ਸਾਡੇ ਨਾਲ ਸ਼ਾਮਲ

Follow us

14.6 C
Chandigarh
Friday, February 13, 2026
More
    Home ਸੂਬੇ ਪੰਜਾਬ ਮਹਿੰਗੀਆਂ ਘੜੀਆ...

    ਮਹਿੰਗੀਆਂ ਘੜੀਆਂ ਦੇ ਸ਼ੌਕੀਨ ਨੇ ਕਰੋੜਪਤੀ ਕੇਵਲ ਸਿੰਘ ਢਿੱਲੋਂ

    Crocodile, Kewal Singh Dhillon, Watches

    16 ਲੱਖ ਰੁਪਏ ਦੀਆਂ ਘੜੀਆਂ ਨੇ ਢਿੱਲੋਂ ਕੋਲ, ਸੰਗਰੂਰ ਤੋਂ ਹਨ ਕਾਂਗਰਸੀ ਉਮੀਦਵਾਰ

    ਸੰਗਰੂਰ (ਗੁਰਪ੍ਰੀਤ ਸਿੰਘ) | ਕਹਿੰਦੇ ਨੇ ਅਮੀਰਾਂ ਦੇ ਸ਼ੌਂਕ ਨਵਾਬਾਂ ਵਾਲੇ ਹੁੰਦੇ ਨੇ ਹੀਰੇ ਸੋਨੇ ਨਾਲ ਬਣੀਆਂ ਘੜੀਆਂ ਉਹਨਾਂ ਦਾ ਸਮਾਂ ਵੀ ਵਧੀਆ ਲਿਆਉਂਦੀਆਂ ਨੇ ਜਾਂ ਨਹੀਂ ਇਹ ਤਾਂ ਘੜੀਆਂ ਬੰਨ੍ਹਣ ਵਾਲੇ ਹੀ ਦੱਸ ਸਕਦੇ ਨੇ ਪਰ ਸੰਗਰੂਰ ਲੋਕ ਸਭਾ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜਨ ਵਾਲੇ ਕਰੋੜਪਤੀ ਕਾਰੋਬਾਰੀ ਕੇਵਲ ਸਿੰਘ ਢਿੱਲੋਂ ਮਹਿੰਗੀਆਂ ਘੜੀਆਂ ਬੰਨ੍ਹਣ ਦੇ ਸ਼ੌਕੀਨ ਹਨ, ਉਹਨਾਂ ਕੋਲ 16 ਲੱਖ ਤੋਂ ਵੱਧ ਕੀਮਤ ਦੀਆਂ ਵੱਖ-ਵੱਖ ਮਹਿੰਗੇ ਵਿਦੇਸ਼ੀ ਬ੍ਰਾਂਡ ਦੀਆਂ ਘੜੀਆਂ ਹਨ, ਉਹਨਾਂ ਦੀ ਪਤਨੀ ਕੋਲ ਵੀ ਲੱਖਾਂ ਰੁਪਏ ਦੀਆਂ ਘੜੀਆਂ ਮੌਜ਼ੂਦ ਹਨ
    ਅੱਜ ਕੇਵਲ ਢਿੱਲੋਂ ਵੱਲੋਂ ਸੰਗਰੂਰ ਤੋਂ ਕਾਗਜ਼ ਦਾਖ਼ਲ ਕਰਨ ਵੇਲੇ ਹਲਫੀਆ ਬਿਆਨ ਰਾਹੀਂ ਸਾਰੀ ਜਾਣਕਾਰੀ ਨਸ਼ਰ ਕੀਤੀ ਹੈ ਜਾਣਕਾਰੀ ਮੁਤਾਬਿਕ ਕੇਵਲ ਢਿੱਲੋਂ ਕੋਲ ਤਕਰੀਬਨ 16 ਲੱਖ ਦੀਆਂ ਘੜੀਆਂ ਨੇ, ਉਹਨਾਂ ਦੀ ਪਤਨੀ ਕੋਲ 1, 65, 623 ਰੁਪਏ ਦੀ ਕੀਮਤ ਦੀਆਂ ਹੱਥ ‘ਤੇ ਬੰਨ੍ਹਣ ਵਾਲੀਆਂ ਘੜੀਆਂ ਨੇ ਇਸ ਤੋਂ ਇਲਾਵਾ ਕੇਵਲ ਢਿੱਲੋਂ ਦੇ ਵੱਖ-ਵੱਖ ਬੈਂਕਾਂ ‘ਚ 6 ਖਾਤੇ ਹਨ ਜਿਹਨਾਂ ‘ਚ 20 ਕਰੋੜ ਤੋਂ ਜ਼ਿਆਦਾ ਦਾ ਪੈਸਾ ਹੈ, ਉਹਨਾਂ ਦੀ ਪਤਨੀ ਦੇ ਨਾਂਅ 7 ਬੈਂਕ ਖਾਤੇ ਹਨ, ਜਿਹਨਾਂ ਵਿੱਚ ਵੀ 11 ਕਰੋੜ 25 ਲੱਖ 94 ਹਜ਼ਾਰ 721 ਰੁਪਏ ਹਨ ਕੇਵਲ ਢਿੱਲੋਂ ਕੋਲ 66 ਲੱਖ ਤੋਂ ਵੱਧ ਦੀ ਕੀਮਤ ਦਾ ਸੋਨਾ, ਉਹਨਾਂ ਦੀ ਪਤਨੀ ਕੋਲ 2 ਕਰੋੜ ਤੋਂ ਜ਼ਿਆਦਾ ਮੁੱਲ ਦੀ ਜਵੈਲਰੀ ਹੈ ਢਿੱਲੋਂ ਕੋਲ ਆਪਣੀ ਲੈਕਸਸ ਗੱਡੀ ਹੈ ਜਿਸਦੀ ਕੀਮਤ 23 ਲੱਖ ਰੁਪਏ ਬਣਦੀ ਹੈ ਇਸ ਤੋਂ ਇਲਾਵਾ ਵੱਡੇ ਪੱਧਰ ‘ਤੇ ਖੇਤੀ ਯੋਗ ਜ਼ਮੀਨ, ਕਮਰਸ਼ੀਅਲ ਪ੍ਰਾਪਰਟੀ, ਜਿਸਦੀ ਕੀਮਤ ਕਰੋੜਾਂ ‘ਚ ਬਣਦੀ ਹੈ, ਦੋਵੇਂ ਪਤੀ-ਪਤਨੀ ਕੋਲ ਮੌਜ਼ੂਦ ਹੈ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here