ਬਠਿੰਡਾ ਜ਼ੇਲ੍ਹਾਂ ਦੀ ਸੁਰੱਖਿਆ ਲਈ ਸੀਆਰਪੀਐਫ ਟੁਕੜੀ ਪੁੱਜੀ

CRPF

ਬਠਿੰਡਾ ‘ਚ 64 ਤੇ ਲੁਧਿਆਣਾ ‘ਚ 79 ਜਵਾਨ ਸੰਭਾਲਣਗੇ ਸੁਰੱਖਿਆ ਜਿੰਮੇਵਾਰੀ

ਬਠਿੰਡਾ (ਸੁਖਜੀਤ ਮਾਨ) ਪੰਜਾਬ ਦੀਆਂ ਜ਼ੇਲ੍ਹਾਂ ‘ਚੋਂ ਹੀ ਕੁੱਝ ਗੈਂਗਸਟਰਾਂ ਵੱਲੋਂ ਫੇਸਬੁੱਕ ਅਪਡੇਟ ਕਰਨਾ, ਨਸ਼ਿਆਂ ਦੀ ਸਮੱਗਲਿੰਗ ਨੂੰ ਰੋਕਣ ਲਈ ਸੀਆਰਪੀਐਫ ਦੇ ਹਵਾਲੇ ਕਰ ਦਿੱਤੀ ਗਈ ਹੈ ਸੀਆਰਪੀਐਫ ਦੀ ਪਹਿਲੀ ਟੁਕੜੀ ਅੱਜ ਬਠਿੰਡਾ ਪੁੱਜ ਗਈ ਇਸ ਟੁਕੜੀ ‘ਚ ਸ਼ਾਮਿਲ ਜਵਾਨਾਂ ਦਾ ਜ਼ੇਲ੍ਹ ਸੁਰੱਖਿਆ ਦਾ ਪਲੇਠਾ ਤਜ਼ਰਬਾ ਹੋਵੇਗਾ ਕੁੱਝ ਜਵਾਨ ਤਾਂ  ਪੰਜਾਬ ‘ਚ ਚਰਚਾ ਦਾ ਵਿਸ਼ਾ ਬਣੇ ਹੋਏ ਚਿੱਟੇ ਤੋਂ ਵੀ ਅਣਜਾਣ ਸੀ ਜਿੰਨ੍ਹਾਂ ਨੂੰ ਅੱਜ ਚਿੱਟੇ ਸਮੇਤ ਹੋਰ ਨਸ਼ੀਲੇ ਪਦਾਰਥਾਂ ਤੇ ਜ਼ੇਲ੍ਹ ਨਿਯਮਾਂ ਦੀ ਜਾਣਕਾਰੀ ਬਕਾਇਦਾ ਸੈਮੀਨਾਰ ਕਰਕੇ ਦਿੱਤੀ ਗਈ ਜ਼ੇਲ੍ਹ ‘ਚ ਕੈਦੀ ਜਾਂ ਉਨ੍ਹਾਂ ਨੂੰ ਮਿਲਣ ਆਉਣ ਵਾਲੇ ਵਿਅਕਤੀ ਕਿਹੜੇ-ਕਿਹੜੇ ਤਰੀਕਿਆਂ ਨਾਲ ਅੰਦਰ ਨਸ਼ਿਆਂ ਸਮੇਤ ਹੋਰ ਸਮਾਨ ਦੀ ਸਪਲਾਈ ਕਰ ਸਕਦੇ ਨੇ ਉਨ੍ਹਾਂ ਤੋਂ ਵੀ ਨਵੇਂ ਸੁਰੱਖਿਆ ਜਵਾਨਾਂ ਨੂੰ ਜਾਣੂੰ ਕਰਵਾਇਆ ਗਿਆ ਨਾਭਾ ਜੇਲ੍ਹ ਬਰੇਕ ਘਟਨਾ ਤੋਂ ਮਗਰੋਂ ਹੀ ਪੰਜਾਬ ਦੀਆਂ ਜ਼ੇਲ੍ਹਾਂ ਦੀ ਸੁਰੱਖਿਆ ਸੀਆਰਪੀਐਫ ਦੇ ਹਵਾਲੇ ਕਰਨ ਦੀ ਗੱਲ ਛਿੜ ਪਈ ਸੀ ਹੁਣ ਮੁੱਢਲੇ ਪੜ੍ਹਾਅ ਤਹਿਤ ਬਠਿੰਡਾ ਤੋਂ ਇਲਾਵਾ ਲੁਧਿਆਣਾ ਜ਼ੇਲ੍ਹ ਦੀ ਸੁਰੱਖਿਆ ਸੀਆਰਪੀਐਫ ਨੂੰ ਸੌਂਪੀ ਗਈ ਹੈ

