ਝਾਰਖੰਡ ‘ਚ ਮਹਾਤਮਾ ਗਾਂਧੀ ਦੇ ਬੁੱਤ ਨੂੰ ਨੁਕਸਾਨ

Damage, Mahatma Gandhi, Jharkhand

ਝਾਰਖੰਡ ‘ਚ ਮਹਾਤਮਾ ਗਾਂਧੀ ਦੇ ਬੁੱਤ ਨੂੰ ਨੁਕਸਾਨ

ਹਜ਼ਾਰੀਬਾਗ (ਏਜੰਸੀ)। ਝਾਰਖੰਡ ਦੇ ਹਜ਼ਾਰੀਬਾਗ ‘ਚ ਅਣਪਛਾਤੇ ਬਦਮਾਸ਼ਾਂ ਨੇ ਮਹਾਤਮਾ ਗਾਂਂਧੀ Mahatma Gandhi ਦੇ ਬੁੱਤ ਨੂੰ ਨੁਕਸਾਨ ਪਹੁੰਚਾ ਦਿੱਤਾ ਹੈ। ਕੋਨਾਰ ਨਦੀ ਦੇ ਕੰਢੇ ਗਾਂਧੀ ਘਾਟ ‘ਤੇ 1948 ‘ਚ ਇਹ ਬੁੱਤ ਸਥਾਪਤ ਕੀਤਾ ਗਿਆ ਸੀ। ਇਸ ਨਦੀ ‘ਚ ਗਾਂਧੀ ਦੀਆਂ ਅਸਥੀਆਂ ਨੂੰ ਵਿਸਰਜਿਤ ਕੀਤਾ ਗਿਆ ਸੀ। ਹਜ਼ਾਰੀਬਾਗ ਦੇ ਡਿਪਟੀ ਕਮਿਸ਼ਨਰ ਭੁਵਨੇਸ਼ ਪ੍ਰਤਾਪ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਕੁਮਹਾਰ ਟੋਲੀ ਇਲਾਕੇ ‘ਚ ਲੱਗੇ ਬੁੱਤ ਨੂੰ 8 ਫਰਵਰੀ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ। ਜਲਦ ਹੀ ਨਵਾਂ ਬੁੱਤ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਪਰਾਧੀਆਂ ਦੀ ਪਛਾਣ ਲਈ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ ਅਤੇ ਮੌਕੇ ‘ਤੇ ਇੱਕ ਮੈਜਿਸਟਰੇਟ ਅਤੇ ਪੁਲਿਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Mahatma Gandhi

LEAVE A REPLY

Please enter your comment!
Please enter your name here