Farmers Protest Uapdat: ਜਗਜੀਤ ਡੱਲੇਵਾਲ ਨੂੰ ਨਵੇਂ ਕਮਰੇ ’ਚ ਕੀਤਾ ਜਾਵੇਗਾ ਸ਼ਿਫਟ

Farmers Protest Uapdat
Farmers Protest Uapdat: ਜਗਜੀਤ ਡੱਲੇਵਾਲ ਨੂੰ ਨਵੇਂ ਕਮਰੇ ’ਚ ਕੀਤਾ ਜਾਵੇਗਾ ਸ਼ਿਫਟ

Farmers Protest Uapdat : (ਗੁਰਪ੍ਰੀਤ ਸਿੰਘ) ਖਨੌਰੀ/ਸੰਗਰੂਰ। ਦਾਤਾ ਸਿੰਘ ਵਾਲਾ-ਖਨੌਰੀ ਕਿਸਾਨ ਮੋਰਚੇ ਉੱਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਅੱਜ 57ਵੇਂ ਦਿਨ ਵੀ ਮਰਨ ਵਰਤ ਜਾਰੀ ਰਿਹਾ। ਕਿਸਾਨ ਆਗੂਆਂ ਨੇ ਦੱਸਿਆ ਕਿ 57 ਦਿਨਾਂ ਤੋਂ ਟਰਾਲੀ ਵਿੱਚ ਹੀ ਹੋਣ ਕਾਰਨ ਕੁਦਰਤੀ ਹਵਾ ਅਤੇ ਰੌਸ਼ਨੀ ਦੀ ਲੋੜ ਨੂੰ ਦੇਖਦੇ ਹੋਏ ਕੱਲ੍ਹ ਦੁਪਹਿਰ ਨੂੰ ਜਗਜੀਤ ਸਿੰਘ ਡੱਲੇਵਾਲ ਨੂੰ ਟਰਾਲੀ ਤੋਂ ਬਾਹਰ ਲਿਆਂਦਾ ਜਾਵੇਗਾ ਅਤੇ ਸਟੇਜ ਦੇ ਨੇੜੇ ਬਣਾਏ ਜਾ ਰਹੇ ਟਰਾਲੀ-ਕਮਰੇ ਵਿੱਚ ਸ਼ਿਫਟ ਕੀਤਾ ਜਾਵੇਗਾ। ਉਸ ਟਰਾਲੀ/ਰੂਮ ਦੇ ਆਲੇ-ਦੁਆਲੇ ਦੇ ਖੇਤਰ ਨੂੰ ਬੈਕਟੀਰੀਆ ਮੁਕਤ ਬਣਾਉਣ ਲਈ ਮਾਹਿਰਾਂ ਦੀ ਟੀਮ ਸਫਾਈ ਅਤੇ ਦਵਾਈਆਂ ਦਾ ਛਿੜਕਾਅ ਕਰਵਾ ਰਹੀ ਹੈ।

ਇਹ ਵੀ ਪੜ੍ਹੋ: RBI new bank call numbers: ਹੁਣ ਬੈਂਕ ਦੇ ਨਾਂਅ ’ਤੇ ਠੱਗੀ ਵੱਜਣੀ ਹੋਵੇਗੀ ਬੰਦ, ਹੁਣ ਸਿਰਫ਼ ਇਸ ਨੰਬਰ ਤੋਂ ਹੀ ਆਵੇਗਾ…

ਕਿਸਾਨ ਆਗੂਆਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅਤੇ ਸੰਘਰਸ਼ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗਾ, ਹੁਣ ਕਿਸਾਨਾਂ ਨੇ ਜਿੱਤ ਲਈ ਇੱਕ ਕਦਮ ਅੱਗੇ ਪੁੱਟ ਲਿਆ ਹੈ ਅਤੇ ਅੰਦੋਲਨ ਨੂੰ ਮਜ਼ਬੂਤੀ ਨਾਲ ਇਸੇ ਤਰ੍ਹਾਂ ਜਾਰੀ ਰੱਖਣਾ ਹੈ
ਮਹਾਂਰਾਸ਼ਟਰ ਵਿੱਚ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਸਮਰਥਨ ਵਿੱਚ ਜ਼ਿਲ੍ਹਾ ਪੱਧਰ ’ਤੇ ਇੱਕ ਰੋਸ਼ਾ ਸੰਕੇਤਿਕ ਭੁੱਖ ਹੜਤਾਲ ਕੀਤੀ ਗਈ ਅਤੇ ਜ਼ਿਲ੍ਹਾ ਅਧਿਕਾਰੀਆਂ ਰਾਹੀਂ ਕੇਂਦਰ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ।

ਭਲਕੇ ਤਾਮਿਲਨਾਡੂ ਦੀ ਰਾਜਧਾਨੀ ਚੇਨੱਈ ਵਿੱਚ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਸਮਰਥਨ ਵਿੱਚ ਹਜ਼ਾਰਾਂ ਕਿਸਾਨ ਇੱਕ ਦਿਨ ਦਾ ਸੰਕੇਤਿਕ ਵਰਤ ਰੱਖਣਗੇ। ਦੋਵੇਂ ਮੋਰਚਿਆਂ ਨੇ ਕੱਲ੍ਹ ਹਨੂੰਮਾਨਗੜ੍ਹ ਵਿੱਚ ਕਿਸਾਨਾਂ ਉੱਪਰ ਹੋਏ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਲੋਕਤੰਤਰ ਵਿੱਚ ਇਸ ਤਰ੍ਹਾਂ ਦੀ ਹਿੰਸਕ ਪੁਲਿਸ ਕਾਰਵਾਈ ਲਈ ਕੋਈ ਥਾਂ ਨਹੀਂ ਹੈ। ਇਸ ਮੌਕੇ ਕਿਸਾਨ ਆਗੂ ਅਭਿਮੰਨਿਊ ਕੋਹਾੜ ਤੋਂ ਇਲਾਵਾ ਹੋਰ ਵੀ ਕਿਸਾਨ ਆਗੂ ਪ੍ਰੈਸ ਕਾਨਫਰੰਸ ਦੌਰਾਨ ਮੌਜ਼ੂਦ ਸਨ। Farmers Protest Uapdat

LEAVE A REPLY

Please enter your comment!
Please enter your name here