ਯੁੱਧ ਦਾ 11ਵਾਂ ਦਿਨ: ਰੂਸ ਨੇ 2,037 ਯੂਕਰੇਨੀ ਫੌਜੀ ਢਾਂਚੇ ਨੂੰ ਕੀਤਾ ਤਬਾਹ

11th-day-of-war-696x383

ਯੁੱਧ ਦਾ 11ਵਾਂ ਦਿਨ: ਰੂਸ ਨੇ 2,037 ਯੂਕਰੇਨੀ ਫੌਜੀ ਢਾਂਚੇ ਨੂੰ ਕੀਤਾ ਤਬਾਹ

ਮਾਸਕੋ (ਏਜੰਸੀ)। ਰੂਸੀ ਰੱਖਿਆ ਮੰਤਰਾਲੇ ਦੇ ਬੁਲਾਰੇ ਇਗੋਰ ਕੋਨਾਸ਼ੇਨਕੋਵ ਨੇ ਕਿਹਾ ਕਿ ਰੂਸੀ ਹਥਿਆਰਬੰਦ ਬਲਾਂ ਨੇ ਯੂਕਰੇਨ ਵਿੱਚ ਫੌਜੀ ਕਾਰਵਾਈ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 2,037 ਯੂਕਰੇਨੀ ਫੌਜੀ ਬੁਨਿਆਦੀ ਢਾਂਚੇ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਢਾਂਚਿਆਂ ਵਿੱਚ ਯੂਕਰੇਨੀ ਹਥਿਆਰਬੰਦ ਬਲਾਂ ਦੀਆਂ 71 ਕਮਾਂਡ ਪੋਸਟਾਂ ਅਤੇ ਯੂਕਰੇਨੀ ਹਥਿਆਰ ਬਲਾਂ ਦੇ ਸੰਚਾਰ ਕੇਂਦਰ, 98 ਐਂਟੀ-ਏਅਰਕਰਾਫਟ ਮਿਜਾਇਲ ਸਿਸਟਮ ਤੇ ੬੧ ਰਡਾਰ ਸਟੇਸ਼ਨ ਸ਼ਾਮਲ ਹੈ।

ਇਸ ਤੋਂ ਇਲਾਵਾ, ਜ਼ਮੀਨ ‘ਤੇ ਲਗਭਗ 66 ਜਹਾਜ਼ ਅਤੇ ਹਵਾ ਵਿਚ 16 ਜਹਾਜ਼ ਤਬਾਹ ਕੀਤੇ ਗਏ, ਜਦੋਂ ਕਿ 708 ਟੈਂਕ ਅਤੇ ਹੋਰ ਬਖਤਰਬੰਦ ਲੜਾਕੂ ਵਾਹਨ, 74 ਮਲਟੀਪਲ ਰਾਕੇਟ ਲਾਂਚਰ, 261 ਫੀਲਡ ਆਰਟੀਲਰੀ ਅਤੇ ਮੋਰਟਾਰ, ਵਿਸ਼ੇਸ਼ ਫੌਜੀ ਵਾਹਨਾਂ ਦੀਆਂ 505 ਯੂਨਿਟਾਂ ਅਤੇ 56 ਮਾਨਵ ਰਹਿਤ ਹਵਾਈ ਵਾਹਨ ਤਬਾਹ ਹੋ ਗਏ। , ਉਨ੍ਹਾਂ ਕਿਹਾ ਕਿ ਰੂਸ ਨੇ ਯੂਕਰੇਨ ਵਿੱਚ ਗੋਲਾ ਬਾਰੂਦ ਦੇ ਡਿਪੂਆਂ ਨੂੰ ਨਸ਼ਟ ਕਰਨ ਲਈ ਲੰਬੀ ਦੂਰੀ ਦੇ ਸਟੀਕ ਹਥਿਆਰਾਂ ਦੀ ਵਰਤੋਂ ਕਰ ਰਿਹਾ ਹੈ।

