ਚੈਂਪੀਅਨਜ਼ ਟਰਾਫ਼ੀ : ਭਾਰਤ ਅਤੇ ਪਾਕਿ ਦਾ ਮਹਾਂਸੰਗਰਾਮ ਅੱਜ

Champion Trophy, India, Pakistan, Final, Cricket, Sports

ਖੇਡ ਡੈਸਕ। ਚੈਂਪੀਅਨਜ਼ ਟਰਾਫ਼ੀ ਦਾ ਫਾਈਨਲ ਮੁਕਾਬਲਾ ਭਾਰਤ-ਪਾਕਿਸਤਾਨ ਦਰਮਿਆਨ 18 ਜੂਨ ਨੂੰ ਕਿੰਗਸਟਨ ਓਵਲ ਵਿੱਚ ਦੁਪਰਿ 2:30 ਵਜੇ ਖੇਡਿਆ ਜਾਵੇਗਾ। ਮੈਚ ਵਿੱਚ ਟੀਮ ਇੰਡੀਆ ਜਿੱਤ ਦੀ ਦਾਅਵੇਦਾਰ ਮੰਨੀ ਜਾ ਰਹੀ ਹੈ। ਅਜਿਹਾ ਇਸ ਲਈ ਕਿਉਂਕਿ ਲੀਗ ਮੈਚ ਵਿੱਚ ਭਾਰਤ ਪਾਕਿਸਤਾਨ ਨੂੰ ਕਰਾਰੀ ਹਾਰ ਦੇ ਚੁੱਕਿਆ ਹੈ। ਚੈਂਪੀਅਨਜ਼ ਟਰਾਫ਼ੀ ਵਿੱਚ ਦੋਵੇਂ ਟੀਮਾਂ ਦਾ ਜਿੱਤ-ਹਾਰ ਦਾ ਰਿਕਾਰਡ 2-2 ਹੈ। 10 ਸਾਲਾਂ ਬਾਅਦ ਕਿਸੇ ਫਾਈਨਲ ਵਿੱਚ ਭਾਰਤ-ਪਾਕਿਸਤਾਨ ਫਿਰ ਆਹਮੋ-ਸਾਹਮਣੇ ਹਨ। 2007 ਵਿੱਚ ਟੀ-20 ਵਰਲਡ ਕੱਪ ਦੇ ਫਾਈਨਲ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ ਸੀ। ਉੱਥੇ, 1992 ਤੋਂ 2017 ਤੱਕ ਆਈਸੀਸੀ ਦੇ ਟੂਰਨਾਮੈਂਟ ਵਿੱਚ ਦੋਵੇਂ ਟੀਮਾਂ 15 ਵਾਰ ਆਹਮੋ-ਸਾਹਮਣੇ ਆ ਚੁੱਕੀਆਂ ਹਨ, ਜਿਸ ਵਿੱਚ 13 ਵਾਰ ਭਾਰਤ ਜਿੱਤਿਆ। 25 ਸਾਲਾਂ ਬਾਅਦ ਭਾਰਤ-ਪਾਕਿ ਐਤਵਾਰ ਨੂੰ 16ਵੀਂ ਵਾਰ ਆਹਮੋ-ਸਾਹਮਣੇ ਹੋਣਗੇ।

ਆਸਟਰੇਲੀਆ ਦਾ ਰਿਕਾਰਡ ਤੋੜ ਸਕਦੀ ਐ ਟੀਮ ਇੰਡੀਆ

ਟੀਮ ਇੰਡੀਆ ਆਸੀਸੀ ਚੈਂਪੀਅਨਜ਼ ਟਰਾਫ਼ੀ ਵਿੱਚ ਦੋ ਵਾਰ ਚੈਂਪੀਅਨ ਬਣ ਚੁੱਕੀ ਹੈ। ਭਾਰਤ ਸਾਲ 2002 ਵਿੱਚ ਸ੍ਰੀਲੰਕਾ ਦੇ ਨਾਲ ਸਾਂਝਾ ਜੇਤੂ ਬਣਿਆ ਸੀ। ਜਦੋਂਕਿ 2013 ਚੈਂਪੀਅਨਜ਼ ਟਰਾਫ਼ੀ ਵਿੱਚ ਭਾਰਤ, ਇੰਗਲੈਂਡ ਨੂੰ ਹਰਾ ਕੇ ਦੂਜੀ ਵਾਰ ਚੈਂਪੀਅਨ ਬਣਿਆ ਸੀ। ਆਸਟਰੇਲਆ ਵੀ ਸਾਲ 2006 ਅਤੇ 2009 ਵਿੱਚ ਚੈਂਪੀਅਨ ਬਣ ਚੁੱਕਿਆ ਹੈ। ਹੁਣ ਟੀਮ ਇੰਡੀਆ ਦੇ ਕੋਲ ਪੂਰਾ ਮੌਕਾ ਹੈ। ਅਸਟਰੇਲੀਆ ਦਾ ਰਿਕਾਰਡ ਤੋੜ ਕੇ ਦੁਨੀਆ ਦੀ ਪਹਿਲੀ ਅਜਿਹੀ ਟੀਮ ਬਣਨ ਦਾ ਜਿਸ ਨੇ ਚੈਂਪੀਅਨਜ਼ ਟਰਾਫ਼ੀ ਟੂਰਨਾਮੈਂਟ ਨੂੰ ਸਭ ਤੋਂ ਜ਼ਿਆਦਾ ਵਾਰ ਜਿੱਤਿਆ ਹੈ। ਇਹ ਭਾਰਤ ਦਾ ਤੀਜਾ ਚੈਂਪੀਅਨਜ਼ ਟਰਾਫ਼ੀ ਖਿਤਾਬ ਹੋਵੇਗਾ।

ਪਾਕਿ ਤੋਂ ਕਿਤੇ ਜ਼ਿਆਦ ਮਜ਼ਬੂਤ ਹੈ ਭਾਰਤ

ਦੋਵੇਂ ਟੀਮਾਂ ਦੀ ਗੱਲ ਕਰੀਏ ਤਾਂ ਭਾਰਤ ਪਾਕਿਸਤਾਨ ਦੇ ਮੁਕਾਬਲੇ ਕਿਤੇ ਜ਼ਿਆਦਾ ਮਜ਼ਬੂਤ ਟੀਮ ਹੈ। ਚੈਂਪੀਅਨਜ਼ ਟਰਾਫ਼ੀ ਵਿੱਚ ਹੈੱਡ ਟੂ ਹੈੱਡ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਦੋਵੇਂ ਟੀਮਾਂ ਹੁਣ ਤੱਕ ਚਾਰ ਵਾਰ ਆਹਮੋ-ਸਾਹਮਣੇ ਆ ਚੁੱਕੀਆਂ ਹਨ। ਜਿਨ੍ਹਾਂ ਵਿੱਚੋਂ ਦੋ ਵਾਰ ਭਾਰਤ ਨੇ ਅਤੇ ਦੋ ਵਾਰ ਪਾਕਿਸਤਾਨ ਨੇ ਬਾਜੀ ਮਾਰੀ ਹੈ।

LEAVE A REPLY

Please enter your comment!
Please enter your name here