ਇਹ ਜ਼ਿਲ੍ਹੇ ਦੀ ਧੀ ਨੇ ਜਿੱਤਿਆ ਮਿਸ ਪੰਜਾਬਣ ਦਾ ਖਿਤਾਬ

Miss Punjaban
Sardulgarh News: ਸਰਦੂਲਗੜ੍ਹ : ਮਿਸ ਪੰਜਾਬਣ ਦਾ ਖਿਤਾਬ ਜਿੱਤਣ ਵਾਲੀ ਕਰਮਜੀਤ ਕੌਰ ਆਪਣੇ ਸਨਮਾਨ ਚਿੰਨ ਨਾਲ।

ਸਰਦੂਲਗੜ੍ਹ ਦੀ ਧੀ ਬਣੀ ਮਿਸ ਪੰਜਾਬਣ | Sardulgarh News

Punjab News: ਸਰਦੂਲਗੜ੍ਹ (ਗੁਰਜੀਤ ਸ਼ੀਂਹ)। ਪੰਜਾਬ ਦੇ ਸ਼ਹਿਰ ਬਠਿੰਡਾ ਸਥਿਤ ਨਿੱਜੀ ਪੈਲੇਸ ’ਚ ਪੰਜਾਬੀ ਦੇ ਪ੍ਰਸਿੱਧ ਕਲਾਕਾਰ, ਉੱਘੇ ਲਿਖਾਰੀ ਤੇ ਪਾਪੂਲਰ ਐਕਟਰ ਸੈਮੀ ਸ਼ੇਰਗਿੱਲ ਵੱਲੋਂ ਕਰਵਾਏ ਗਏ ਪ੍ਰੋਗਰਾਮ ’ਚ ਸਰਦੂਲਗੜ੍ਹ ਦੀ ਧੀ ਕਰਮਜੀਤ ਕੌਰ ਨੇ ‘ਮਿਸ ਪੰਜਾਬਣ’ ਦੇ ਖਿਤਾਬ ਲਈ ਗਰੈਂਡ ਫਿਨਾਲੇ ’ਚੋਂ ਪਹਿਲਾ ਸਥਾਨ ਹਾਸਲ ਕਰਕੇ ਸ਼ਹਿਰ ਸਰਦੂਲਗੜ੍ਹ, ਜਿਲ੍ਹਾ ਮਾਨਸਾ ਤੇ ਆਪਣੇ ਮਾਤਾ-ਪਿਤਾ ਦਾ ਨਾਂਅ ਰੋਸਨ ਕੀਤਾ। ਕਰਮਜੀਤ ਕੌਰ ਨੇ ਗੱਲਬਾਤ ਕਰਦੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਆਮ ਪਰਿਵਾਰ ’ਚੋਂ ਹਨ ਜਿਨ੍ਹਾਂ ਉਸ ਨੂੰ ਚੰਗੀ ਸਿੱਖਿਆ ਦੇ ਨਾਲ-ਨਾਲ ਕੰਪੀਟੀਸ਼ਨਾਂ ’ਚ ਹਿੱਸਾ ਲੈਣ ਲਈ ਵੀ ਪ੍ਰੇਰਿਤ ਕੀਤਾ, ਜਿਸ ਦੇ ਨਤੀਜੇ ਵਜੋਂ ਉਸ ਨੇ ਇਹ ਖਿਤਾਬ ਜਿਤਿਆ ਹੈ। Miss Punjaban

ਇਹ ਖਬਰ ਵੀ ਪੜ੍ਹੋ : Punjab News: ਅੰਤਰਰਾਜੀ ਹਾਈਵੇਅ ਲੁਟੇਰਾ ਗਿਰੋਹ ਸੱਤੀ ਗੈਂਗ ਦਾ ਸਰਗਨਾ ਕਾਬੂ

ਉਸ ਨੇ ਸੈਮੀ ਸ਼ੇਰਗਿੱਲ ਦੀ ਨਿਰੀਖਣ ਟੀਮ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਹ ਮਾਣ ਦਿੱਤਾ। ਉਸ ਨੇ ਅੱਗੇ ਦੱਸਿਆ ਕਿ ‘ਮਿਸ ਪੰਜਾਬਣ’ ਪ੍ਰੋਗਰਾਮ ’ਚ ਵੱਖ-ਵੱਖ ਸਟੇਟਾਂ ਤੋਂ ਲੜਕੀਆਂ ਨੇ ਵੱਡੀ ਗਿਣਤੀ ’ਚ ਭਾਗ ਲਿਆ। ਸਖਤ ਮੁਕਾਬਲਿਆਂ ’ਚੋਂ ਲੰਘਦੇ ਹੋਏ ਉਸ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ। ਕਰਮਜੀਤ ਕੌਰ ਦੇ ਪਿਤਾ ਮਿੱਠੂ ਸਿੰਘ ਨੇ ਦੱਸਿਆ ਕਿ ਉਹ ਕਿਸਾਨ ਹੈ ਤੇ ਘੋੜੀਆਂ ਪਾਲਣ ਦਾ ਸ਼ੌਂਕੀ ਹੈ। ਉਨ੍ਹਾਂ ਦੱਸਿਆ ਕਿ ਉਸ ਦੇ ਪਰਿਵਾਰ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਧੀ ਨੇ ਮਿਸ ਪੰਜਾਬਣ ਦਾ ਖਿਤਾਬ ਜਿੱਤਿਆ। ਸਰਦੂਲਗੜ੍ਹ ਕਰਮਜੀਤ ਕੌਰ ਦੇ ਘਰ ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਤੇ ਸਮੂਹ ਸ਼ਹਿਰ ਵਾਸੀਆਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। Sardulgarh News