ਬਠਿੰਡਾ ਵਿਖੇ ਅੱਜ ਸੀਆਰਪੀਐਫ ਦੀ ਇੱਕ ਟੁਕੜੀ ਜਿਸ ‘ਚ ਕੰਪਨੀ ਕਮਾਂਡਰ ਸਮੇਤ 64 ਜਣੇ ਸ਼ਾਮਿਲ ਹਨ ਪੁੱਜ ਗਏ ਲੁਧਿਆਣਾ ਜ਼ੇਲ੍ਹ ਦੀ ਸੁਰੱਖਿਆ ਲਈ ਵੀ 79 ਜਵਾਨ ਪੁੱਜੇ ਹਨ  ਇਨ੍ਹਾਂ ਜਵਾਨਾਂ ਨੂੰ ਜ਼ੇਲ੍ਹ ਦੀ ਸਮੁੱਚੀ ਸੁਰੱਖਿਆ ਤੋਂ ਇਲਾਵਾ ਗੈਂਗਸਟਰਾਂ ਵਾਲੀਆਂ ਬੈਰਕਾਂ ਦੀ ਵਿਸ਼ੇਸ਼ ਜਿੰਮੇਵਾਰੀ ਸੌਂਪੀ ਜਾਵੇਗੀ ਬਠਿੰਡਾ ਜ਼ੇਲ੍ਹ ‘ਚ ਕਰੀਬ ਦੋ ਹਫ਼ਤੇ ਪਹਿਲਾਂ ਹੀ ਦੋ ਪੁਲਿਸ ਮੁਲਾਜ਼ਮਾਂ ਨੂੰ ਗੈਂਗਸਟਰਾਂ ਵਾਲੀ ਬੈਰਕ ‘ਚ ਮੋਬਾਇਲ ਫੜਾਉਣ ਦੀ ਕੋਸ਼ਿਸ਼ ‘ਚ ਰੰਗੇ ਹੱਥੀ ਫੜ੍ਹਿਆ ਗਿਆ ਸੀ। ਇਸ ਤੋਂ ਇਲਾਵਾ ਜ਼ੇਲ੍ਹ ‘ਚ ਬੀੜੀਆਂ, ਤੰਬਾਕੂ ਸਮੇਤ ਹੋਰ ਨਸ਼ੀਲੇ ਪਦਾਰਥ ਵੀ ਸਮੇਂ-ਸਮੇਂ ਸਿਰ ਮਿਲਦੇ ਰਹਿੰਦੇ ਹਨ

16 ਅਕਤੂਬਰ ਨੂੰ ਬਠਿੰਡਾ ਜ਼ੇਲ੍ਹ ‘ਚ ਗੈਂਗਸਟਰ ਮਨੋਜ ਕੁਮਾਰ ਉਰਫ ਮੌਜੀ ਸਮੇਤ ਹੋਰ ਕੈਦੀਆਂ ਦੀ ਆਪਸੀ ਝੜਪ ਵੀ ਹੋ ਗਈ ਸੀ ਸੀਆਰਪੀਐਫ ਦੀ ਤਾਇਨਾਤੀ ਨਾਲ ਅਜਿਹੇ ਮਾਮਲਿਆਂ ਨੂੰ ਠੱਲ੍ਹ ਪੈਣ ਦੀ ਉਮੀਦ ਬੱਝੀ ਹੈ  2100 ਕੈਦੀਆਂ ਦੀ ਸਮਰੱਥਾ ਵਾਲੀ ਬਠਿੰਡਾ ਜ਼ੇਲ੍ਹ ‘ਚ ਇਸ ਵੇਲੇ 1785 ਕੈਦੀ ਬੰਦ ਹਨ

ਪਹਿਲਾਂ ਤਾਇਨਾਤ ਮੁਲਾਜ਼ਮ ਵੀ ਨਿਭਾਉਣਗੇ ਡਿਊਟੀ : ਸੁਪਰਡੈਂਟ

ਕੇਂਦਰੀ ਜ਼ੇਲ੍ਹ ਬਠਿੰਡਾ ਦੇ ਸੁਪਰਡੈਂਟ ਬਲਵਿੰਦਰ ਸਿੰਘ ਨੇ ਸੀਆਰਪੀਐਫ ਸੁਰੱਖਿਆ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜ਼ੇਲ੍ਹ ‘ਚ ਹੁਣ ਕੰਪਨੀ ਕਮਾਂਡਰ ਸਮੇਤ 64 ਸੀਆਰਪੀਐਫ ਜਵਾਨ ਵੀ ਸੁਰੱਖਿਆ ਦਾ ਜਿੰਮਾ ਸੰਭਾਲਣਗੇ ਪਹਿਲਾਂ ਤੋਂ ਤਾਇਨਾਤ ਸੁਰੱਖਿਆ ਮੁਲਾਜ਼ਮਾਂ ‘ਚ ਕਿਸੇ ਫੇਰਬਦਲ ਸਬੰਧੀ ਪੁੱਛੇ ਜਾਣ ‘ਤੇ ਉਨ੍ਹਾਂ ਆਖਿਆ ਕਿ ਉਹ ਮੁਲਾਜ਼ਮ ਵੀ ਆਪਣੀ ਡਿਊਟੀ ਨਿਭਾਉਂਦੇ ਰਹਿਣਗੇ

ਬਠਿੰਡਾ ਤੇ ਲੁਧਿਆਣਾ ਜ਼ੇਲ੍ਹ ‘ਚ ਨੇ 64 ਗੈਂਗਸਟਰ

ਬਠਿੰਡਾ ਦੀ ਕੇਂਦਰੀ ਜ਼ੇਲ੍ਹ ਅਤੇ ਲੁਧਿਆਣਾ ਸੈਂਟਰਲ ਜ਼ੇਲ੍ਹ ‘ਚ ਇਸ ਵੇਲੇ 64 ਗੈਂਗਸਟਰ ਬੰਦ ਹਨ ਇਨ੍ਹਾਂ ‘ਚੋਂ ਬਠਿੰਡਾ ਵਿਖੇ 37 ਅਤੇ ਲੁਧਿਆਣਾ ‘ਚ 27 ਗੈਂਗਸਟਰ ਹਨ ਬਠਿੰਡਾ ਜ਼ੇਲ੍ਹ ਵਾਲੇ ਗੈਂਗਸਟਰਾਂ ਨੂੰ ਵੱਖ-ਵੱਖ ਸ੍ਰੇਣੀਆਂ ਦੇ ਹਿਸਾਬ ਨਾਲ 4 ਬੈਰਕਾਂ ‘ਚ ਬੰਦ ਕੀਤਾ ਹੋਇਆ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।