DA Hike 2025: ਕੇਂਦਰੀ ਮੁਲਾਜ਼ਮਾਂ ਦੀ ਸਰਕਾਰ ਨੇ ਕਰਵਾਈ ਬੱਲੇ! ਬੱਲੇ!

DA Hike 2025
DA Hike 2025: ਕੇਂਦਰੀ ਮੁਲਾਜ਼ਮਾਂ ਦੀ ਸਰਕਾਰ ਨੇ ਕਰਵਾਈ ਬੱਲੇ! ਬੱਲੇ!

DA hike 2025: ਮਹਿੰਗਾਈ ਭੱਤੇ ਵਿੱਚ 2 ਫੀਸਦੀ ਵਾਧਾ

DA Hike 2025: ਨਵੀਂ ਦਿੱਲੀ (ਏਜੰਸੀ)। ਕੇਂਦਰ ਸਰਕਾਰ ਨੇ ਕੇਂਦਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਵਿੱਚ 2 ਫੀਸਦੀ ਦਾ ਵਾਧਾ ਕੀਤਾ ਹੈ। ਸ਼ੁੱਕਰਵਾਰ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਡੀਏ ਵਧਾਉਣ ਦੇ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਗਈ। ਇਸ ਤੋਂ ਪਹਿਲਾਂ ਜੁਲਾਈ 2024 ਵਿੱਚ ਸਰਕਾਰ ਨੇ ਇਸ ਵਿੱਚ 3% ਵਾਧਾ ਕੀਤਾ ਸੀ। ਇਸ ਵਾਧੇ ਨਾਲ, 8ਵੇਂ ਤਨਖਾਹ ਕਮਿਸ਼ਨ ਦੇ ਲਾਗੂ ਹੋਣ ਤੋਂ ਪਹਿਲਾਂ ਮਹਿੰਗਾਈ ਭੱਤਾ 53% ਤੋਂ ਵਧ ਕੇ 55% ਹੋ ਜਾਵੇਗਾ। ਇਸ ਤੋਂ ਲਗਭਗ 48 ਲੱਖ ਕੇਂਦਰੀ ਮੁਲਾਜ਼ਮ ਅਤੇ 66 ਲੱਖ ਪੈਨਸ਼ਨਰਾਂ ਨੂੰ ਲਾਭ ਹੋਵੇਗਾ। ਇਹ ਵਾਧਾ 1 ਜਨਵਰੀ, 2025 ਤੋਂ ਲਾਗੂ ਹੋਵੇਗਾ।

ਇਸ ਵਾਧੇ ਨੂੰ ਇਸ ਤਰ੍ਹਾਂ ਸਮਝੋ, ਜੇਕਰ ਕਿਸੇ ਦੀ ਮੂਲ ਤਨਖਾਹ 50,000 ਰੁਪਏ ਹੈ, ਤਾਂ 53% ਡੀਏ ਦੇ ਅਨੁਸਾਰ ਉਸਨੂੰ 26,500 ਰੁਪਏ ਮਹਿੰਗਾਈ ਭੱਤਾ ਮਿਲੇਗਾ, ਪਰ 55% ਡੀਏ ਦੇ ਅਨੁਸਾਰ ਉਸਨੂੰ 27,500 ਰੁਪਏ ਡੀਏ ਮਿਲੇਗਾ। ਇਸਦਾ ਮਤਲਬ ਹੈ ਕਿ ਮੁਲਾਜ਼ਮਾਂ ਦੀ ਤਨਖਾਹ ਵਿੱਚ 1,000 ਰੁਪਏ ਦਾ ਵਾਧਾ ਹੋਵੇਗਾ। ਇਸ ਵੇਲੇ 70,000 ਰੁਪਏ ਦੀ ਮੂਲ ਤਨਖਾਹ ’ਤੇ, ਮਹਿੰਗਾਈ ਭੱਤਾ 37,100 ਰੁਪਏ ਹੋਵੇਗਾ, ਪਰ 55 ਫੀਸਦੀ ਡੀਏ ਦੇ ਅਨੁਸਾਰ ਮਹਿੰਗਾਈ ਭੱਤਾ 38,500 ਰੁਪਏ ਹੋਵੇਗਾ।

