ਸੋਮਵਾਰ ਰਾਤ ਤੋਂ ਲਾਗੂ ਹੋ ਜਾਵੇਗਾ ਕਰਫਿਊ, ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਰਹੇਗਾ
- 24 ਘੰਟਿਆਂ ‘ਚ ਨਵੇਂ ਮਾਮਲਿਆਂ ‘ਚ 16 ਫੀਸਦੀ ਵਾਧਾ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਰਾਜਧਾਨੀ ’ਚ ਵਧਦੇ ਕੋਰੋਨਾ ਦੇ ਮਾਮਲਿਆਂ ਨੂੰ ਵੇਖਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਤ ਦਾ ਕਰਫਿਊ ਲਗਾਉਣ ਦਾ ਐਲਾਨ ਕੀਤਾ। ਐਤਵਾਰ ਨੂੰ ਦਿੱਲੀ ਵਿੱਚ ਕੋਰੋਨਾ ਦੇ 290 ਮਾਮਲੇ ਸਾਹਮਣੇ ਆਏ ਹਨ। ਹੁਣ ਇੱਥੇ ਐਕਟਿਵ ਕੇਸਾਂ ਦੀ ਗਿਣਤੀ 1,103 ਹੋ ਗਈ ਹੈ। ਕੋਰੋਨਾ ਦੀ ਸਕਾਰਾਤਮਕ ਦਰ ਵਿੱਚ ਵੀ 0.5 ਫੀਸਤੀ ਦਾ ਵਾਧਾ ਹੋਇਆ ਹੈ। ਇਸ ਕਾਰਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ‘ਚ ਰਾਤ ਦਾ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ। ਸੂਬੇ ‘ਚ ਰਾਤ ਦਾ ਕਰਫਿਊ ਸੋਮਵਾਰ ਰਾਤ ਤੋਂ ਲਾਗੂ ਹੋ ਜਾਵੇਗਾ। ਹਰ ਰੋਜ਼ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਰਹੇਗਾ।
ਜ਼ਿਕਰਯੋਗ ਹੈ ਕਿ ਜੀਆਰਏਪੀ ਦੇ ਤਹਿਤ, ਕੋਵਿਡ-19 ਸਥਿਤੀ ਦੇ ਸਬੰਧ ਵਿੱਚ ਚਾਰ ਤਰ੍ਹਾਂ ਦੇ ਅਲਰਟ ਪੱਧਰਾਂ ਨੂੰ ਨਿਰਦੇਸ਼ਿਤ ਕੀਤਾ ਗਿਆ ਹੈ। ਇਸ ਦੇ ਆਧਾਰ ‘ਤੇ ਵਾਇਰਸ ਦੇ ਫੈਲਣ ਨੂੰ ਕੰਟਰੋਲ ਕਰਨ ਲਈ ਕੁਝ ਕਦਮ ਚੁੱਕੇ ਜਾਂਦੇ ਹਨ। GRAP ਦੇ ਅਨੁਸਾਰ,
ਲੈਵਲ-1 (ਯੈਲੋ) ਉਦੋਂ ਜਾਰੀ ਕੀਤਾ ਜਾਂਦਾ ਹੈ ਜਦੋਂ ਸਕਾਰਾਤਮਕਤਾ ਦਰ 0.5 ਫੀਸਦੀ ਨੂੰ ਪਾਰ ਕਰ ਜਾਂਦੀ ਹੈ। ਇੱਕ ਹਫ਼ਤੇ ਵਿੱਚ 1500 ਨਵੇਂ ਕੇਸ ਦਰਜ ਹੋਏ ਹਨ ਅਤੇ 500 ਮਰੀਜ਼ਾਂ ਨੂੰ ਆਕਸੀਜਨ ਬੈੱਡਾਂ ਦੀ ਲੋੜ ਹੈ।
