Collective Leave :ਡੀ.ਸੀ. ਦਫਤਰਾਂ ਦੇ ਕਰਮਚਾਰੀ ਸਮੂਹਿਕ ਛੁੱਟੀ ਕਰਕੇ ਰੋਸ ਮਾਰਚ ’ਚ ਹੋਣਗੇ ਸ਼ਾਮਲ

Collective Leave
Collective Leave : ਡੀ.ਸੀ. ਦਫਤਰਾਂ ਦੇ ਕਰਮਚਾਰੀ ਸਮੂਹਿਕ ਛੁੱਟੀ ਕਰਕੇ ਰੋਸ ਮਾਰਚ ’ਚ ਹੋਣਗੇ ਸ਼ਾਮਲ

Collective Leave : (ਰਜਨੀਸ਼ ਰਵੀ) ਫਾਜ਼ਿਲਕਾ । 13 ਨਵੰਬਰ ਨੂੰ ਬਰਨਾਲਾ ਵਿਖੇ ਹੋਣ ਵਾਲੇ ਰੋਸ ਮਾਰਚ ਵਿੱਚ ਡੀਸੀ ਦਫਤਰ ਕਰਮਚਾਰੀਆਂ ਫਾਜ਼ਿਲਕਾ ਵੱਲੋਂ ਵੀ ਹਿੱਸਾ ਲਿਆ ਜਾਏਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀਐਸਐਮਐਸਯੂ ਦੇ ਸੂਬਾ ਪ੍ਰਧਾਨ ਸ. ਅਮਰੀਕ ਸਿੰਘ ਸੰਧੂ, ਸੂਬਾ ਜਨਰਲ ਸਕੱਤਰ ਸ. ਪਿੱਪਲ ਸਿੰਘ ਸਿੱਧੂ ਅਤੇ ਸੂਬਾ ਬਾਡੀ ਵੱਲੋਂ ਦਿੱਤੇ ਐਕਸ਼ਨ ਤਹਿਤ ਸੂਬੇ ਦੇ ਸਾਰੇ ਵਿਭਾਗਾਂ ਦਾ ਕਲੈਰੀਕਲ ਸਟਾਫ਼ ਮਿਤੀ 13-11-2024 ਨੂੰ ਸਮੂਹਿਕ ਛੁੱਟੀ ਕਰਕੇ ਬਰਨਾਲਾ ਵਿਖੇ ਹੋਣ ਵਾਲੇ ਰੋਸ ਮਾਰਚ ਵਿੱਚ ਸ਼ਾਮਲ ਹੋ ਰਿਹਾ ਹੈ।

ਇਹ ਵੀ ਪੜ੍ਹੋ: Fazilka News: ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਅੰਦਰ ਮੈਰਿਜ਼ ਪੈਲਸਾਂ ’ਚ ਹਥਿਆਰ ਲੈ ਕੇ ਜਾਣ ’ਤੇ ਲਗਾਈ ਪਾਬੰਦੀ

ਇਸ ਸਬੰਧੀ ਡੀ.ਸੀ. ਦਫਤਰਾਂ ਦੇ ਕਰਮਚਾਰੀ ਵੀ ਮਿਤੀ 13-11-2024 ਨੂੰ ਸਮੂਹਿਕ ਛੁੱਟੀ ਕਰਕੇ ਇਸ ਰੋਸ ਮਾਰਚ ਵਿੱਚ ਸ਼ਾਮਲ ਹੋਣਗੇ। ਜਿਸ ਬਾਰੇ ਏਡੀਸੀ ਫਾਜ਼ਿਲਕਾ ਨੂੰ ਲਿਖਤੀ ਪੱਤਰ ਦਿੱਤਾ ਗਿਆ ਹੈ। Collective Leave