DA hike 2025: ਮਹਿੰਗਾਈ ਭੱਤੇ ਵਿੱਚ 2 ਫੀਸਦੀ ਵਾਧਾ

ਭਾਵ ਕਿ ਅਜਿਹੇ ਮੁਲਾਜ਼ਮਾਂ ਦੀ ਤਨਖਾਹ ਵਿੱਚ 1,400 ਰੁਪਏ ਦਾ ਵਾਧਾ ਹੋਵੇਗਾ। ਇਸੇ ਤਰ੍ਹਾਂ ਜਿਨ੍ਹਾਂ ਦੀ ਮੂਲ ਤਨਖਾਹ 1,00,000 ਰੁਪਏ ਹੈ, ਉਨ੍ਹਾਂ ਨੂੰ 53 ਫੀਸਦੀ ਡੀਏ ਦੀ ਦਰ ਨਾਲ 53,000 ਰੁਪਏ ਮਹਿੰਗਾਈ ਭੱਤਾ ਮਿਲ ਰਿਹਾ ਸੀ, ਪਰ ਹੁਣ ਉਨ੍ਹਾਂ ਨੂੰ 55 ਫੀਸਦੀ ਦੀ ਦਰ ਨਾਲ 55,000 ਰੁਪਏ ਡੀਏ ਮਿਲੇਗਾ। ਇਸ ਦਾ ਮਤਲਬ ਹੈ ਕਿ ਮੁਲਾਜ਼ਮਾਂ ਦੀ ਤਨਖਾਹ ਵਿੱਚ ਪ੍ਰਤੀ ਮਹੀਨਾ 2,000 ਰੁਪਏ ਦਾ ਵਾਧਾ ਹੋਵੇਗਾ।

Read Also : ਨਸ਼ਿਆਂ ਦੇ ਖਤਰੇ ਨਾਲ ਨਜਿੱਠਣ ਲਈ ਲੋਕ ਸਰਗਰਮ ਭੂਮਿਕਾ ਨਿਭਾਉਣ: ਭਗਵੰਤ ਸਿੰਘ ਮਾਨ

ਪਿਛਲੇ ਕੁਝ ਸਾਲਾਂ ਵਿੱਚ ਮਹਿੰਗਾਈ ਭੱਤੇ ਵਿੱਚ 3 ਤੋਂ 4 ਫੀਸਦੀ ਦਾ ਵਾਧਾ ਕੀਤਾ ਗਿਆ ਸੀ, ਪਰ 78 ਮਹੀਨਿਆਂ ਭਾਵ 6.6 ਸਾਲਾਂ ਵਿੱਚ ਪਹਿਲੀ ਵਾਰ ਮਹਿੰਗਾਈ ਭੱਤੇ ਵਿੱਚ ਸਿਰਫ 2 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਾਲ 2018 ਵਿੱਚ ਮਹਿੰਗਾਈ ਭੱਤੇ ਵਿੱਚ 2 ਫੀਸਦੀ ਦਾ ਵਾਧਾ ਕੀਤਾ ਗਿਆ ਸੀ। ਉਦੋਂ ਤੋਂ, 3 ਜਾਂ 4 ਫੀਸਦੀ ਦਾ ਲਗਾਤਾਰ ਵਾਧਾ ਦੇਖਿਆ ਗਿਆ ਹੈ।

2 ਮਹੀਨਿਆਂ ਦਾ ਮਿਲੇਗਾ ਏਰੀਅਰ

ਸਰਕਾਰ ਨੇ ਮਾਰਚ ਮਹੀਨੇ ਵਿੱਚ ਮਹਿੰਗਾਈ ਭੱਤੇ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਅਜਿਹੀ ਸਥਿਤੀ ਵਿੱਚ ਦੋ ਮਹੀਨਿਆਂ ਦੇ ਬਕਾਏ ਨੂੰ ਜੋੜ ਕੇ ਮਾਰਚ ਦੀ ਤਨਖਾਹ ਦੇ ਨਾਲ ਦਿੱਤਾ ਜਾਵੇਗਾ। ਜਨਵਰੀ ਅਤੇ ਫਰਵਰੀ ਦੇ ਨਾਲ, ਮਾਰਚ ਦਾ ਮਹਿੰਗਾਈ ਭੱਤਾ ਵੀ ਤਨਖਾਹ ਵਿੱਚ ਜੋੜਿਆ ਜਾਵੇਗਾ ਅਤੇ ਮੁਲਾਜ਼ਮਾਂ ਦੇ ਖਾਤੇ ਵਿੱਚ ਭੇਜਿਆ ਜਾਵੇਗਾ। ਜੇਕਰ ਕਿਸੇ ਵੀ ਕੇਂਦਰੀ ਸਰਕਾਰੀ ਮੁਲਾਜ਼ਮ ਦੀ ਮੂਲ ਤਨਖਾਹ 19,000 ਰੁਪਏ ਹੈ, ਤਾਂ ਉਸ ਨੂੰ ਮਹਿੰਗਾਈ ਭੱਤੇ ਵਜੋਂ 10,070 ਰੁਪਏ ਮਿਲਣਗੇ। ਹੁਣ 2 ਫੀਸਦੀ ਦੇ ਵਾਧੇ ਤੋਂ ਬਾਅਦ ਇਹ ਭੱਤਾ 10,450 ਰੁਪਏ ਹੋ ਗਿਆ ਹੈ।