ਲੈਵਲ-2 (ਅੰਬਰ) ਉਦੋਂ ਜਾਰੀ ਕੀਤਾ ਜਾਂਦਾ ਹੈ ਜਦੋਂ ਲਗਾਤਾਰ ਦੋ ਦਿਨਾਂ ਲਈ ਸਕਾਰਾਤਮਕਤਾ ਦਰ 1 ਫੀਸਦੀ ਤੋਂ ਵੱਧ ਜਾਂਦੀ ਹੈ। ਇੱਕ ਹਫ਼ਤੇ ਦੇ ਅੰਦਰ, ਕੋਵਿਡ-19 ਦੇ 3500 ਨਵੇਂ ਕੇਸ ਦਰਜ ਕੀਤੇ ਗਏ ਹਨ ਅਤੇ 700 ਆਕਸੀਜਨ ਬੈੱਡ ਭਰੇ ਗਏ ਹਨ।
ਲੈਵਲ-3 (ਓਰੇਂਜ) ਉਦੋਂ ਜਾਰੀ ਕੀਤਾ ਜਾਂਦਾ ਹੈ ਜਦੋਂ ਲਗਾਤਾਰ ਦੋ ਦਿਨਾਂ ਲਈ ਸਕਾਰਾਤਮਕਤਾ ਦਰ 2 ਫੀਸਦੀ ਤੋਂ ਵੱਧ ਹੁੰਦੀ ਹੈ। ਨਾਲ ਹੀ, ਇੱਕ ਹਫ਼ਤੇ ਵਿੱਚ ਨਵੇਂ ਕੇਸਾਂ ਦੀ ਗਿਣਤੀ 9000 ਹੋਣੀ ਚਾਹੀਦੀ ਹੈ, ਜਿਸ ਵਿੱਚ 1000 ਮਰੀਜ਼ਾਂ ਨੂੰ ਆਕਸੀਜਨ ਬੈੱਡਾਂ ਦੀ ਲੋੜ ਹੋਵੇਗੀ।
ਲੈਵਲ-4 (ਰੈਡ) ਉਦੋਂ ਜਾਰੀ ਕੀਤਾ ਜਾਂਦਾ ਹੈ ਜਦੋਂ ਲਗਾਤਾਰ ਦੋ ਦਿਨਾਂ ਲਈ ਸਕਾਰਾਤਮਕਤਾ ਦਰ 5 ਫੀਸਦੀ ਤੋਂ ਵੱਧ ਹੁੰਦੀ ਹੈ, ਇੱਕ ਹਫ਼ਤੇ ਵਿੱਚ 16000 ਤੋਂ ਵੱਧ ਨਵੇਂ ਕੋਵਿਡ-19 ਕੇਸ ਸਾਹਮਣੇ ਆਉਂਦੇ ਹਨ ਅਤੇ 3000 ਮਰੀਜ਼ ਆਕਸੀਜਨ ਬੈੱਡਾਂ ‘ਤੇ ਦਾਖਲ ਹੁੰਦੇ ਹਨ। ਦਿੱਲੀ ਵਿੱਚ ਰਾਤ ਦਾ ਕਰਫਿਊ ਲੈਵਲ-1 ਅਲਰਟ ਵਿੱਚ ਰਹੇਗਾ। ਲੈਵਲ 2 ਅਤੇ 3 ਵਿੱਚ ਰਾਤ ਦੇ ਕਰਫਿਊ ਤੋਂ ਇਲਾਵਾ ਵੀਕੈਂਡ ਕਰਫਿਊ ਵੀ ਲਗਾਇਆ ਜਾਵੇਗਾ।
ਲੈਵਲ-4 ਅਲਰਟ ਸ਼ਹਿਰ ਦੇ ਮੁਕੰਮਲ ਤਾਲਾਬੰਦੀ ਦਾ ਐਲਾਨ ਕੀਤਾ ਜਾਵੇਗਾ। ਕੌਮੀ ਰਾਜਧਾਨੀ ਦਿੱਲੀ ’ਚ ਸ਼ਨਿੱਚਰਵਾਰ ਨੂੰ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਦੇ 249 ਨਵੇਂ ਮਾਮਲੇ ਦਰਜ ਕੀਤੇ ਗਏ ਅਤੇ ਇਸ ਕਾਰਨ ਇੱਕ ਮੌਤ ਹੋ ਗਈ। ਇੱਥੇ ਸਕਾਰਾਤਮਕਤਾ ਦਰ 0.43 ਫੀਸਦੀ ਦਰਜ ਕੀਤੀ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