Award Ceremony: ਦਸਮੇਸ਼ ਪਬਲਿਕ ਸਕੂਲ ਫਰੀਦਕੋਟ ਦੇ ਹੋਣਹਾਰ ਵਿਦਿਆਰਥੀਆਂ ਨੂੰ ਨਗਦ ਇਨਾਮ ਤੇ ਟਰਾਫੀ ਨਾਲ ਕੀਤਾ ਸਨਮਾਨਿਤ

Award Ceremony
Award Ceremony: ਦਸਮੇਸ਼ ਪਬਲਿਕ ਸਕੂਲ ਫਰੀਦਕੋਟ ਦੇ ਹੋਣਹਾਰ ਵਿਦਿਆਰਥੀਆਂ ਨੂੰ ਨਗਦ ਇਨਾਮ ਤੇ ਟਰਾਫੀ ਨਾਲ ਕੀਤਾ ਸਨਮਾਨਿਤ

ਦਸਮੇਸ਼ ਪਬਲਿਕ ਸਕੂਲ ਫਰੀਦਕੋਟ ਵੱਲੋਂ ਕੀਤਾ ਗਿਆ ਬੱਚਿਆ ਲਈ ਸਨਮਾਨ ਸਮਾਰੋਹ

Award Ceremony: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਮੁੱਢ ਤੋਂ ਹੀ ਵਿੱਦਿਅਕ ਖੇਤਰ ਵਿੱਚ ਮੋਹਰੀ ਰਿਹਾ ਹੈ। ਇਸ ਸਾਲ ਵੀ ਸੀ.ਬੀ.ਐਸ.ਈ. ਬੋਰਡ ਦੇ ਦਸਵੀਂ ਅਤੇ ਬਾਰ੍ਹਵੀ ਦੇ ਵਧੀਆ ਨਤੀਜਿਆਂ ਨੇ ਸਕੂਲ ਦੀ ਸ਼ਾਨ ਵਿੱਚ ਹੋਰ ਵਾਧਾ ਕੀਤਾ ਹੈ। ਇਸ ਖੁਸ਼ੀ ਨੂੰ ਸਾਂਝਾ ਕਰਨ ਲਈ ਸ. ਗੁਰਦੇਵ ਸਿੰਘ ਬਰਾੜ (ਰਿਟਾ. ਆਈ. ਏ. ਐਸ.), ਪ੍ਰਧਾਨ, ਸੰਗਤ ਸਾਹਿਬ ਭਾਈ ਫੇਰੂ ਸਿੱਖ ਐਜੂਕੇਸ਼ਨ (ਰਜਿ:) ਫਰੀਦਕੋਟ ਦੀ ਅਗਵਾਈ ਹੇਠ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਲਈ ਇੱਕ ਵਿਸ਼ੇਸ ਸਨਮਾਨ ਸਮਾਰੋਹ ਕੀਤਾ ਗਿਆ ।

ਇਸ ਸਮਾਰੋਹ ਵਿੱਚ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰ ਡਾ. ਗੁਰਸੇਵਕ ਸਿੰਘ ਸੀਨੀਅਰ ਵਾਈਸ ਪ੍ਰੈਜੀਡੈਂਟ, ਸ. ਜਸਬੀਰ ਸਿੰਘ ਸੰਧੂ-ਸੈਕਟਰੀ ਕਮ ਮੈਨੇਜਿੰਗ ਡਾਇਰੈਕਟਰ (ਸਕੂਲਜ਼), ਸ. ਸਵਰਨਜੀਤ ਸਿੰਘ ਗਿੱਲ ਖਜਾਨਚੀ, ਸ. ਗੁਰਮੀਤ ਸਿੰਘ ਢਿਲੋਂ ਐਗਜੈਕਟਿਵ ਮੈਂਬਰ ਨੇ ਮੁੱਖ ਮਹਿਮਾਨ ਵੱਜੋਂ ਸ਼ਮੂਲੀਅਤ ਕੀਤੀ। ਰਾਕੇਸ਼ ਧਵਨ ਵਾਇਸ ਪ੍ਰਿੰਸੀਪਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਰ੍ਹਵੀਂ ਜਮਾਤ ਦੇ ਕਾਮਰਸ ਗਰੁੱਪ ਵਿੱਚ ਰਵਨੀਤ ਕੌਰ ਨੇ 98.4% ਲੈ ਕੇ ਪਹਿਲਾ ਸਥਾਨ, ਆਗਿਆਪਾਲ ਸਿੰਘ 97.8% ਦੂਜਾ ਅਤੇ ਅਰਮਾਨ ਢੀਂਗੜਾ ਨੇ 97.4% ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਨਾਨ ਮੈਡੀਕਲ ਸਟਰੀਮ ਦੇ ਖੁਸ਼ਦੀਪ ਸਿੰਘ ਨੇ 97.2% ਪਹਿਲਾ ਸਥਾਨ, ਤੇਜਨਪ੍ਰੀਤ ਸਿੰਘ ਅਤੇ ਨਵਜੋਤ ਕੌਰ ਨੇ 96.4% ਦੂਜਾ ਅਤੇ ਸਵਿਪਨਦੀਪ ਨੇ 95.8% ਲੈ ਕੇ ਤੀਜਾ ਸਥਾਨ। Award Ceremony

