ਮੌਤ ਉਪਰੰਤ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
ਝੁਨੀਰ (ਗੁਰਜੀਤ ਸ਼ੀਂਹ) ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ‘ਤੇ ਚਲਦਿਆਂ ਬਲਾਕ ਝੁਨੀਰ ਦੇ ਪਿੰਡ ਹੀਰਕੇ ਦੇ ਦਰਬਾਰਾ ਸਿੰਘ ਇੰਸਾਂ ਨੇ ਪਿੰਡ ਦੇ ਪਹਿਲੇ ਸਰੀਰਦਾਨੀ ਹੋਣ ਦਾ ਮਾਣ ਖੱਟਿਆ ਹੈ ਦਰਬਾਰਾ ਸਿੰਘ ਨੇ ਜਿਉਂਦੇ ਜੀਅ ਪ੍ਰਣ ਕੀਤਾ ਸੀ ਕਿ ਉਸ ਦੀ ਮੌਤ ਉਪਰੰਤ ਉਸਦਾ ਸਸਕਾਰ ਕਰਨ ਦੀ ਥਾਂ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਦੇ ਦਿੱਤੀ ਜਾਵੇ, ਜਿਸਦੇ ਪ੍ਰਣ ਨੂੰ ਹੁਣ ਉਸਦੀ ਮੌਤ ਮਗਰੋਂ ਪਰਿਵਾਰਕ ਮੈਂਬਰਾਂ ਨੇ ਪੂਰਾ ਕਰ ਦਿੱਤਾ ਵੇਰਵਿਆਂ ਮੁਤਾਬਿਕ ਦਰਬਾਰਾ ਸਿੰਘ ਇੰਸਾਂ (86) ਪੁੱਤਰ ਸਵ. ਭਗਵਾਨ ਸਿੰਘ ਦਾ ਬੀਤੀ ਰਾਤ ਦੇਹਾਂਤ ਹੋ ਗਿਆ ਉਨ੍ਹਾਂ ਦੇ ਦੇਹਾਂਤ ਮਗਰੋਂ ਉਨ੍ਹਾਂ ਦੀ ਪਤਨੀ ਸੁਰਜੀਤ ਕੌਰ, ਪੁੱਤਰਾਂ ਬਲੌਰ ਸਿੰਘ ਇੰਸਾਂ, ਗੁਲਾਬ ਸਿੰਘ ਇੰਸਾਂ ਨੇ ਉਨ੍ਹਾਂ ਦੇ ਪ੍ਰਣ ਨੂੰ ਪੂਰਾ ਕਰਦਿਆਂ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ਹੈ
ਸਰੀਰਦਾਨੀ ਦਰਬਾਰਾ ਸਿੰਘ ਦੀ ਅਰਥੀ ਨੂੰ ਉਹਨਾਂ ਦੀਆਂ ਨੂੰਹਾਂ ਜਸਪਾਲ ਕੌਰ ਇੰਸਾਂ, ਜਸਵੀਰ ਕੌਰ ਇੰਸਾਂ ,ਪੋਤ-ਨੂੰਹ ਗੁਰਪ੍ਰੀਤ ਕੌਰ ਇੰਸਾਂ ਧੀਆਂ ਬਿੰਦਰ ਕੌਰ ਇੰਸਾਂ ,ਸ਼ਿੰਦਰ ਕੌਰ ਇੰਸਾਂ ,ਸੁਖਵਿੰਦਰ ਕੌਰ ਇੰਸਾਂ ,ਕੁਲਵਿੰਦਰ ਕੌਰ ਇੰਸਾਂ ਨੇ ਮੋਢਾ ਦਿੱਤਾ ਫੁੱਲਾਂ ਨਾਲ ਸਜੀ ਐਂਬੂਲੈਂਸ ਰਾਹੀਂ ਦਰਬਾਰਾ ਸਿੰਘ ਦੀ ਮ੍ਰਿਤਕ ਦੇਹ ਨੂੰ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲ਼ਫੇਅਰ ਫੋਰਸ ਵਿੰਗ ਦੀ ਅਗਵਾਈ ‘ਚ ਸਿਵਲ ਹਸਪਤਾਲ ਸਰਦੂਲਗੜ੍ਹ ਤੋਂ ਅੱਖਾਂ ਦੇ ਮਾਹਿਰ ਡਾ. ਪਿਊਸ਼ ਗੋਇਲ ਅਤੇ ਸਰਪੰਚ ਲਖਵਿੰਦਰ ਸਿੰਘ ਨੇ ਹਰੀ ਝੰਡੀ ਦੇ ਕੇ ਅਦੇਸ਼ ਮੈਡੀਕਲ ਇੰਸਚੀਟਿਊਟ ਆਫ ਕਾਲਜ ਭੁੱਚੋ (ਬਠਿੰਡਾ) ਲਈ ਰਵਾਨਾ ਕੀਤਾ
