ਕਰੂਜ਼ ਡਰੱਗ ਕੇਸ : ਆਰੀਅਨ ਖਾਨ ਨੂੰ ਬੰਬੇ ਹਾਈਕੋਰਟ ਤੋਂ ਮਿਲੀ ਜ਼ਮਾਨਤ, ਰਿਹਾਈ ਲਈ ਕਰਨਾ ਪਵੇਗਾ ਇੰਤਜਾਰ

ਰਿਹਾਈ ਲਈ ਕਰਨਾ ਪਵੇਗਾ ਇੰਤਜਾਰ

(ਏਜੰਸੀ) ਮੁੰਬਈ। ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ ਬੰਬੇ ਹਾਈਕੋਰਟ ਨੇ ਜਮਾਨਤ ਦੇ ਦਿੱਤੀ ਹੈ 3 ਦਿਨਾਂ ਦੀ ਬਹਿਸ ਤੋਂ ਬਾਅਦ ਜਸਟਿਸ ਨਿਤਿਨ ਸਾਮਬ੍ਰੇ ਨੇ ਆਰੀਅਨ ਖਾਨ, ਮੁਨਮੁਨ ਧਮੇਜਾ ਤੇ ਅਰਬਾਜ ਮਰਚੇਂਟ ਦੀ ਜਮਾਨਤ ਪਟੀਸ਼ਨ ਮਨਜ਼ੂਰ ਕਰ ਲਈ ਹੈ। ਕੋਰਟ ਤੋਂ ਡਿਟੇਲਡ ਆਰਡਰ ਕੱਲ੍ਹ ਮਿਲੇਗਾ ਉਦੋਂ ਤੱਕ ਤਿੰਨਾਂ ਨੂੰ ਆਰਥਰ ਜੇਲ੍ਹ ’ਚ ਰਹਿਣਾ ਪਵੇਗਾ। ਮੀਡੀਆ ਰਿਪੋਰਟਾਂ ਅਨੁਸਾਰ ਐਨਸੀਬੀ ਨੇ ਕੋਰਟ ’ਚ ਕਿਹਾ ਕਿ ਆਰੀਅਨ ਖਾਨ ਪਿਛਲੇ ਸਾਲ ਤੋਂ ਡਰੱਗ ਦੀ ਵਰਤੋਂ ਕਰ ਰਹੇ ਸਨ ਅਦਾਲਤ ’ਚ ਆਰੀਅਨ ਦੇ ਵਕੀਲ ਮੁਕੁਲ ਰੋਹਤਗੀ ਵੀ ਮੌਜ਼ੂਦ ਹਨ। ਇਸ ਤੋਂ ਪਹਿਲਾਂ ਮੰਗਲਵਾਰ ਤੇ ਬੁੱਧਵਾਰ ਨੂੰ ਜਸਟਿਸ ਐਨ ਡਬਲਯੂ ਸਾਂਬਰੇ ਦੀ ਅਦਾਲਤ ’ਚ ਆਰੀਅਨ ਖਾਨ, ਅਰਬਾਜ ਮਰਚੇਂਟ ਤੇ ਮੁਨਮੁਨ ਧਮੇਜਾ ਦੇ ਵਕੀਲਾਂ ਨੇ ਪੱਖ ਰੱਖਿਆ ਤੇ ਡਰੱਗ ਲੈਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ। ਮੁਕੁਲ ਰੋਹਤਗੀ ਨੇ ਮੰਗਲਵਾਰ ਨੂੰ ਕੋਰਟ ’ਚ ਕਿਹਾ ਸੀ ਕਿ ਆਰੀਅਨ ਕੋਲੋਂ ਡਰੱਗ ਦੀ ਬਰਾਮਦਗੀ ਨਹੀਂ ਹੋਈ ਹੈ ਉਹ ਕਿਸੇ ਹੋਰ ਦੇ ਸੱਦੇ ’ਤੇ ਕਰੂਜ ਪਾਰਟੀ ’ਚ ਗਏ ਸਨ।

ਓਧਰ ਇਸ ਦੌਰਾਨ ਡਰੱਗ ਕੇਸ ’ਚ ਗਵਾਹ ਪ੍ਰਭਾਕਰ ਸੇਲ ਤੋਂ ਪੁੱਛਗਿੱਛ ਕੀਤੀ ਹੈ ਪ੍ਰਭਾਕਰ ਨੇ ਦੋਸ਼ ਲਾਇਆ ਹੈ ਕਿ ਇਸ ਮਾਮਲੇ ਦੇ ਇੱਕ ਹੋਰ ਗਵਾਹ ਕੇ. ਪੀ. ਗੋਸਵਾਮੀ ਨੇ ਆਰੀਅਨ ਖਾਨ ਦੀ ਰਿਹਾਈ ਦੇ ਬਦਲੇ 25 ਕਰੋੜ ਰੁਪਏ ਦੀ ਮੰਗ ਕੀਤੀ ਸੀ ਅੰਤ ’ਚ 18 ਕਰੋੜ ਰੁਪਏ ’ਚ ਸੌਦਾ ਤੈਅ ਹੋ ਗਿਆ ਸੀ ਜਿਸ ’ਚੋਂ ਅੱਠ ਕਰੋੜ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਖੇਤਰੀ ਡਾਇਰੈਕਟਰ ਸਮੀਰ ਵਾਲਖੇੇੜੇ ਦੇ ਲਈ ਸਨ। ਜਦੋਂਕਿ ਬਾਕੀ ਰਾਸ਼ੀ ਹੋਰਨਾਂ ਵਿਅਕਤੀਆਂ ਲਈ ਪ੍ਰਭਾਕਰ ਨੇ ਇਹ ਦੋਸ਼ ਲਾਉਣ ਤੋਂ ਬਾਅਦ ਪੁਲਿਸ ਸੁਰੱਖਿਆ ਦੀ ਮੰਗ ਕਰਦਿਆਂ ਕਿਹਾ ਸੀ ਕਿ ਉਸਦੀ ਤੇ ਉਸਦੇ ਪਰਿਵਾਰ ਦੀ ਜ਼ਿੰਦਗੀ ਖਤਰੇ ’ਚ ਹੈ। ਇਸ ਦਰਮਿਆਨ ਐਨਸੀਬੀ ਦੀ ਇੱਕ ਚੌਕਸੀ ਟੀਮ ਨੇ ਕਰੂਜ ਡਰੱਗ ਮਾਮਲੇ ’ਚ ਐਨਸੀਬੀ ਦੇ ਖੇਤਰੀ ਡਾਇਰੈਕਟਰ ਸਮੀਰ ਵਾਨਖੇੜੇ ਤੇ ਹੋਰਨਾਂ ਖਿਲਾਫ਼ ਰਿਸ਼ਵਤ ਦੇ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