(ਸੁਖਜੀਤ ਮਾਨ) ਬਠਿੰਡਾ। ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਨੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਅਗਵਾਈ ਹੇਠ ਆਊਟਲੁੱਕ ਇੰਡੀਆ ਰੈਂਕਿੰਗਜ਼ 2024 ਵਿੱਚ ‘ਭਾਰਤ ਦੀਆਂ ਚੋਟੀ ਦੀਆਂ ਕੇਂਦਰੀ ਯੂਨੀਵਰਸਿਟੀਆਂ’ ਸ਼੍ਰੇਣੀ ਵਿੱਚ 9ਵਾਂ ਸਥਾਨ ਪ੍ਰਾਪਤ ਕੀਤਾ ਹੈ। ਇਸ ਪ੍ਰਾਪਤੀ ਦੇ ਨਾਲ, ਸੀਯੂ ਪੰਜਾਬ ਨੇ ਲਗਾਤਾਰ ਤੀਜੀ ਵਾਰ ਆਊਟਲੁੱਕ ਇੰਡੀਆ ਰੈਂਕਿੰਗ ਵਿੱਚ ਦੇਸ਼ ਦੀਆਂ 10 ਕੇਂਦਰੀ ਯੂਨੀਵਰਸਿਟੀਆਂ ਦੀ ਸੂਚੀ ਵਿੱਚ ਜਗ੍ਹਾ ਬਣਾਉਣ ਦਾ ਮਾਣ ਹਾਸਿਲ ਕੀਤਾ ਹੈ। Bathinda News
ਆਊਟਲੁੱਕ ਇੰਡੀਆ ਨੇ ਆਪਣੇ ਸਰਵੇਖਣ ਵਿੱਚ ਵਿੱਦਿਅਕ ਸੰਸਥਾਵਾਂ ਦਾ ਪੰਜ ਮਾਪਦੰਡਾਂ ’ਤੇ ਮੁਲਾਂਕਣ ਕੀਤਾ ਜਿਸ ਵਿੱਚ ਅਕਾਦਮਿਕ ਅਤੇ ਖੋਜ ਉੱਤਮਤਾ, ਉਦਯੋਗ ਇੰਟਰਫੇਸ ਅਤੇ ਪਲੇਸਮੈਂਟ, ਬੁਨਿਆਦੀ ਢਾਂਚਾ ਅਤੇ ਸਹੂਲਤਾਂ, ਪ੍ਰਸ਼ਾਸਨ ਅਤੇ ਦਾਖਲੇ, ਵਿਭਿੰਨਤਾ ਅਤੇ ਪਹੁੰਚ ਆਦਿ ਸ਼ਾਮਿਲ ਸਨ।
ਇਹ ਵੀ ਪੜ੍ਹੋ: Punjab News: ਹੜਤਾਲ ’ਤੇ ਨਹੀਂ ਜਾਣਗੇ ਤਹਿਸੀਲਦਾਰ, ਮੰਤਰੀ ਨਾਲ ਮੀਟਿੰਗ ਤੋਂ ਬਾਅਦ ਲਿਆ ਫੈਸਲਾ
ਇਨ੍ਹਾਂ ਸਾਰੇ ਮਾਪਦੰਡਾਂ ਦੇ ਅਧਾਰ ’ਤੇ ਸੀਯੂ ਪੰਜਾਬ ਨੇ 1000 ਅੰਕਾਂ ਵਿੱਚੋਂ 866.18 ਅੰਕਾਂ ਦਾ ਓਵਰਆਲ ਸਕੋਰ ਪ੍ਰਾਪਤ ਕੀਤਾ। ਆਉਟਲੁੱਕ ਰੈਂਕਿੰਗ ਵਿੱਚ ਸੀਯੂ ਪੰਜਾਬ ਨੇ ਸਾਲ 2022 ਵਿੱਚ 860.81 ਅੰਕ ਅਤੇ ਸਾਲ 2023 ਵਿੱਚ 863.43 ਅੰਕਾਂ ਦੇ ਨਾਲ ਦੋਵਾਂ ਐਡੀਸ਼ਨਾਂ ਵਿੱਚ 9ਵਾਂ ਸਥਾਨ ਪ੍ਰਾਪਤ ਕੀਤਾ ਸੀ। ਯੂਨੀਵਰਸਿਟੀ ਵੱਲੋਂ ਸਾਲ 2024 ਵਿੱਚ 866.18 ਦੇ ਸਕੋਰ ਨਾਲ ਆਪਣੇ ਸਥਾਨ ਨੂੰ ਬਰਕਰਾਰ ਰੱਖਣਾ, ਸੀਯੂ ਪੰਜਾਬ ਦੀ ਕਾਰਗੁਜ਼ਾਰੀ ਵਿੱਚ ਸਾਲ-ਦਰ-ਸਾਲ ਸੁਧਾਰ ਨੂੰ ਦਰਸਾਉਂਦਾ ਹੈ।
