਵੀ ਨਹੀਂ ਖੇਡ ਸਕੀ ਤੇ ਟੀਮ 17.3 ਓਵਰ ਵਿਚ ਹੀ ਸਿਮਟ ਗਈ ।
ਇਹ ਵੀ ਪੜ੍ਹੋ: ਘਰ ’ਚ ਸਿਲੰਡਰ ਫੱਟਣ ਨਾਲ ਲੱਗੀ ਭਿਆਨਕ ਅੱਗ
ਗੁਜਰਾਤ ਲਈ ਸਿਰਫ਼ 3 ਬੱਲੇਬਾਜ਼ ਹੀ ਦੋਹਰਾ ਅੰਕੜਾ ਛੂਹ ਸਕੇ। ਗੁਜਰਾਤ ਵੱਲੋਂ ਰਾਸ਼ਿਦ ਖਾਨ ਨੇ 24 ਗੇਂਦਾਂ ‘ਤੇ 31 ਦੌੜਾਂ, ਸਾਈ ਸੁਦਰਸ਼ਨ ਨੇ 9 ਗੇਂਦਾਂ ‘ਤੇ 12 ਦੌੜਾਂ ਅਤੇ ਰਾਹੁਲ ਤਿਵਾਤੀਆ ਨੇ 15 ਗੇਂਦਾਂ ‘ਤੇ 10 ਦੌੜਾਂ ਬਣਾਈਆਂ। ਸ਼ੁਭਮਨ ਗਿੱਲ 8 ਦੌੜਾਂ, ਅਭਿਨਵ ਮਨੋਹਰ 8, ਡੇਵਿਡ ਮਿਲਰ 2 ਅਤੇ ਰਿਧੀਮਾਨ ਸਾਹਾ 2 ਦੌੜਾਂ ਬਣਾ ਕੇ ਆਊਟ ਹੋਏ। ਸ਼ਾਹਰੁਖ ਖਾਨ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ। ਦਿੱਲੀ ਲਈ ਮੁਕੇਸ਼ ਕੁਮਾਰ ਨੇ 3 ਵਿਕਟਾਂ ਲਈਆਂ। ਇਸ਼ਾਂਤ ਸ਼ਰਮਾ ਅਤੇ ਟ੍ਰਿਸਟਨ ਸਟਬਸ ਨੂੰ 2-2 ਸਫਲਤਾ ਮਿਲੀ। ਅਕਸ਼ਰ ਪਟੇਲ ਅਤੇ ਖਲੀਲ ਅਹਿਮਦ ਨੇ 1-1 ਵਿਕਟ ਲਈ।
ਦਿੱਲੀ ਦੇ ਕਪਤਾਨ ਰਿਸ਼ਭ ਪੰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਜੋ ਸਹੀ ਸਾਬਿਤ ਹੋਇਆ। ਪੰਤ ਨੇ ਇਸ ਮੈਚ ਵਿੱਚ ਦੋ ਸਟੰਪਿੰਗ ਕੀਤੇ ਅਤੇ ਦੋ ਕੈਚ ਲਏ। ਗੁਜਰਾਤ ਨੇ ਸਾਈ ਸੁਦਰਸ਼ਨ ਦੀ ਥਾਂ ਸ਼ਾਹਰੁਖ ਖਾਨ ਨੂੰ ਪ੍ਰਭਾਵੀ ਖਿਡਾਰੀ ਵਜੋਂ ਖੇਡਿਆ ਪਰ ਉਹ ਕੁਝ ਕਮਾਲ ਨਹੀ ਕਰ ਸਕੇ।