ਨਾਗਪੁਰ : ਬੇਟੀਆਂ ਨੇ ਪਿਤਾ ਦੀ ਅਰਥੀ ਨੂੰ ਦਿੱਤਾ ਮੋਢਾ

ਨਾਗਪੁਰ : ਬੇਟੀਆਂ ਨੇ ਪਿਤਾ ਦੀ ਅਰਥੀ ਨੂੰ ਦਿੱਤਾ ਮੋਢਾ

ਨਾਗਪੁਰ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਜਿੱਥੇ ਮਾਨਵਤਾ ਦੀ ਸੇਵਾ ਲਈ ਹਰ ਸਮੇਂ ਤਿਆਰ ਰਹਿੰਦੇ ਹਨ ਉੱਥੇ ਲੋਕਾਂ ਨੂੰ ਰੂੜੀਵਾਦੀ ਵਿਚਾਰਧਾਰਾ ਨੂੰ ਤਿਆਗ ਸੱਚਾਈ ਦੇ ਰਸਤੇ ’ਤੇ ਚੱਲਣ ਲਈ ਵੀ ਪ੍ਰੇਰਿਤ ਕਰ ਰਹੇ ਹਨ।

ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸ਼ਰਧਾਲੂ ਦੇਹਾਂਤ ਉਪਰੰਤ ਅੱਖਾਂ ਦਾਨ ਤੇ ਸਰੀਰਦਾਨ ਕਰਦੇ ਹਨ ਉੱਥੇ ਬੇਟੀਆਂ ਤੇ ਔਰਤਾਂ ਮ੍ਰਿਤਕ ਸਰੀਰ ਨੂੰ ਮੋਢਾ ਦੇ ਕੇ ਸਮਾਜ ’ਚ ਫੈਲੇ ਅੰਧ ਵਿਸ਼ਵਾਸ ਤੇ ਕੁਰੀਤੀਆਂ ਨੂੰ ਦੂਰ ਕਰ ਰਹੀਆਂ ਹਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੌਂ 30 ਜੂਨ 2009 ਨੂੰ ਬੇਟੀਆਂ ਨੂੰ ਬੇਟਿਆਂ ਦੇ ਸਮਾਨ ਹਰ ਖੇਤਰ ’ਚ ਬਰਾਬਰੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਜਿਸ ਦੇ ਤਹਿਤ ਬੇਟਿਆਂ ਦੇ ਬਰਾਬਰ ਬੇਟੀਆਂ ਨੂੰ ਵੀ ਅਰਥੀ ਨੂੰ ਮੋਢਾ ਦੇਣ ਦਾ ਹੱਕ ਮਿਲਿਆ।

ਹੁਣ ਡੇਰਾ ਸ਼ਰਧਾਲੂ ਹੀ ਨਹੀਂ ਹੋਰ ਲੋਕ ਵੀ ਇਸ ਮੁਹਿੰਮ ’ਚ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹਨ ਇਸੇ ਕੜੀ ਤਹਿਤ ਮਹਾਂਰਾਸ਼ਟਰ ਦੇ ਨਾਗਪੁਰ ਦੇ ਵਿਪਿਨ ਸਹਾਰੇ ਇੰਸਾਂ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਸਤਿਗੁਰੂ ਦੇ ਚਰਨਾਂ ’ਚ ਓੜ ਨਿਭਾ ਗਏ ਸੱਚਖੰਡਵਾਸੀ ਵਿਪਨ ਸਹਾਰੇ ਇੰਸਾਂ ਦੀ ਅਰਥੀ ਨੂੰ ਮੋਢਾ ਉਨ੍ਹਾਂ ਦੀ ਦੋਵੇਂ ਪੁੱਤਰੀਆਂ ਯਸ਼ਸਵਿਨੀ ਸਹਾਰੇ ਇੰਸਾਂ ਤੇ ਰੀਮਾ ਸਹਾਰੇ ਨੇ ਦਿੱਤਾ ਤੇ ਮੁੱਖ ਅਗਨੀ ਵੀ ਆਪਣੇ ਹੱਥਾਂ ਨਾਲ ਦਿੱਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