ਨਾਭਾ ਜੇਲ੍ਹ ‘ਚ ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ ਦੇ ਕਤਲ ਨੇ ਇੱਕ ਵਾਰ ਫੇਰ ਜੇਲ੍ਹ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ ਮਹਿੰਦਰਪਾਲ ਨੂੰ ਕਥਿਤ ਤੌਰ ‘ਤੇ ਬੇਅਦਬੀ ਕਰਨ ਦੇ ਮਾਮਲੇ ‘ਚ ਗ੍ਰਿਫ਼ਤਾਰ ਕਰਕੇ ਜਿਸ ਨੂੰ ਹਾਈ ਸਕਿਊਰਿਟੀ ਜੋਨ ‘ਚ ਰੱਖਿਆ ਗਿਆ ਸੀ ਅਜਿਹੇ ਮਾਮਲੇ ‘ਚ ਹਮਲਾਵਰ ਬਿੱਟੂ ਤੱਕ ਕਿਵੇਂ ਪਹੁੰਚ ਗਏ ਤੇ ਕਿਸ ਤਰ੍ਹਾਂ ਉਹਨਾਂ ਦੇ ਹੱਥ ਲੋਹੇ ਦੀਆਂ ਰਾਡਾਂ ਆ ਗਈਆਂ ਇਹ ਸਭ ਗੱਲਾਂ ਜੇਲ੍ਹ ਪ੍ਰਸ਼ਾਸਨ ਦੀ ਨਾ ਸਿਰਫ਼ ਲਾਪਰਵਾਹੀ ਹੈ ਸਗੋਂ ਕਿਸੇ ਸਾਜਿਸ਼ ਦਾ ਸ਼ੱਕ ਵੀ ਪੈਦਾ ਕਰਦੀਆਂ ਹਨ ਜੇਲ੍ਹ ਦੇ ਮੁੱਖ ਦਰਵਾਜੇ ਦੀ ਡਿਓਢੀ ‘ਚ ਲੱਗੇ ਸੂਚਨਾ ਫੱਟਿਆਂ ‘ਤੇ ਕਈ ਹਦਾਇਤਾਂ ਲਿਖੀਆਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਚਾਕੂ ਤੋਂ ਲੈ ਕੇ ਕੋਈ ਨੁਕੀਲੇ ਹਥਿਆਰ ਲਿਜਾਣ ਦੀ ਮਨਾਹੀ ਹੈ ਇੱਥੋਂ ਤੱਕ ਕਿ ਫੁੱਟ ਦੋ ਫੁੱਟ ਡੰਡਾ ਨਹੀਂ ਲਿਜਾਇਆ ਜਾ ਸਕਦਾ ਫਿਰ ਉਸਾਰੀ ਵਾਸਤੇ ਲਿਆਂਦੇ ਗਏ ਲੋਹੇ ਦੇ ਸਰੀਏ ਨੂੰ ਕੈਦੀਆਂ ਦੀ ਪਹੁੰਚ ਤੋਂ ਦੂਰ ਕਿਉਂ ਨਹੀਂ ਰੱਖਿਆ ਗਿਆ ਬੜੇ ਦੁੱਖ ਦੀ ਗੱਲ ਹੈ ਕਿ ਸਰਕਾਰਾਂ ਕਿਸੇ ਘਟਨਾ ਤੋਂ ਸਬਕ ਨਹੀਂ ਲੈ ਰਹੀਆਂ ਸਾਲ 2016 ਅੰਦਰ ਨਾਭਾ ਦੀ ਇੱਕ ਹੋਰ ਤੇ ਸਭ ਤੋਂ ਸੁਰੱਖਿਅਤ ਮੰਨੀ ਜਾਂਦੀ ਜੇਲ੍ਹ ‘ਤੇ ਗੈਂਗਸਟਰਾਂ ਨੇ ਹਮਲਾ ਕਰਕੇ ਆਪਣੇ ਸਾਥੀ ਛੁਡਾ ਲਏ ਸਨ ਉਸ ਵੇਲੇ ਕਾਂਗਰਸ ਨੇ ਅਕਾਲੀ-ਭਾਜਪਾ ਸਰਕਾਰ ਨੂੰ ਜੇਲ੍ਹਾਂ ਦੀ ਮਾੜੀ ਹਾਲਤ ਕਰਕੇ ਭੰਡਿਆ ਸੀ ਅੱਜ ਕਾਂਗਰਸ ਸਰਕਾਰ ‘ਚ ਵੀ ਜੇਲ੍ਹਾਂ ਅੰਦਰ ਨਸ਼ੇ ਤੇ ਮੋਬਾਇਲ ਫੋਨ ਮਿਲਣੇ ਤੇ ਹਿੰਸਾ ਦੀਆਂ ਘਟਨਾਵਾਂ ਜਿਉਂ ਦੀਆਂ ਤਿਉਂ ਜਾਰੀ ਹਨ ਦਰਅਸਲ ਪੰਜਾਬ ਦਾ ਜੇਲ੍ਹ ਪ੍ਰਸ਼ਾਸਨ ਖਤਰਨਾਕ ਸਾਜਿਸ਼ਾਂ ਲਈ ਪਹਿਲਾਂ ਹੀ ਚਰਚਾ ‘ਚ ਆ ਚੁੱਕਾ ਸੀ ਅਜੇ ਦੋ ਮਹੀਨੇ ਪਹਿਲਾਂ ਪਟਿਆਲਾ ਜੇਲ੍ਹ ਅੰਦਰ ਹੀ ਗੈਂਗਸਟਰਾਂ ਤੇ ਜੇਲ੍ਹ ਅਧਿਕਾਰੀਆਂ ਦੀ ਮਿਲੀਭੁਗਤ ਦਾ ਮਾਮਲਾ ਬੇਨਕਾਬ ਹੋਇਆ ਸੀ ਜਿਸ ਵਿੱਚ ਜੇਲ੍ਹ ਅਧਿਕਾਰੀ ਕੁਝ ਗੈਂਗਸਟਰਾਂ ਤੋਂ ਸਰਦੇ-ਪੁੱਜਦੇ ਕੈਦੀਆਂ ਦੀ ਕੁੱਟਮਾਰ ਕਰਵਾ ਕੇ ਲੱਖਾਂ ਰੁਪਏ ਦੀ ਵਸੂਲੀ ਕਰਦੇ ਸਨ ਜਦੋਂ ਸੱਚਾਈ ਸਾਹਮਣੇ ਆਈ ਤਾਂ ਸੈਂਟਰਲ ਜੇਲ੍ਹ ਪਟਿਆਲਾ ਦੇ ਦੋ ਸਹਾਇਕ ਸੁਪਰਡੈਂਟ ਤੇ ਇੱਕ ਹੈੱਡ ਵਾਰਡਨ ਨੂੰ ਗ੍ਰਹਿ ਵਿਭਾਗ ਵੱਲੋਂ ਬਰਖਾਸਤ ਕੀਤਾ ਗਿਆ ਇਹ ਕਹਿਣ ‘ਚ ਕੋਈ ਦੋ ਰਾਇ ਨਹੀਂ ਕਿ ਜੇਲ੍ਹਾਂ ਕੁਝ ਭ੍ਰਿਸ਼ਟ ਅਧਿਕਾਰੀਆਂ, ਨਸ਼ਾ ਤਸਕਰਾਂ ਲਈ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਬਣ ਗਈਆਂ ਹਨ ਸਰਕਾਰ ਨੂੰ ਇਹ ਮਾਮਲਾ ਗੰਭੀਰਤਾ ਨਾਲ ਲੈ ਕੇ ਜਿੱਥੇ ਇਸ ਦੀ ਤਹਿ ਤੱਕ ਜਾਣਾ ਚਾਹੀਦਾ ਹੈ ਉੱਥੇ ਕੈਦੀਆਂ/ਹਵਾਲਾਤੀਆਂ ਦੀ ਸੁਰੱਖਿਆ ਲਈ ਠੋਸ ਕਦਮ ਚੁੱਕੇ ਜਾਣ ਦੀ ਭਾਰੀ ਜਰੂਰਤ ਹੈ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮਹਿੰਦਰਪਾਲ ਬਿੱਟੂ ਮਾਮਲੇ ‘ਚ ਜੇਲ੍ਹ ਪ੍ਰਸ਼ਾਸਨ ਦੀਆਂ ਨਕਾਮੀਆਂ ਕਿਸੇ ਸਾਜਿਸ਼ ਦਾ ਹਿੱਸਾ ਹਨ, ਇਸ ਦੀ ਡੂੰਘੀ ਤੇ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।