ਡੀਸੀ ਦਾ ਹੁਕਮ : ਟੀ-ਸ਼ਰਟ ਪਹਿਨ ਕੇ ਨਹੀਂ ਆਉਣਗੇ ਪੁਰਸ਼ ਕਰਮਚਾਰੀ, ਹੁਕਮ ਰੱਦ

DC Orders, Male Employees Not wear T-shirts, Orders Canceled

ਔਰਤ ਕਰਮਚਾਰੀਆਂ ਨੂੰ ਲਈ ਵੀ ਦੁਪੱਟਾ ਜ਼ਰੂਰੀ

ਰਜਨੀਸ਼  ਰਵੀ, ਫਾਜ਼ਿਲਕਾ

ਜ਼ਿਲ੍ਹਾ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਵੱਲੋਂ ਇੱਕ ਹੁਕਮ ਜਾਰੀ ਕਰਦਿਆਂ ਦਫ਼ਤਰ ਵਿੱਚ ਕੰਮ ਕਰਦੇ ਔਰਤਾਂ ਤੇ ਪੁਰਸ਼ ਕਰਮਚਾਰੀਆਂ ਲਈ ਡਰੈੱਸ ਕੋਡ ਲਾਗੂ ਕਰ ਦਿੱਤਾ ਗਿਆ ਹੈ ਇਸ ਸਬੰਧੀ ਡਿਪਟੀ ਕਮਿਸ਼ਨਰ ਦਫਤਰ ਵੱਲੋਂ ਜਾਰੀ ਹੁਕਮ ਸਬੰਧੀ ਪੱਤਰ ਵਿੱਚ ਲਿਖਿਆ ਹੈ ਕਿ ਡਿਪਟੀ ਕਮਿਸ਼ਨਰ ਫਾਜ਼ਿਲਕਾ ਦੇ ਧਿਆਨ ਵਿੱਚ ਆਇਆ ਹੈ ਕਿ ਪੁਰਸ਼ ਕਰਮਚਾਰੀ ਟੀ-ਸ਼ਰਟ ਤੇ ਔਰਤਾਂ ਕਰਮਚਾਰੀ ਬਿਨਾ ਦੁਪੱਟੇ ਤੋਂ ਦਫ਼ਤਰ ‘ਚ ਆ ਰਹੀਆਂ ਹਨ ਇਸ ਲਈ ਇਸ ਹੁਕਮ ਰਾਹੀਂ ਮਹਿਲਾ ਅਤੇ ਪੁਰਸ਼ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਮਹਿਲਾ ਕਰਮਚਾਰੀ ਦਫ਼ਤਰ ‘ਚ ਦੁਪੱਟਾ ਜ਼ਰੂਰ ਲੈ ਕੇ ਆਉਣ ਤੇ ਇਸੇ ਤਰ੍ਹਾਂ ਹੀ ਪੁਰਸ਼ ਕਰਮਚਾਰੀ ਦਫਤਰ ਤੇ ਡਿਊਟੀ ਸਮੇਂ ਦੌਰਾਨ ਟੀ-ਸ਼ਰਟ ਪਹਿਨ ਕੇ ਨਾ ਆਉਣ ਇਸ ਹੁਕਮ ਦੇ ਵਿੱਚ ਇਹ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਜੋ ਕਰਮਚਾਰੀ ਹੁਕਮਾਂ ਦੀ ਉਲੰਘਣਾ ਕਰੇਗਾ ਉਸ ਖਿਲਾਫ ਅਨੁਸ਼ਾਸਨ ਭੰਗ ਕਰਨ ਦੀ ਕਾਰਵਾਈ ਕੀਤੀ ਜਾਏਗੀ

ਸੋਸ਼ਲ ਮੀਡੀਆ ‘ਤੇ ਸ਼ੇਅਰ ਹੋ ਰਹੀ ਹੈ ਹੁਕਮਾਂ ਦੀ ਕਾਪੀ

ਡਿਪਟੀ ਕਮਿਸ਼ਨਰ ਫਾਜ਼ਿਲਕਾ ਦੇ ਹੁਕਮਾਂ ਦੀ ਕਾਪੀ ਸੋਸ਼ਲ ਮੀਡੀਆ ‘ਤੇ ਧੜੱਲੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ‘ਤੇ ਸ਼ੇਅਰ ਹੋਣ ਤੋਂ ਬਾਅਦ ਕਈ ਤਰ੍ਹਾਂ ਦੇ ਕੁਮੈਂਟ ਤੇ ਰਲੀ ਮਿਲੀ ਪ੍ਰਤੀਕਿਰਿਆ ਵੇਖਣ ਨੂੰ ਮਿਲ ਰਹੀ ਹੈ ਜਿੱਥੇ ਕੁਝ ਲੋਕ ਵੱਲੋਂ ਇਸ ਹੁਕਮ ‘ਤੇ ਰੋਸ ਪ੍ਰਗਟ ਕਰਦਿਆਂ ਇਸ ਨੂੰ ਤਾਲਿਬਾਨੀ ਫ਼ਰਮਾਨ ਤੱਕ ਕਿਹਾ ਗਿਆ ਹੈ ਦੇਰ ਸ਼ਾਮ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਡੀਸੀ ਦਾ ਆਦੇਸ਼ ਰੱਦ ਕਰ ਦਿੱਤਾ

