ਸਾਡੇ ਨਾਲ ਸ਼ਾਮਲ

Follow us

15.3 C
Chandigarh
Monday, February 9, 2026
More
    Home Breaking News ਪੁਲਵਾਮਾ &#821...

    ਪੁਲਵਾਮਾ ‘ਚ ਸੀਆਰਪੀਐਫ ਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ

    CRPF, Jawan, Shot, Dead, Pulwama

    ਛੁੱਟੀਆਂ ਮਨਾਉਣ ਲਈ ਆਇਆ ਸੀ ਨਸੀਰ ਅਹਿਮਦ | Pulwama Attack

    ਸ੍ਰੀਨਗਰ, (ਏਜੰਸੀ)। ਜੰਮੂ-ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ‘ਚ ਅੱਤਵਾਦੀਆਂ ਨੇ ਐਤਵਾਰ ਦੇਰ ਰਾਤ ਕੇਂਦਰੀ ਰਿਜਰਵ ਪੁਲਿਸ ਬਲ (ਸੀਆਰਪੀਐਫ) ਦੇ ਇੱਕ ਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਬੁਲਾਰੇ ਨੇ ਦੱਸਿਆ ਕਿ ਪੁਲਵਾਮਾ ਜਿਲ੍ਹੇ ਦੇ ਨਾਅਰਾ ਪਿੰਡ ‘ਚ ਆਪਣੇ ਘਰ ਛੁੱਟੀਆਂ ਮਨਾਉਣ ਆਏ ਸੀਆਰਪੀਐਫ ਜਵਾਨ ਨਸੀਰ ਅਹਿਮਦ ਰਾਠੇਰ ‘ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਗੰਭੀਰ ਰੂਪ ਨਾਲ ਜਖਮੀ ਨਸੀਰ ਅਹਿਮਦ ਨੂੰ ਪੁਲਵਾਮਾ ਦੇ ਜਿਲ੍ਹੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। (Pulwama Attack)

    ਸ਼ਹੀਦ ਨਸੀਰ ਅਹਿਮਦ ਰਾਠੇਰ ਸੀਆਰਪੀਐਫ ਦੀ 183ਵੀਂ ਬਟਾਲਿਅਨ ਦੇ ਜਵਾਨ ਸਨ ਤੇ ਸ੍ਰੀਨਗਰ ਦੇ ਪੁਲਿਸ ਕੰਟਰੋਲ ਪੈਨਲ (ਪੀਸੀਆਰ) ‘ਚ ਤੈਨਾਤ ਸਨ। ਉਹ ਆਪਣੇ ਘਰ ਛੁੱਟੀ ਆਇਆ ਹੋਇਆ ਸੀ। ਸ਼ਹੀਦ ਜਵਾਨ ਦੇ ਪਰਿਵਾਰ ‘ਚ ਪਤਨੀ ਅਤੇ ਤਿੰਲ ਸਾਲ ਦਾ ਬੇਟਾ ਹੈ। ਨਸੀਰ ਅਹਿਮਦ ਰਾਠੇਰ ਦੇ ਕਤਲ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਪੁਲਵਾਮਾ ਤਰੈਲ ‘ਚ ਮਾਂ ਦੀ ਅਪੀਲ ‘ਤੇ ਅੱਤਵਾਦੀਆਂ ਨੇ ਵਿਸੇਸ਼ ਪੁਲਿਸ ਅਧਿਕਾਰੀ (ਐਸਪੀਓ) ਮੁਦਾਸਿਰ ਅਹਿਮਦ ਲੋਨ ਨੂੰ ਰਿਹਾ ਕਰ ਦਿੱਤਾ ਸੀ।

    LEAVE A REPLY

    Please enter your comment!
    Please enter your name here