ਭਾਰਤ-ਪਾਕਿ ਮੈਚ ‘ਤੇ 2000 ਕਰੋੜ ਦਾ ਸੱਟਾ

ਲੰਦਨ: ਚੈਂਪੀਅਨਜ਼ ਟਰਾਫ਼ੀ ਭਾਰਤ ਅਤੇ ਪਾਕਿਸਤਾਨ ਦਰਮਿਆਨ ਫਾਈਨਲ ਮੁਕਾਬਲੇ ਦਾ ਜਿੱਥੇ ਫੈਨਸ ਦਿਲ ਰੋਕ ਕੇ ਉਡੀਕ ਕਰਹੇ ਹਨ। ਉੱਥੇ ਦੂਜੇ ਪਾਸੇ ਸੱਟੇਬਾਜ਼ਾਂ ਨੂੰ ਵੀ ਇਸ ਮੁਕਾਬਲੇ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਭਾਰਤ ਵਿੱਚ ਤਾਂ ਸੱਟੇਬਾਜ਼ੀ ਦੇ ਗੈਰਕਾਨੂੰਨੀ ਹੋਣ ਕਾਰਨ ਇਸ ਦੀ ਅਸਲੀ ਰਕਮ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਹੁੰਦਾ ਹੈ। ਪਰ ਇੰਗਲੈਂਡ ਵਿੱਚ ਆਨਲਾਈਨ ਸੱਟੇਬਾਜ਼ੀ ਨੂੰ ਕਾਨੂੰਨ ਦੀ ਹਰੀ ਝੰਡੀ ਮਿਲੀ ਹੋਈ ਹੈ ਅਤੇ ਇੰਗਲੈਂਡ ਵਿੱਚ ਅਨੁਮਾਨ ਹੈ ਕਿ ਇਸ ਮੁਕਾਬਲੇ ‘ਤੇ ਕਰੀਬ 2000 ਕਰੋੜ ਦੀ ਰਕਮ ‘ਤੇ ਦਾਅ ਲੱਗਣ ਵਾਲਾ ਹੈ।
ਸੱਟੇਬਾਜ਼ਂ ਦੀ ਨਜ਼ਰ ਵਿੱਚ ਟੀਮ ਇੰਡੀਆ ਜਿੱਤ ਦੀ ਦਾਅਵੇਦਾਰ ਨਜ਼ਰ ਆ ਰਹੀ ਹੈ। ਟੀਮ ਇੰਡੀਆ ‘ਤੇ 100 ਰੁਪਏ ਦਾ ਦਾਅ ਲਾਉਣ ‘ਤੇ 147 ਰੁਪਏ ਮਿਲਣਗੇ, ਜਦੋਂਕਿ ਪਾਕਿਸਤਾਨ ਦੇ ਜਿੱਤਣ ‘ਤੇ 100 ਰੁਪਏ ‘ਤੇ 300 ਰੁਪਏ ਮਿਲਣਗੇ।