ਯੂਕਰੇਨ ਮੁੱਦੇ ’ਤੇ ਪੀਐਮ ਮੋਦੀ ਨੇ ਕੀਤਾ ਬੈਠਕ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕਰੇਨ ’ਤੇ ਰੂਸ ਦੇ ਹਮਲੇ ਤੋਂ ਪੈਦਾ ਹੋਏ ਹਾਲਾਤਾਂ ਦਰਮਿਆਨ ਭਾਰਤੀ ਨਾਗਰਿਕਾਂ ਨੂੰ ਕੱਢਣ ’ਤੇ ਭਾਰਤ ਦੇ ਯਤਨਾਂ ’ਤੇ ਚਰਚਾ ਕਰਨ ਲਈ ਇੱਕ ਹੋ ਉਚ ਪੱਧਰੀ ਬੈਠਕ ਦੀ ਅਗਵਾਈ ਕੀਤੀ। ਬੈਠਕ ’ਚ ਵਿਦਸ਼ ਮੰਤਰੀ ਐਸ ਜੈਸ਼ੰਕਰ, ਵਿਦੇਸ਼ ਸਕੱਤਰ ਹਰਸ਼ਵਰਧਨ ਸਿੰਗਲਾ, ਐਨਐਸਏ ਅਜੀਤ ਡੋਭਾਲ ਸਮੇਤ ਹੋਰ ਵੀ ਕਈ ਅਧਿਕਾਰੀ ਮੌਜੂਦ ਸਨ।

ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਸਦਾ ਧਿਆਨ ਮੁੱਖ ਤੌਰ ‘ਤੇ ਰੂਸੀ ਸਰਹੱਦ ਦੇ ਨੇੜੇ ਪੂਰਬੀ ਯੂਕਰੇਨੀ ਸ਼ਹਿਰ ਸੁਮੀ ਵਿੱਚ ਫਸੇ ਲਗਭਗ 700 ਭਾਰਤੀ ਵਿਦਿਆਰਥੀਆਂ ਨੂੰ ਬਚਾਉਣ ‘ਤੇ ਹੈ। ਮੈਡੀਕਲ ਯੂਨੀਵਰਸਿਟੀ ਦੇ ਹੋਸਟਲ ‘ਚ ਫਸੇ ਵਿਦਿਆਰਥੀਆਂ ਨੇ ਇਕ ਤੋਂ ਬਾਅਦ ਇਕ ਕਈ ਵੀਡੀਓ ਪੋਸਟ ਕਰਕੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਉਥੋਂ ਕੱਢਣ ਦੀ ਅਪੀਲ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ, “ਸਾਨੂੰ ਯੂਕਰੇਨ ਦੇ ਸੂਮੀ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਡੂੰਘੀ ਚਿੰਤਾ ਹੈ।

ਅਸੀਂ ਰੂਸੀ ਅਤੇ ਯੂਕਰੇਨੀ ਸਰਕਾਰਾਂ ‘ਤੇ ਤੁਰੰਤ ਜੰਗਬੰਦੀ ਲਈ ਕਈ ਚੈਨਲਾਂ ਰਾਹੀਂ ਦਬਾਅ ਪਾਇਆ ਹੈ ਤਾਂ ਜੋ ਅਸੀਂ ਆਪਣੇ ਵਿਦਿਆਰਥੀਆਂ ਨੂੰ ਸੁਰੱਖਿਅਤ ਗਲਿਆਰੇ ਰਾਹੀਂ ਬਾਹਰ ਕੱਢ ਸਕੀਏ। ਸਰਕਾਰ ਨੇ ਵਿਦਿਆਰਥੀਆਂ ਨੂੰ ਸੁਰੱਖਿਆ ਸਾਵਧਾਨੀ ਵਰਤਣ, ਆਪਣੇ ਸ਼ੈਲਟਰਾਂ ਦੇ ਅੰਦਰ ਰਹਿਣ ਅਤੇ ਗੈਰ ਜ਼ਰੂਰੀ ਜੋਖਮ ਤੋਂ ਬਚਣ ਦੀ ਸਲਾਹ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