ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪਿਛਲੇ ਮਹੀਨੇ ਅਗਸਤ ਦੌਰਾਨ ਪੰਜਾਬ ਵਿੱਚ ਆਏ ਹੜ੍ਹ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਬਣਾਈ ਗਈ ਅੰਤਰ ਮੰਤਰਾਲਿਆਂ ਦੀ ਇੱਕ ਟੀਮ ਅੱਜ ਸੂਬੇ ਵਿੱਚ ਦੌਰਾ ਕਰਨ ਲਈ ਪੁੱਜ ਰਹੀ ਹੈ। ਇਹ ਟੀਮ ਦੋ ਦਿਨ ਦੌਰਾ ਕਰਕੇ ਆਪਣੀ ਰਿਪੋਰਟ ਤਿਆਰ ਕਰੇਗੀ, ਜਿਸ ਦੇ ਅਧਾਰ ‘ਤੇ ਹੀ ਕੇਂਦਰ ਸਰਕਾਰ ਵੱਲੋਂ ਮੁਆਵਜ਼ੇ ਦਾ ਐਲਾਨ ਕੀਤਾ ਜਾ ਸਕਦਾ ਹੈ। ਗ੍ਰਹਿ ਮੰਤਰਾਲੇ ਵਲੋਂ ਭੇਜੀ ਜਾ ਰਹੀਂ ਅੰਤਰ-ਮੰਤਰਾਲਿਆਂ ਦੀ 6 ਮੈਂਬਰੀ ਟੀਮ ਦੀ ਜੁਆਇੰਟ ਸਕੱਤਰ (ਸੀ.ਆਈ.ਐਸ.) ਅਨੁਜ ਸ਼ਰਮਾ ਅਗਵਾਈ ਕਰਨਗੇ। ਅੱਜ ਚੰਡੀਗੜ ਵਿਖੇ ਪੁੱਜ ਰਹੀਂ ਇਸ ਟੀਮ ਨੂੰ ਪਹਿਲਾਂ ਪੰਜਾਬ ਸਰਕਾਰ ਦੇ ਉੱਚ ਅਧਿਕਾਰੀ ਹਾਲ ਹੀ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਤੋਂ ਜਾਣੂ ਕਰਵਾਉਣਗੇ। (Flood)
ਇਸ ਮੀਟਿੰਗ ਤੋਂ ਤੁਰੰਤ ਬਾਅਦ ਇਹ ਟੀਮ ਰੂਪਨਗਰ ਤੇ ਜਲੰਧਰ ਜ਼ਿਲ੍ਹਿਆਂ ਵਿੱਚ ਹੜ੍ਹਾਂ ਕਾਰਨ ਹੋਏ ਭਾਰੀ ਨੁਕਸਾਨ ਦਾ ਜਾਇਜ਼ਾ ਲੈਣ ਲਈ ਰਾਵਾਨਾ ਹੋਵੇਗੀ। ਟੀਮ ਅਗਲੇ ਦਿਨ 13 ਸਤੰਬਰ ਨੂੰ ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਵੀ ਦੌਰਾ ਕਰੇਗੀ।ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਇਸ ਟੀਮ ਤੋਂ ਕਾਫ਼ੀ ਜਿਆਦਾ ਆਸ ਲੈ ਕੇ ਚੱਲ ਰਹੇ ਹਨ ਕਿ ਇਸ ਦੌਰੇ ਤੋਂ ਬਾਅਦ ਪੰਜਾਬ ਦੇ ਨੁਕਸਾਨ ਦੀ ਭਰਪਾਈ ਲਈ ਕੇਂਦਰ ਸਰਕਾਰ ਤੋਂ ਵੱਡੇ ਪੱਧਰ ‘ਤੇ ਮਦਦ ਮਿਲੇਗੀ। (Flood)
ਇਹ ਟੀਮ ਪੰਜਾਬ ਸਰਕਾਰ ਵਲੋਂ ਹੜ ਰਾਹਤ ਨੂੰ ਲੈ ਕੇ ਚੁੱਕੇ ਗਏ ਹਰ ਤਰਾਂ ਦੇ ਕਦਮ ਦੀ ਬਰੀਕੀ ਨਾਲ ਜਾਣਕਾਰੀ ਲੈਣ ਦੇ ਨਾਲ ਹੀ ਨੁਕਸਾਨ ਦਾ ਵੇਰਵਾ ਵੀ ਪੰਜਾਬ ਸਰਕਾਰ ਤੋਂ ਲਏਗੀ, ਜਿਸ ਤੋਂ ਬਾਅਦ ਹੜ ਪ੍ਰਭਾਵਿਤ ਥਾਂਵਾਂ ਦਾ ਦੌਰਾ ਕਰਕੇ ਨੁਕਸਾਨ ਬਾਰੇ ਆਪਣੀ ਰਿਪੋਰਟ ਤਿਆਰ ਕਰੇਗੀ। ਪੰਜਾਬ ਸਰਕਾਰ ਹੁਣ ਤੱਕ ਹੋਏ ਇਸ ਨੁਕਸਾਨ ਲਈ ਕੇਂਦਰ ਸਰਕਾਰ ਤੋਂ 1 ਹਜ਼ਾਰ ਕਰੋੜ ਰੁਪਏ ਦੀ ਮੰਗ ਕਰ ਚੁੱਕੀ ਹੈ ਪਰ ਇਸ ਸਬੰਧੀ ਕੇਂਦਰ ਸਰਕਾਰ ਵਲੋਂ ਅਜੇ ਤੱਕ ਕੋਈ ਜੁਆਬ ਨਹੀਂ ਆਇਆ (Flood)