ਕੋਰਟ ’ਚ 27 ਅਕਤੂਬਰ ਨੂੰ ਹੋਵੇਗੀ ਫਿਰ ਸੁਣਵਾਈ
(ਏਜੰਸੀ) ਮੁੰਬਈ। ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਦੀ ਜ਼ਮਾਨਤ ਪਟੀਸ਼ਨ ’ਤੇ ਬਾਕੀ ਸੁਣਵਾਈ ਹੁਣ 27 ਅਕਤੂਬਰ ਨੂੰ ਹੋਵੇਗੀ। ਬੰਬੇ ਹਾਈਕੋਰਟ ਨੇ ਅੱਗੇ ਦੀ ਸੁਣਵਾਈ ਲਈ ਕੱਲ੍ਹ 2:30 ਵਜੇ ਦਾ ਸਮਾਂ ਦਿੱਤਾ ਹੈ। ਕੋਰਟ ’ਚ ਆਰੀਅਨ ਦੇ ਵਕੀਲ ਮੁਕੁਲ ਰੋਹਤਗੀ ਆਪਣੀਆਂ ਦਲੀਲਾਂ ਦਿੱਤੀਆਂ। ਉਨ੍ਹਾਂ ਤੋਂ ਬਾਅਦ ਅਮਿਤ ਦੇਸਾਈ ਅਰਬਾਜ ਮਰਚੇਂਟ ਦੀ ਜਮਾਨਤ ਦੇ ਪੱਖ ’ਚ ਦਲੀਲਾਂ ਰੱਖੀਆਂ।
ਕੋਰਟ ਨੇ ਉਨ੍ਹਾਂ ਤੋਂ ਪੁੱਛਿਆ ਕਿ ਤੁਹਾਨੂੰ ਕਿੰਨਾ ਸਮਾਂ ਲੱਗੇਗਾ ਅਮਿਤ ਦੇਸਾਈ ਨੇ ਜਵਾਬ ਦਿੱਤਾ 45 ਮਿੰਟ ਤੇ ਓਧਰ ਐਨਸੀਬੀ ਵੱਲੋਂ ਅਨਿਲ ਸਿੰਘ ਨੇ 45 ਮਿੰਟਾਂ ਦਾ ਸਮਾਂ ਮੰਗਿਆ ਇਸ ’ਤੇ ਕੋਰਟ ਨੇ ਅੱਗੇ ਦੀ ਸੁਣਵਾਈ ਬੁੱਧਵਾਰ ਤੱਕ ਲਈ ਟਾਲ ਦਿੱਤੀ ਆਰੀਅਨ ਵੱਲੋਂ ਸਾਬਕਾ ਅਟਾਰਨੀ ਜਨਰਲ ਮੁਕੁਲ ਰੋਹਤਗੀ ਨੇ ਬਹਿਸ ਕੀਤੀ। ਰੋਹਤਗੀ ਨੇ ਕੋਰਟ ’ਚ ਕਿਹਾ ਕਿ ਉਨ੍ਹਾਂ ਦੇ ਕਲਾਇੰਟ ਕੋਲੋਂ ਕੁਝ ਨਹੀਂ ਮਿਲਿਆ, ਨਾ ਹੀ ਮੈਡੀਕਲ ਹੋਇਆ, ਜਿਸ ਤੋਂ ਇਹ ਪਤਾ ਚੱਲੇ ਕਿ ਉਨ੍ਹਾਂ ਨੇ ਡਰੱਗ ਲਈ ਸੀ ਅਰਬਾਜ ਮਰਚੇਟ ਦੇ ਜੁੱਤਿਆਂ ’ਚੋਂ 6 ਗ੍ਰਾਮ ਚਰਸ ਮਿਲੀ ਹੈ ਮੈਨੂੰ ਇਸ ਨਾਲ ਫਰਕ ਨਹੀਂ ਪੈਂਦਾ ਸਿਵਾਏ ਉਹ ਮੇਰੇ ਕਲਾਇੰਟ ਦਾ ਦੋਸਤ ਹੈ। ਆਰੀਅਨ ਖਿਲਾਫ ਕੁਝ ਨਹੀਂ ਮਿਲਿਆ ਹੈ ਤੇ ਉਨ੍ਹਾਂ ਨੂੰ 3 ਅਕਤੂਬਰ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ ਉਨ੍ਹਾਂ ਗਿ੍ਰਫ਼ਤਾਰੀ ਨੂੰ ਗੈਰ ਕਾਨੂੰਨੀ ਦੱਸਿਆ ਉਨ੍ਹਾਂ ਕਿਹਾ ਕਿ ਚੈਟ ’ਚ ਕੀ ਹੈ ਇਹ ਸਾਬਿਤ ਹੋਣਾ ਬਾਕੀ ਹੈ ਇਨ੍ਹਾਂ ਦਾ ਕੇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਇਸ ਤਰ੍ਹਾਂ ਬਿਨਾ ਵਜ੍ਹਾ ਕਿਸੇ ਨੂੰ 20 ਦਿਨ ਜੇਲ੍ਹ ’ਚ ਨਹੀਂ ਰੱਖਿਆ ਜਾ ਸਕਦਾ।
ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਬੰਬੇ ਹਾਈਕੋਰਟ ’ਚ ਸ਼ੁਰੂ ਹੋ ਗਈ ਹੈ। ਜਸਟਿਸ ਨਿਤਿਨ ਸਾਮਬ੍ਰੇ ਕੇਸ ’ਤੇ ਸੁਣਵਾਈ ਕਰ ਰਹੇ ਹਨ ਦੋਵਾਂ ਧਿਰਾਂ ਦੇ ਵਕੀਲ ਕੋਰਟ ’ਚ ਮੌਜ਼ੂਦ ਹਨ। ਮੀਡੀਆ ਰਿਪੋਰਟਾਂ ਅਨੁਸਾਰ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਜੱਜ ਭੀੜ ਵੇਖ ਕੇ ਭੜਕ ਗਏ। ਰਿਪੋਰਟਸ ਅਨੁਸਾਰ ਉਨ੍ਹਾਂ ਕਿਹਾ ਕਿ ਜੇਕਰ ਕੋਵਿਡ ਪ੍ਰੋਟੋਕਾਲ ਫਾਲੋ ਨਹੀਂ ਹੋਵੇਗਾ ਤਾਂ ਉਹ ਕਸੇ ਨਹੀਂ ਸੁਣਨਗੇ ਇਸ ਤੋਂ ਬਾਅਦ ਕੋਰਟ ਰੂਮ ’ਚ ਫਾਲੂਤ ਵਿਅਕਤੀਆਂ ਨੂੰ ਬਾਹਰ ਕੀਤਾ ਗਿਆ।
ਆਰੀਅਨ ਖਾਨ ਦੀ ਬਚਾਅ ਟੀਮ ’ਚ ਮੁਕੁਲ ਰੋਹਤਗੀ ਸ਼ਾਮਲ
ਡਰੱਗ ਮਾਮਲੇ ’ਚ ਫਸੇ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ ਵੀਰਵਾਰ ਬੰਬੇ ਹਾਈਕੋਰਟ ਤੋਂ ਰਾਹਤ ਮਿਲਣ ਦੀ ਉਮੀਦ ਘੱਟ ਲੱਗ ਰਹੀ ਹੈ ਕਿਉਕਿ ਕ੍ਰਮਾਂਕ 57 ’ਤੇ ਸੂਚੀਬੱਧ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ’ਤੇ ਹਾਲੇ ਸੁਣਵਾਈ ਨਹੀਂ ਹੋ ਸਕੀ ਹੈ। ਆਰੀਅਨ ਖਾਨ ਵੱਲੋਂ ਮੰਗਲਵਾਰ ਨੂੰ ਹਾਈਕੋਰਟ ’ਚ ਸਾਬਕਾ ਅਟਾਰਨੀ ਜਨਰਲ ਮੁਕੁਲ ਰੋਹਤਗੀ ਦੇ ਪੇਸ਼ ਹੋਣ ਦੀ ਉਮੀਦ ਹੈ ਉਨ੍ਹਾਂ ਹਾਲ ਹੀ ’ਚ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਇਹ ਕਹਿ ਕੇ ਆਲੋਚਨਾ ਕੀਤੀ ਸੀ ਕਿ ਉਹ ਇੱਕ ਸ਼ਤੁਰਮੁਰਗ ਹੈ ਜਿਸ ਦਾ ਸਿਰ ਰੇਤ ’ਚ ਦਬਿਆ ਹੈ। ਕਾਨੂੰਨੀ ਸੂਤਰਾਂ ਅਨੁਸਾਰ ਆਰੀਅਨ ਦੀ ਜ਼ਮਾਨਤ ਪਟੀਸ਼ਨ ਕ੍ਰਮਾਂਕ 57 ’ਤੇ ਸੂਚੀਬੱਧ ਹੈ ਤੇ ਸਹਿ-ਮੁਲਜ਼ਮ ਅਰਬਾਜ ਮਰਚੇਂਟ ਦੀ ਜ਼ਮਾਨਤ ਪਟੀਸ਼ਨ ਨੂੰ ਕ੍ਰਮਾਂਕ 64 ’ਤੇ ਸੂਚੀਬੱਧ ਕੀਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