ਇਨ੍ਹਾਂ ਤੋਂ ਪਹਿਲਾਂ ਵਾਲੇ ਡਿਪਟੀ ਕਮਿਸ਼ਨਰ ਵਿਕਾਸ ‘ਤੇ ਦਿੰਦੇ ਸਨ ਜ਼ੋਰ

ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਦੀਆਂ ਉਪਰੋਕਤ ਹਦਾਇਤਾਂ ਤੋਂ ਬਾਅਦ ਭਾਵੇਂ ਡੀਸੀ ਦਫਤਰ ਨਾਲ ਸਬੰਧਿਤ ਕਰਮਚਾਰੀ ਤਾਂ ਖੁੱਲ੍ਹ ਕੇ ਨਹੀਂ ਬੋਲ ਰਹੇ ਪਰ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਆਪਣੇ ਨਾਂਅ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਇਨ੍ਹਾਂ ਤੋਂ ਪਹਿਲਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਆਈਏਐੱਸ ਸਨ, ਇੱਥੇ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਜਿੱਥੇ ਜ਼ਿਲ੍ਹੇ ਨੂੰ ਵਿਕਾਸ ਦੇ ਰਾਹ ‘ਤੇ ਤੋਰਿਆ ਉੱਥੇ ਉਨ੍ਹਾਂ ਜ਼ਿਲ੍ਹੇ ਭਰ ‘ਚ ਸਮਾਜਿਕ ਸੱਭਿਆਚਾਰ ਸਰਗਮੀਆਂ ਦੇ ਨਾਲ-ਨਾਲ ਲੋਕਾਂ ਨੂੰ ਜਾਗਰੂਕ ਕਰਨ ਲਈ ਉਪਰਾਲੇ ਵੀ ਕੀਤੇ ਉਹ ਚਾਹੇ ਨਸ਼ਿਆਂ ਖਿਲਾਫ਼ ਮੁਹਿੰਮ ਹੋਵੇ ਜਾਂ ਫਿਰ ਲੋਕਾਂ ਵਿੱਚ ਜਾਗ੍ਰਿਤੀ ਪੈਦਾ ਕਰਨ ਲਈ ਸਾਈਕਲ ਰੈਲੀ ਕਿਉਂ ਨਾ ਹੋਵੇ ਉਨ੍ਹਾਂ ਖੁਦ ਜੀਨਸ-ਸ਼ਰਟ ਪਹਿਨ ਕੇ ਭਾਗ ਲਿਆ

ਫਾਰਮਲ ਡਰੈੱਸ ਪਾ ਕੇ ਆਉਣ ਕਰਮਚਾਰੀ: ਡੀਸੀ ਦਫ਼ਤਰ ਕਰਮਚਾਰੀ ਯੂਨੀਅਨ

ਡਿਪਟੀ ਕਮਿਸ਼ਨਰ ਦੇ ਹੁਕਮਾਂ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਪੈ ਰਹੇ ਰੌਲੇ ਦੌਰਾਨ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੀ ਮੀਟਿੰਗ ਦੀ ਖਬਰ ਸਾਹਮਣੇ ਆਈ ਹੈ ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਦਵਿੰਦਰ ਕਲੇਰ ਵੱਲੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿੱਚ ਭਰਤੀ ਹੋਏ ਨਵਂੇ ਸਟਾਫ ਦਾ ਸਵਾਗਤ ਕਰਦਿਆਂ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਦੀਆਂ ਹਦਾਇਤਾਂ ਮੁਤਾਬਕ ਫਾਰਮਲ ਡਰੈੱਸ ਪਾ ਕੇ ਆਉਣ ਦੀ ਬੇਨਤੀ ਕੀਤੀ ਇਸ ਦੇ ਨਾਲ ਜੀਨਸ ਟੀ-ਸ਼ਰਟ ਪਾਉਣ ਤੋਂ ਗੁਰੇਜ ਕਰਨ ਲਈ ਸਲਾਹ ਦਿੱਤੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।