5 ਡਿਗਰੀ ਤੱਕ ਹੇਠਾਂ ਆਇਆ ਦਿਨ ਦਾ ਤਾਪਮਾਨ
- ਮਾਮਲਾ ਰਾਜਸਥਾਨ ਦੇ ਕੋਟਾ ਦਾ, ਮਾਂ-ਧੀ ਦੀ ਮੌਤ
ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਅੱਜ 7 ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਗਿਆਨ ਕੇਂਦਰ ਜੈਪੁਰ ਮੁਤਾਬਕ ਸੂਬੇ ਦੇ ਟੋਂਕ, ਸਵਾਈ ਮਾਧੋਪੁਰ, ਦੌਸਾ, ਅਲਵਰ, ਕਰੌਲੀ ਤੇ ਧੌਲਪੁਰ ’ਚ ਭਾਰੀ ਮੀਂਹ ਪੈ ਸਕਦਾ ਹੈ। ਜਦਕਿ ਚੂਰੂ, ਹਨੁਮਾਨਗੜ੍ਹ ਸਮੇਤ ਜੈਸਲਮੇਰ ਤੇ ਬਾੜਮੇਰ ਨੂੰ ਛੱਡਕੇ ਬਾਕੀ ਜ਼ਿਲ੍ਹਿਆਂ ’ਚ ਹਲਕਾ ਮੀਂਹ ਪਵੇਗਾ। ਸਵਾਈ ਮਾਧੋਪੁਰ ਦੇ ਕਈ ਖੇਤਰਾਂ ’ਚ ਅੱਜ ਸਵੇਰੇ ਤੋਂ ਹੀ ਮੀਂਹ ਦਾ ਦੌਰ ਜਾਰੀ ਹੈ। ਨਾਲ ਹੀ ਬੁੱਧਵਾਰ ਨੂੰ ਪਏ ਤੇਜ਼ ਮੀਂਹ ਕਾਰਨ ਕੋਟਾ ਦੇ ਰਾਮਗੰਜ ਮੰਡੀ ’ਚ ਇੱਕ ਮਕਾਨ ’ਚ ਬਿਜ਼ਲੀ ਦਾ ਤਾਰ ਟੁੱਟਕੇ ਡਿੱਗ ਗਿਆ। ਮਕਾਨ ’ਚ ਕਰੰਟ ਆਉਣ ਕਾਰਨ ਮਾਂ-ਧੀ ਦੀ ਮੌਤ ਹੋ ਗਈ। ਬੁੱਧਵਾਰ ਨੂੰ ਹੀ ਚੂਰੂ, ਅਲਵਰ, ਦੌਸਾ, ਕਰੌਲੀ, ਸਵਾਈ ਮਾਧੋਪੁਰ ਜ਼ਿਲ੍ਹਿਆਂ ’ਚ 2 ਤੋਂ ਲੈਕੇ 5 ਇੰਚ ਤੱਕ ਮੀਂਹ ਦਰਜ਼ ਕੀਤਾ ਗਿਆ ਹੈ। ਚੂਰੂ ’ਚ ਵੀ ਤੇਜ਼ ਮੀਂਹ ਨਾਲ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਹੇਠਾਂ ਆਇਆ ਹੈ। Rajasthan Weather
Read This : Rajasthan Weather Update: ਭਾਰੀ ਮੀਂਹ ਬਣਿਆ ਕਾਲ, ਛੱਤ ਡਿੱਗਣ ਕਾਰਨ 2 ਭਰਾਵਾਂ ਦੀ ਮੌਤ
ਬਿਜ਼ਲੀ ਅਧਿਕਾਰੀਆਂ ’ਤੇ ਲਾਪਰਵਾਹੀ ਦਾ ਦੋਸ਼ | Rajasthan Weather
