7 ਜੁਲਾਈ ਨੂੰ ਕੁਆਰਟਰਫਾਈਨਲ ਮੁਕਾਬਲਾ ਰੂਸ ਨਾਲ
- ਕ੍ਰੋਏਸ਼ੀਆ ਦੇ ਕੀਪਰ ਦਾਨੀਜੇਲ ਨੇ ਪੈਨਲਟੀ ਸ਼ੂਟ ‘ਚ ਤਿੰਨ ਗੋਲ ਬਚਾ ਕੇ ਇਤਿਹਾਸ ਬਣਾਇਆ
ਨਿਜ਼ਨੀ ਨੋਵਾਗ੍ਰਾਦ, (ਏਜੰਸੀ)। ਫੀਫਾ ਵਿਸ਼ਵ ਕੱਪ ਦੇ ਨਾੱਕਆਊਟ ਗੇੜ ਦੇ ਦੂਸਰੇ ਦਿਨ ਦੂਸਰੇ ਪ੍ਰੀਕੁਆਰਟਰਫਾਈਨਲ ‘ਚ ਕ੍ਰੋਏਸ਼ੀਆ ਨੇ ਡੈਨਮਾਰਕ ਨੂੰ ਪੈਨਲਟੀ ਸ਼ੂਟਆਊਟ ‘ਚ 3-2 ਨਾਲ ਹਰਾ ਕੇ ਆਪਣੀ ਅਜੇਤੂ ਮੁਹਿੰਮ ਨੂੰ ਜਾਰੀ ਰੱਖਦਿਆਂ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਜਿੱਥੇ ਉਸਦਾ ਮੁਕਾਬਲਾ 7 ਜੁਲਾਈ ਨੂੰ ਮੇਜ਼ਬਾਨ ਰੂਸ ਨਾਲ ਹੋਵੇਗਾ ਜਿਸ ਨੇ ਇਸ ਤੋਂ ਪਹਿਲਾਂ ਹੋਏ ਮੈਚ ‘ਚ ਸਪੇਨ ਨੂੰ ਹਰਾ ਕੇ ਕੁਆਰਟਰ ਫਾਈਨਲ ਦੀ ਟਿਕਟ ਕਟਵਾਈ। (Sports News)
ਕ੍ਰੋਏਸ਼ੀਆ ਨੇ ਇਸ ਵਿਸ਼ਵ ਕੱਪ ਦੇ ਗਰੁੱਪ ਗੇੜ ‘ਚ ਤਿੰਨੇ ਮੈਚ ਜਿੱਤ ਕੇ ਨਾੱਕਆਊਟ ‘ਚ ਜਗ੍ਹਾ ਬਣਾਈ ਸੀ ਅਤੇ ਉਸਨੇ ਆਪਣਾ ਇਹ ਸ਼ਾਨਦਾਰ ਸਫ਼ਰ ਜਾਰੀ ਰੱਖਦਿਆਂ ਡੈਨਮਾਰਕ ਨੂੰ ਰੁਕਣ ‘ਤੇ ਮਜ਼ਬੂਰ ਕਰ ਦਿੱਤਾ ਨਿਰਧਾਰਤ ਸਮੇਂ ਅਤੇ ਵਾਧੂ ਸਮੇਂ ਤੱਕ ਮੈਚ 1-1 ਨਾਲ ਬਰਾਬਰ ਰਹਿਣ ਤੋਂ ਬਾਅਦ ਪੈਨਲਟੀ ਸ਼ੂਟਆਊਟ ‘ਚ ਗਿਆ ਹਾਲਾਂਕਿ ਮੈਚ ਦਾ ਪਹਿਲਾ ਗੋਲ ਡੈਨਮਾਰਕ ਨੇ ਜੋਰਗੇਨਸਨ ਨੇ ਖੇਡ ਦੇ ਪਹਿਲੇ ਹੀ ਮਿੰਟ ਦੇ 57ਵੇਂ ਸੈਕਿੰਡ ‘ਚ ਗੋਲ ਕਰਕੇ ਕ੍ਰੋਏਸ਼ੀਆਈ ਖ਼ੇਮੇ ‘ਚ ਖਲਬਲੀ ਮਚਾਈ ਪਰ ਡੈਨਮਾਰਕ ਦੀ ਖੁਸ਼ੀ ਵੀ ਜ਼ਿਆਦਾ ਸਮੇਂ ਨਾ ਰਹੀ ਅਤੇ ਚੌਥੇ ਮਿੰਟ ‘ਚ ਹੀ ਕ੍ਰੋਏਸ਼ੀਆ ਦੇ ਮਾਰੀਓ ਮੇਂਡਜੁਕਿਕ ਨੇ ਗੋਲ ਕਰਕੇ ਮੈਚ ਬਰਾਬਰੀ ‘ਤੇ ਲਿਆ ਦਿੱਤਾ।
ਮੈਚ ਦੇ ਨਿਰਧਾਰਤ ਸਮੇਂ ਤੋ. ਕੁਝ ਮਿੰਟ ਪਹਿਲਾਂ ਕਰੋਏਸ਼ੀਆ ਦੇ ਕਪਤਾਨ ਲੁਕਾ ਮੋਡ੍ਰਿਕ ਨੇ ਇੱਕ ਪੈਨਲਟੀ ਵੀ ਗੁਆਈ ਨਹੀਂ ਤਾਂ ਕੋ੍ਰਏਸ਼ੀਆ ਪਹਿਲਾਂ ਹੀ ਜਿੱਤ ਦਰਜ ਕਰ ਲੈਂਦਾ। ਪਰ ਆਖ਼ਰ ਪੈਨਲਟੀ ਸ਼ੁਟਆਊਟ ਂਚ ਵੀ ਕਰੋਏਸ਼ੀਆ ਨੂੰ ਜਿੱਤ ਨਸੀਬ ਹੋਈ ਅਤੇ ਮੋਡ੍ਰਿਕ ਦਾ ਗੋਲ ਨਾ ਕਰਨ ਦਾ ਬੋਝ ਵੀ ਘੱਟ ਹੋ ਗਿਆ। (Sports News)