ਲੁਧਿਆਣਾ (ਜਸਵੀਰ ਸਿੰਘ ਗਹਿਲ)। Fraud News : ਸਾਈਬਰ ਕਰਾਈਮ ਲੁਧਿਆਣਾ ਨੇ ਅਜਿਹੇ ਨਾਮਲੂਮ ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਜਿੰਨਾਂ ਨੇ ਏਅਰਪੋਰਟ ’ਤੇ ਵਿਦੇਸ਼ੀ ਪਾਸਪੋਰਟ ਅਤੇ ਫਰਜੀ ਕਰੰਸੀ ਫੜੇ ਜਾਣ ਦਾ ਡਰਾਵਾ ਦੇ ਕੇ ਲੁਧਿਆਣਾ ਦੇ ਇੱਕ ਕਾਰੋਬਾਰੀ ਨੂੰ 1 ਕਰੋੜ 1 ਲੱਖ ਦਾ ਚੂਨਾ ਲਗਾ ਦਿੱਤਾ। ਸਾਈਬਰ ਕਰਾਈਮ ਪੋਰਟਲ ਜ਼ਰੀਏ ਦਰਜ਼ ਕਰਵਾਈ ਗਈ ਸ਼ਿਕਾਇਤ ਵਿੱਚ ਕਾਰੋਬਾਰੀ ਰਜਨੀਸ਼ ਆਹੂਜਾ ਵਾਸੀ ਸਰਾਭਾ ਨਗਰ ਲੁਧਿਆਣਾ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਫੋਨ ਕਾਲ ਆਈ।
ਜਿਸ ’ਚ ਕਾਲ ਕਰਤਾ ਵਿਅਕਤੀ ਨੇ ਖੁਦ ਨੂੰ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦਾ ਅਧਿਕਾਰੀ ਦੱਸਿਆ। ਅਹੂਜਾ ਦੇ ਦੱਸਣ ਮੁਤਾਬਕ ਫੋਨ ਕਰਤਾ ਵਿਅਕਤੀ ਵੱਲੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ’ਤੇ ਉਨ੍ਹਾਂ (ਅਹੂਜਾ) ਦਾ ਇੱਕ ਪਾਰਸਲ ਫੜਿਆ ਗਿਆ ਹੈ, ਜਿਸ ਵਿੱਚ 16 ਵਿਦੇਸ਼ੀ ਪਾਸਪੋਰਟ ਅਤੇ ਵਿਦੇਸ਼ੀ ਕਰੰਸੀ ਬਰਾਮਦ ਹੋਈ ਹੈ। ਇੰਨ੍ਹਾਂ ਸੁਣਦਿਆਂ ਹੀ ਉਹ ਘਬਰਾ ਗਿਆ ਅਤੇ ਫੋਨ ਕਰਤਾ ਏਅਰਪੋਰਟ ਦੇ ਫਰਜ਼ੀ ਅਧਿਕਾਰੀ ਨੇ ਉਸ ਨੂੰ ਡਰਾਉਣਾ- ਧਮਕਾਉਣਾ ਸ਼ੁਰੂ ਕਰ ਦਿੱਤਾ। Fraud News
Read Also : Ludhiana News : ਵਿਦੇਸ਼ ਭੇਜਣ ਦੇ ਨਾਂਅ ’ਤੇ 14.50 ਲੱਖ ਦੀ ਧੋਖਾਧੜੀ ਦੇ ਦੋਸ਼ਾਂ ਤਹਿਤ ਮਾਮਲਾ ਦਰਜ਼
ਸਾਜਿਸ਼ ਦੇ ਤਹਿਤ ਹੀ ਨਾਮਲੂਮ ਵਿਅਕਤੀ/ ਵਿਅਕਤੀਆਂ ਵੱਲੋਂ ਉਸਦੇ ਵਟਸਐਪ ਉੱਪਰ ਫਰਜ਼ੀ ਵਰੰਟ ਅਤੇ ਕੋਰਟ ਦੇ ਜ਼ਾਅਲੀ ਆਰਡਰ ਵੀ ਭੇਜ ਦਿੱਤੇ ਗਏ। ਜਾਲ ਵਿੱਚ ਫਸਾ ਕੇ ਮੁਲਜਮਾਂ ਨੇ ਉਸ ਨਾਲ ਸੌਦੇਬਾਜ਼ੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਉਹ ਬੁਰੀ ਤਰ੍ਹਾਂ ਘਬਰਾ ਗਿਆ ਅਤੇ ਮੰਗੇ ਜਾਣ ’ਤੇ ਉਸਨੇ ਪਹਿਲਾਂ 86 ਲੱਖ ਅਤੇ ਫ਼ਿਰ 15 ਲੱਖ ਰੁਪਏ ਸਣੇ ਕੁੱਲ 1 ਕਰੋੜ 1 ਲੱਖ ਰੁਪਏ ਫੋਨ ਕਰਤਾ ਵੱਲੋਂ ਦਿੱਤੇ ਗਏ ਵੱਖ ਵੱਖ ਖਾਤਿਆਂ ’ਚ ਟਰਾਂਸਫਰ ਕਰ ਦਿੱਤੇ। ਮਾਮਲੇ ਵਿੱਚ ਜਾਂਚ ਅਧਿਕਾਰੀ ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਪੜਤਾਲ ਤੋਂ ਬਾਅਦ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ। Fraud News