ਦੇਵਲੀ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਮਕਾਨ ’ਚ ਕਰੰਟ ਆਉਣ ਨਾਲ ਮਹਿਲਾ ਰਾਜੇਸ਼ ਸ਼ਰਮਾ (43) ਤੇ ਉਸ ਦੀ ਬੇਟੀ (21) ਦੀ ਮੌਤ ਹੋ ਗਈ ਹੈ। ਮਕਾਨ ’ਚ ਦੂਜੀ ਮੰਜ਼ਿਲ ਦਾ ਕੰਮ ਚੱਲ ਰਿਹਾ ਹੈ। ਮਕਾਨ ਕੋਲ ਹੀ ਬਿਜ਼ਲੀ ਦਾ ਖੰਭਾ ਲੱਗਿਆ ਹੋਇਆ ਹੈ। ਇਸ ਕਾਰਨ ਹੀ ਕਰੰਟ ਫੈਲਿਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਬਿਜ਼ਲੀ ਵਿਭਾਗ ਦੇ ਅਧਿਕਾਰੀਆਂ ਤੋਂ ਕਈ ਵਾਰ ਇਸ ਖੰਭੇ ਨੂੰ ਦੂਜੀ ਜਗ੍ਹਾ ਸ਼ਿਫਟ ਕਰਨ ਦੀ ਸ਼ਿਕਾਇਤ ਕੀਤੀ ਹੈ, ਪਰ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ। ਮਾਂ-ਬੇਟੀ ਦੀਆਂ ਲਾਸ਼ਾਂ ਵੀਰਵਾਰ ਸਵੇਰੇ ਮਕਾਨ ਦੀਆਂ ਪੌੜੀਆਂ ਤੋਂ ਮਿਲੀਆਂ। Rajasthan Weather
ਪਿੱਛਲੇ 24 ਘੰਟਿਆਂ ’ਚ ਸਭ ਤੋਂ ਜ਼ਿਆਦਾ ਕਰੌਲੀ ’ਚ ਪਿਆ ਮੀਂਹ | Rajasthan Weather
ਪਿੱਛਲੇ 24 ਘੰਟਿਆਂ ਦੀ ਰਿਪੋਰਟ ਵੇਖਿਏ ਤਾਂ ਸਭ ਤੋਂ ਜ਼ਿਆਦਾ ਮੀਂਹ ਕਰੌਲੀ ’ਚ 127 ਐੱਮਐੱਸ ਦਰਜ਼ ਕੀਤਾ ਗਿਆ ਹੈ। ਕਰੌਲੀ ’ਚ ਤੇਜ਼ ਮੀਂਹ ਤੋਂ ਬਾਅਦ ਸੜਕਾਂ ਤੇ ਬਾਜ਼ਾਰਾਂ ’ਚ ਪਾਣੀ ਭਰ ਗਿਆ ਹੈ। ਕਰੌਲੀ ਦੇ ਮਹਾਵੀਰਜ਼ੀ ’ਚ ਵੀ ਕੱਲ੍ਹ ਦੁਪਹਿਰ ਬਾਅਦ ਤੇਜ਼ ਮੀਂਹ ਪਿਆ ਤੇ ਇਸ ਜਗ੍ਹਾ ’ਤੇ 102 ਐੱਮਐੱਮ ਪਾਣੀ ਡਿੱਗਿਆ। ਸਵਾਈ ਮਾਧੋਪੁਰ ਦੇ ਵਾਜੀਪੁਰ ’ਚ 88, ਮਲਾਰਨਾ ਡੂੰਗਰ ’ਚ 42, ਜੈਪੁਰ ਦੇ ਬੱਸੀ ’ਚ 34, ਨਾਗੌਰ ਦੇ ਡੀਡਵਾਨਾ ’ਚ 44, ਭਰਤਪੁਰ ਦੇ ਨਗਰ ’ਚ 34, ਦੌਸਾ ਦੇ ਬਸਵਾ ’ਚ 115, ਦੌਸਾ ਸ਼ਹਿਰ ’ਚ 85, ਚੂਰੂ ਦੇ ਸਰਦਾਰਸ਼ਹਿਰ ’ਚ 71, ਅਲਵਰ ਦੇ ਲਕਸ਼ਮਣਗੜ੍ਹ ’ਚ 88, ਬਹਾਦੁਰਪੁਰ ’ਚ 46 ਤੇ ਬੀਕਾਨੇਰ ਦੇ ਛਤਰਗੜ੍ਹ ’ਚ 45 ਐੱਮਐੱਮ ਮੀਂਹ ਦਰਜ਼ ਕੀਤਾ ਗਿਆ ਹੈ। Rajasthan Weather