ਇਹ ਹੈ ਦੋਵੇਂ ਟੀਮਾਂ ਦੀ ਜਿੱਤ ਦਾ ਭਾਅ

ਰਿਟੇਨ ਦੇ ਆਨਲਾਈਨ ਸੱਟੇਬਾਜ਼ੀ ਦੀ ਸਾਈਟ ਵੈਟਫੇਅਰ ਮੁਤਾਬਕ ਭਾਰਤ ਨੂੰ 1.44 ਦਾ ਭਾਅ ਮਿਲਿਆ ਹੈ। ਜਦੋਂਕਿ ਪਾਕਿਸਤਾਨ ਨੂੰ 2.87 ਦਾ ਭਾਵ ਜੇਕਰ ਟੀਮ ਇੰਡੀਆ ਦੀ ਜਿੱਤ  ‘ਤੇ ਕੋਈ 100 ਰੁਪਏ ਲਾਉਂਦਾ ਹੈ ਤਾਂ ਉਸ ਨੂੰ 144 ਰੁਪਏ ਮਿਲਣਗੇ। ਜਦੋਂਕਿ ਪਾਕਿਸਤਾਨ ਦੀ ਜਿੱਤ ‘ਤੇ 100 ਰੁਪਏ ਲਾਉਣ ‘ਤੇ 287 ਰੁਪਏ ਮਿਲਣਗੇ। ਜ਼ਾਹਿਰ ਹੈ ਸੱਟੇਬਾਜ਼ੀ ਦੇ ਮਾਰਕੀਟ ਵਿੱਚ ਵੀ ਭਾਰਤ ਦਾ ਹੀ ਭਾਅ ਉੱਪਰ ਹੇ।
ਇਸ ਸੱਟੇ ਵਿੱਚ ਬੁਕੀਜ਼ ਦੀ ਪਸੰਦੀਦਾ ਟੀਮ ਸਾਫ਼ ਤੌਰ ‘ਤੇ ਭਾਰਤੀ ਟੀਮ ਹੈ। ਉਦਾਹਰਨ ਲਈ ਮੰਨ ਲਿਆ ਜਾਵੇ ਕਿ ਜੇਕਰ ਕੋਈ ਇਸ ਮੈਚ ਵਿੱਚ ਭਾਰਤੀ ਦੀ ਟੀਮ ‘ਤੇ100 ਰੁਪਏ ਦਾ ਦਾਅ ਲਾਉਂਦਾ ਹੈ ਅਤੇ ਵਿਰਾਟ ਕੋਹਲੀ ਦੀ ਟੀਮ ਇਹ ਮੈਚ ਜਿੱਤ ਜਾਂਦੀ ਹੇ, ਤਾਂ ਦਾਅ ਲਾਉਣ ਵਾਲੇ ਨੂੰ 147 ਰੁਪਏ ਮਿਲਣਗੇ। ਉੱਥੇ ਜੇਕਰ ਪਾਕਿਸਤਾਨ ਦੀ ਟੀਮ ਜਿੱਤਦੀ ਹੈ, ਤਾਂ 100 ਰੁਪਏ ਦੇ ਬਦਲੇ 300 ਰੁਪਏ ਮਿਲਣਗੇ।

ਸੱਟਾ ਬਜ਼ਾਰ ਦਾ ਮਹਿਜ ਇੱਕ ਛੋਟਾ ਜਿਹਾ ਹਿੱਸਾ

ਭਾਰਤ-ਪਾਕਿ ਮੈਚ ਦਾ ਨਤੀਜਾ ਸੱਟਾ ਬਜ਼ਾਰ ਦਾ ਮਹਿਜ਼ ਇੱਕ ਛੋਟਾ ਜਿਹਾ ਹਿੱਸਾ ਹੈ। ਲੋਕ ਟੀਮਾਂ ਦੇ 10 ਓਵਰਾਂ ਵਿੱਚ ਸਕੋਰ, ਸਲਾੱਗ ਓਵਰਾਂ ਵਿੱਚ ਦੌੜਾਂ, ਟੀਮ ਦਾ ਟੋਟਲ ਸਕੋਰ ਵਰਗੇ ਕਈ ਪਹਿਲੂਆਂ ‘ਤੇ ਵੀ ਸੱਟਾ ਲਾਉਂਦੇ ਹਨ ਕਿਉਂਕਿ ਇੰਗਲੈਂਡ ਵਿੱਚ ਸੱਟੇਬਾਜ਼ੀ ਜਾਇਜ਼ ਹੈ। ਇਸ ਲਈ ਭਾਰਤੀ ਇੰਟਰਨੈਸ਼ਨਲ ਕਰੈਡਿਟ ਕਾਰਡ ਅਤੇ ਈ ਵਾਲੇਟ ਦੇ ਜ਼ਰੀਏ ਘਰ ਬੈਠੇ ਸੱਟਾਂ ਲਾ ਸਕਦੇ ਹਨ।