ਇਸੇ ਤਰ੍ਹਾਂ ਮੈਡੀਕਲ ਸਟਰੀਮ ਵਿੱਚੋਂ ਰਵਿੰਦਰ ਕੌਰ ਨੇ 96.8% ਪਹਿਲਾ, ਅਨੁਰੀਤ ਕੌਰ 96.4 ਦੂਜਾ ਅਤੇ ਕਾਰਤਿਕ 96% ਅੰਕ ਲੈ ਕੇ ਕ੍ਰਮਵਾਰ ਤੀਜਾ ਸਥਾਨ ਹਾਸਲ ਕੀਤਾ ਹੈ। ਸਕੂਲ ਦੇ ਪ੍ਰਿੰਸੀਪਲ ਸ੍ਰੀ ਅਪੂਰਵ ਦੇਵਗਨ ਨੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ 10ਵੀਂ ਜਮਾਤ ਦੀ ਵਿਦਿਆਰਥਣ ਜਾਨਵੀ 99.2% ਪਹਿਲੀ ਪੁਜੀਸ਼ਨ, ਅੰਜਨਵੀਰ ਸਿੰਘ 99% ਦੂਜੀ ਪੁਜੀਸ਼ਨ ਅਤੇ ਸਿਮਰਨ ਕੌਰ
ਸੰਧੂ 98.6% ਕ੍ਰਮਵਾਰ ਤੀਸਰੀ ਪੁਜੀਸ਼ਨ ਪ੍ਰਾਪਤ ਕੀਤੀ ਹੈ।

ਇਹ ਵੀ ਪੜ੍ਹੋ: Faridkot Fire Incident: ਫਰੀਦਕੋਟ ’ਚ ਲੱਗੀ ਭਿਆਨਕ ਅੱਗ, ਪੁਲਿਸ ਟੀਮਾਂ ਅਤੇ ਫਾਇਰ ਬ੍ਰਿਗੇਡ ਦੀ ਮੱਦਦ ਨਾਲ ਪਾਇਆ ਅੱਗ…

ਸਕੂਲ ਦੀ ਪ੍ਰਬੰਧਕੀ ਕਮੇਟੀ ਨੇ ਬਾਰ੍ਹਵੀਂ ਅਤੇ ਦਸਵੀ ਜਮਾਤ ਵਿੱਚ ਪਹਿਲੀਆਂ ਤਿੰਨ ਪੁਜ਼ੀਸ਼ਨਾ ’ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 31000 ਰੁਪਏ, 21000 ਅਤੇ 11000 ਰੁਪਏ, ਟਰਾਫ਼ੀ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ । ਇਸੇ ਤਰ੍ਹਾਂ ਹੀ ਵੱਖ-ਵੱਖ ਵਿਸ਼ਿਆਂ ਵਿੱਚੋਂ ਪੂਰੇ ਅੰਕ (100/100) ਲੈਣ ਵਾਲੇ ਸਾਰੇ 79 ਵਿਦਿਆਰਥੀਆਂ ਨੂੰ ਵੀ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਵੱਖ-ਵੱਖ ਵਿਸ਼ਿਆਂ ਵਿੱਚ ਵਿਦਿਆਰਥੀਆਂ ਨੂੰ ਪੂਰੇ ਅੰਕ (100/100) ਦਿਵਾਉਣ ਵਾਲੇ ਅਧਿਆਪਕਾਂ ਨੂੰ ਵੀ ਇਨਾਮਾਂ ਦੇ ਚੈੱਕ ਦੇ ਕੇ ਸਨਮਾਨਿਤ ਕੀਤਾ ਗਿਆ। Award Ceremony

ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ. ਜਸਬੀਰ ਸਿੰਘ ਸੰਧੂ ਨੇ ਬੱਚਿਆਂ, ਉਨ੍ਹਾਂ ਦੇ ਮਾਪਿਆਂ, ਪ੍ਰਿੰਸੀਪਲ ਅਪੂਰਵ ਦੇਵਗਨ, ਰਾਕੇਸ਼ ਧਵਨ ਵਾਇਸ ਪ੍ਰਿੰਸੀਪਲ, ਕੋਆਰਡੀਨੇਟਰਜ ਅਤੇ ਸਮੂਹ ਸਟਾਫ ਨੂੰ ਇਸ ਜਿੱਤ ਤੇ ਤਹਿ ਦਿਲੋਂ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮਿਹਨਤ ਕਰਕੇ ਹੋਰ ਵੀ ਚੰਗੇ ਨਤੀਜੇ ਲਿਆਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸ੍ਰੀ ਰਵਿੰਦਰ ਚੌਧਰੀ ਰਜਿਸਟਰਾਰ ਵੀ ਹਾਜ਼ਰ ਸਨ।