ਬਾਜਰਾ ਕਾਸ਼ਤਕਾਰਾਂ ਨੂੰ ਕੀਮਤ ਅੰਤਰ ਮੁਆਵਜ਼ਾ ਯੋਜਨਾ ਤਹਿਤ 358.62 ਕਰੋੜ ਰੁਪਏ ਮਿਲਣਗੇ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ ਅਗਸਤ-ਸਤੰਬਰ ਵਿੱਚ ਭਾਰੀ ਮੀਂਹ ਕਾਰਨ ਹੋਏ ਫਸਲ ਨੁਕਸਾਨ ਦੀ ਭਰਪਾਈ ਲਈ 53,821 ਕਿਸਾਨਾਂ ਨੂੰ ਕੁੱਲ 116.15 ਕਰੋੜ ਰੁਪਏ ਦਾ ਮੁਆਵਜ਼ਾ ਜਾਰੀ ਕਰਕੇ ਸੂਬੇ ਦੇ ਕਿਸਾਨਾਂ ਨੂੰ ਰਾਹਤ ਪ੍ਰਦਾਨ ਕੀਤੀ।
Read Also : ਪ੍ਰਧਾਨ ਮੰਤਰੀ ਮੋਦੀ ਦੀ ਨਾਗਰਿਕਾਂ ਨੂੰ ਅਪੀਲ ਭੁੱਲੀ ਹੋਈ ਦੌਲਤ ਨੂੰ ਨਵੇਂ ਮੌਕਿਆਂ ’ਚ ਬਦਲੋ
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ ਵੀ ਇਸ ਮੌਕੇ ਮੌਜ਼ੂਦ ਸਨ। ਬੁੱਧਵਾਰ ਨੂੰ ਸਿਵਲ ਸਕੱਤਰੇਤ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਮੁਆਵਜ਼ੇ ਦੀ ਰਕਮ ਵਿੱਚ ਬਾਜਰੇ ਲਈ 35.29 ਕਰੋੜ ਰੁਪਏ, ਕਪਾਹ ਲਈ 27.43 ਕਰੋੜ ਰੁਪਏ, ਝੋਨੇ ਲਈ 22.91 ਕਰੋੜ ਰੁਪਏ ਅਤੇ ਗੁਆਰੇ ਲਈ 14.10 ਕਰੋੜ ਰੁਪਏ ਸ਼ਾਮਲ ਹਨ। ਇਸ ਰਕਮ ਦੀ ਵੰਡ ਤੁਰੰਤ ਪ੍ਰਭਾਵ ਨਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹ ਸਾਰੀ ਰਕਮ ਅਗਲੇ ਹਫ਼ਤੇ ਦੇ ਅੰਦਰ ਲਾਭਪਾਤਰੀ ਕਿਸਾਨਾਂ ਦੇ ਖਾਤਿਆਂ ਵਿੱਚ ਜ਼ਮ੍ਹਾਂ ਹੋ ਜਾਵੇਗੀ।