ਸੀਯੂ ਪੰਜਾਬ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰੈਂਕਿੰਗਾਂ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਕੀਤਾ | Bathinda News
ਇਸ ਸਾਲ ਸੀਯੂ ਪੰਜਾਬ ਨੇ ਆਊਟਲੁੱਕ ਰੈਂਕਿੰਗ ਵਿੱਚ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਦੇ ਨਾਲ-ਨਾਲ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰੈਂਕਿੰਗਾਂ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਕੀਤਾ ਹੈ। ਰਾਸ਼ਟਰੀ ਪੱਧਰ ’ਤੇ ਯੂਨੀਵਰਸਿਟੀ ਨੇ ਐੱਨਆਈਆਰਐੱਫ 2024 (ਯੂਨੀਵਰਸਿਟੀ ਸ਼੍ਰੇਣੀ) ਵਿੱਚ 83ਵਾਂ ਰੈਂਕ, ਨੇਚਰ ਇੰਡੈਕਸ ਰਿਸਰਚ ਲੀਡਰਸ ਰੈਂਕਿੰਗ 2024 (ਭਾਰਤ ਦੀਆਂ ਵਿਦਿਅਕ ਸੰਸਥਾਵਾਂ ਸ਼੍ਰੇਣੀ) ਵਿੱਚ 63ਵਾਂ ਰੈਂਕ, ਇੰਡੀਆ ਟੂਡੇ ਬੈਸਟ ਕਾਲਜਿਜ਼ ਸਰਵੇ 2024 (ਜਨਰਲ ਸਰਕਾਰੀ ਯੂਨੀਵਰਸਿਟੀ ਸ਼੍ਰੇਣੀ) ਵਿੱਚ 27ਵਾਂ ਰੈਂਕ ਅਤੇ ਆਈ.ਆਈ.ਆਰ.ਐਫ. ਰੈਂਕਿੰਗ 2024 (ਸੈਂਟਰਲ ਯੂਨੀਵਰਸਿਟੀ ਓਵਰਆਲ ਸ਼੍ਰੇਣੀ) ਵਿੱਚ 9ਵਾਂ ਸਥਾਨ ਹਾਸਲ ਕੀਤਾ ਹੈ।
ਅੰਤਰਰਾਸ਼ਟਰੀ ਪੱਧਰ ‘ਤੇ ਸੀਯੂ ਪੰਜਾਬ ਨੇ ਵੈਬਮੈਟ੍ਰਿਕਸ ਰੈਂਕਿੰਗ ਓਫ ਵਰਲਡ ਯੂਨਿਵਰਸਟੀਜ਼ ਵਿੱਚ ਵਿਸ਼ਵ ਦੀਆਂ ਚੋਟੀ ਦੀਆਂ 10 ਪ੍ਰਤੀਸ਼ਤ ਉੱਚ ਸਿੱਖਿਆ ਸੰਸਥਾਵਾਂ ਵਿੱਚ ਸਥਾਨ ਪ੍ਰਾਪਤ ਕੀਤਾ ਹੈ। ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਸੀ.ਯੂ.ਪੰਜਾਬ ਪਰਿਵਾਰ ਨੂੰ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ। ਪ੍ਰੋ. ਤਿਵਾਰੀ ਨੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਦੇ ਹੋਏ ਯੂਨੀਵਰਸਿਟੀ ਨੂੰ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਨਵੀਆਂ ਬੁਲੰਦੀਆਂ ’ਤੇ ਲਿਜਾਣ ਲਈ ਪ੍ਰੇਰਿਤ ਕੀਤਾ। Bathinda News