ਪਿੰਡ ਹੀਰਕੇ ‘ਚ ਦਰਬਾਰਾ ਸਿੰਘ ਦੇ ਪਹਿਲੇ ਸਰੀਰਦਾਨੀ ਬਣਨ ‘ਤੇ ਪੂਰੇ ਪਿੰਡ ਦੀ ਪੰਚਾਇਤ, ਨਗਰ ਨਿਵਾਸੀਆਂ ਨੇ ਸ਼ਲਾਘਾ ਕੀਤੀ ਮ੍ਰਿਤਕ ਦੇਹ ਵਾਲੀ ਐਂਬੂਲੈਂਸ ਨੂੰ ਘਰ ਤੋ ਬੱਸ ਸਟੈਂਡ ਤੱਕ ਲਿਜਾਣ ਸਮੇਂ ”ਦਰਬਾਰਾ ਸਿੰਘ ਅਮਰ ਰਹੇ” ਦੇ ਨਾਅਰੇ ਲਾਏ ਗਏ ਇਸ ਮੌਕੇ ਬਲਾਕ ਦੇ ਜਿੰਮੇਵਾਰ ਮਿੱਠੂ ਰਾਮ ਇੰਸਾਂ, ਜਗਤਾਰ ਇੰਸਾਂ, ਸੁਖਵਿੰਦਰਪਾਲ, ਹਰਨੇਕ ਇੰਸਾਂ, ਰੂਪ ਰਾਮ, ਹਾਕਮ ਇੰਸਾਂ, ਗੁਰਦੀਪ ਸਿੰਘ ਪੰਚ, ਰੁਲਦੂ ਸਿੰਘ ਪੰਚ, ਗੁਰਮੇਲ ਕੌਰ ਪੰਚ, ਬਲਦੇਵ ਸਿੰਘ ਪੰਚ, ਜੀਤਾ ਸਿੰਘ ਪੰਚ, ਸਪੋਰਟਸ ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ, ਦੀਦਾਰ ਸਿੰਘ, ਗੁਰਸੇਵਕ ਸਿੰਘ ਰਮਾਣਾ ਤੋਂ ਇਲਾਵਾ ਇਲਾਕੇ ਦੀਆਂ ਪ੍ਰਮੁੱਖ ਹਸਤੀਆਂ, ਰਿਸ਼ਤੇਦਾਰ, ਦੋਸਤ ਅਤੇ ਵੱਡੀ ਗਿਣਤੀ ‘ਚ ਡੇਰਾ ਸ਼ਰਧਾਲੂ ਹਾਜ਼ਰ ਸਨ
ਮਨੁੱਖਤਾ ਦੀ ਭਲਾਈ ਲਈ ਦਰਬਾਰਾ ਸਿੰਘ ਵਾਂਗ ਅੱਗੇ ਆਉਣ ਦੀ ਲੋੜ : ਡਾ. ਗੋਇਲ
ਇਸ ਮੌਕੇ ਸਿਵਲ ਹਸਪਤਾਲ ਸਰਦੂਲਗੜ੍ਹ ਤੋਂ ਪਹੁੰਚੇ ਅੱਖਾਂ ਦੇ ਮਾਹਿਰ ਡਾ.ਪਿਊਸ਼ ਗੋਇਲ ਨੇ ਕਿਹਾ ਕਿ ਸਾਨੂੰ ਮਨੁੱਖਤਾ ਦੀ ਭਲਾਈ ਲਈ ਦਰਬਾਰਾ ਸਿੰਘ ਵਾਂਗ ਅੱਗੇ ਆਉਣ ਦੀ ਲੋੜ ਹੈ ਉਹਨਾਂ ਸਮਾਜ ਸੇਵੀ ਦਰਬਾਰਾ ਸਿੰਘ ਦੇ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਵਿਗਿਆਨਿਕ ਯੁੱਗ ‘ਚ ਸਾਨੂੰ ਜਿਉਂਦੇ ਜੀਅ ਖੂਨਦਾਨ, ਮਰਨ ਉਪਰੰਤ ਅੱਖਾਂ ਦਾਨ ਅਤੇ ਸਰੀਰਦਾਨ ਕਰਨਾ ਚਾਹੀਦਾ ਹੈ,
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।