ਸਾਡੇ ਨਾਲ ਸ਼ਾਮਲ

Follow us

12.3 C
Chandigarh
Tuesday, January 20, 2026
More
    Home Breaking News Cristiano Ron...

    Cristiano Ronaldo: ਅਗਲੇ ਸਾਲ ਰਿਕਾਰਡ ਛੇਵਾਂ ਵਿਸ਼ਵ ਕੱਪ ਖੇਡਣਗੇ ਕ੍ਰਿਸਟੀਆਨੋ ਰੋਨਾਲਡੋ

    Cristiano Ronaldo
    Cristiano Ronaldo: ਅਗਲੇ ਸਾਲ ਰਿਕਾਰਡ ਛੇਵਾਂ ਵਿਸ਼ਵ ਕੱਪ ਖੇਡਣਗੇ ਕ੍ਰਿਸਟੀਆਨੋ ਰੋਨਾਲਡੋ

    ਕਲੱਬ ਵਿਸ਼ਵ ਕੱਪ ਨਾ ਖੇਡਣ ਦਾ ਦੱਸਿਆ ਕਾਰਨ | Cristiano Ronaldo

    ਸਪੋਰਟਸ ਡੈਕਸ। Cristiano Ronaldo: ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਰਿਕਾਰਡ ਛੇਵਾਂ ਫੀਫਾ ਵਿਸ਼ਵ ਕੱਪ ਖੇਡਣ ਲਈ ਕਲੱਬ ਵਿਸ਼ਵ ਕੱਪ ਦਾ ਹਿੱਸਾ ਨਹੀਂ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਇੱਕ ਲੰਮਾ ਸੀਜ਼ਨ ਹੈ ਤੇ ਉਹ ਆਰਾਮ ਕਰਨਾ ਚਾਹੁੰਦੇ ਹਨ ਤੇ ਆਪਣੇ ਆਪ ਨੂੰ ਫਿੱਟ ਅਤੇ ਤਾਜ਼ਾ ਰੱਖਣਾ ਚਾਹੁੰਦੇ ਹਨ।

    ਅਗਲੇ ਸਾਲ ਫੀਫਾ ਵਿਸ਼ਵ ਕੱਪ ਤੱਕ ਰੋਨਾਲਡ 41 ਸਾਲਾਂ ਦੇ ਹੋ ਜਾਣਗੇ। ਰੋਨਾਲਡੋ ਨੇ ਆਪਣੇ ਸਾਊਦੀ ਅਰਬ ਦੇ ਕਲੱਬ ਅਲ ਨਾਸਰ ਵੱਲੋਂ ਪੋਸਟ ਕੀਤੇ ਇੱਕ ਇੰਸਟਾਗ੍ਰਾਮ ਵੀਡੀਓ ’ਚ ਕਿਹਾ, ‘ਮੈਨੂੰ ਕਲੱਬ ਵਿਸ਼ਵ ਕੱਪ ਖੇਡਣ ਦੀਆਂ ਕੁਝ ਪੇਸ਼ਕਸ਼ਾਂ ਸਨ, ਪਰ ਮੈਨੂੰ ਲੱਗਦਾ ਹੈ ਕਿ ਇਸ ਦਾ ਕੋਈ ਮਤਲਬ ਨਹੀਂ ਹੈ ਕਿਉਂਕਿ ਮੈਨੂੰ ਚੰਗੀ ਤਰ੍ਹਾਂ ਆਰਾਮ ਕਰਨਾ ਤੇ ਬਿਹਤਰ ਤਿਆਰੀ ਕਰਨਾ ਪਸੰਦ ਹੈ। ਇਹ ਸੀਜ਼ਨ ਬਹੁਤ ਲੰਮਾ ਹੋਵੇਗਾ ਕਿਉਂਕਿ ਵਿਸ਼ਵ ਕੱਪ ਸੀਜ਼ਨ ਦੇ ਅੰਤ ’ਚ ਖੇਡਿਆ ਜਾਣਾ ਹੈ।’ Cristiano Ronaldo

    ਇਹ ਖਬਰ ਵੀ ਪੜ੍ਹੋ : Chamoli News: ਬਦਰੀਨਾਥ ਹਾਈਵੇਟ ’ਤੇ ਪਹਾੜੀ ਤੋਂ ਡਿੱਗਿਆ ਭਾਰੀ ਮਲਬਾ, ਆਵਾਜਾਈ ਬੰਦ

    ਉਸਨੇ ਅਲ ਨਾਸਰ ਨਾਲ 2 ਸਾਲਾਂ ਦੇ ਇਕਰਾਰਨਾਮੇ ਦੇ ਵਾਧੇ ’ਤੇ ਦਸਤਖਤ ਕਰਨ ਤੋਂ ਬਾਅਦ ਕਿਹਾ, ‘ਇਸ ਲਈ ਮੈਂ ਨਾ ਸਿਰਫ਼ ਅਲ ਨਾਸਰ ਲਈ ਸਗੋਂ ਰਾਸ਼ਟਰੀ ਟੀਮ ਲਈ ਵੀ ਤਿਆਰ ਰਹਿਣਾ ਚਾਹੁੰਦਾ ਹਾਂ।’ 40 ਸਾਲਾ ਰੋਨਾਲਡੋ ਨੇ ਤਿੰਨ ਹਫ਼ਤੇ ਪਹਿਲਾਂ ਸਪੇਨ ਵਿਰੁੱਧ ਪੈਨਲਟੀ ਸ਼ੂਟਆਊਟ ਜਿੱਤ ਨਾਲ ਪੁਰਤਗਾਲ ਨੂੰ ਨੇਸ਼ਨਜ਼ ਲੀਗ ਟਰਾਫੀ ਜਿੱਤਣ ’ਚ ਮਦਦ ਕੀਤੀ ਸੀ। ਪਹਿਲਾਂ ਕਿਆਸ ਲਾਏ ਜਾ ਰਹੇ ਸਨ ਕਿ ਉਹ ਅਮਰੀਕਾ ’ਚ ਚੱਲ ਰਹੇ ਕਲੱਬ ਵਿਸ਼ਵ ਕੱਪ ’ਚ ਖੇਡਣ ਲਈ ਕਿਸੇ ਹੋਰ ਕਲੱਬ ਵਿੱਚ ਸ਼ਾਮਲ ਹੋ ਸਕਦੇ ਹਨ।

    ਉਹ ਤੇ ਲੰਬੇ ਸਮੇਂ ਤੋਂ ਅਰਜਨਟੀਨਾ ਦੇ ਵਿਰੋਧੀ ਲਿਓਨਲ ਮੇਸੀ ਅਗਲੇ ਸਾਲ ਅਮਰੀਕਾ, ਕੈਨੇਡਾ ਤੇ ਮੈਕਸੀਕੋ ਵੱਲੋਂ ਸਾਂਝੇ ਤੌਰ ’ਤੇ ਆਯੋਜਿਤ ਹੋਣ ਵਾਲੇ ਟੂਰਨਾਮੈਂਟ ’ਚ ਛੇ ਵਿਸ਼ਵ ਕੱਪ ਖੇਡਣ ਵਾਲੇ ਪਹਿਲੇ ਖਿਡਾਰੀ ਬਣ ਸਕਦੇ ਹਨ। ਰੋਨਾਲਡੋ ਤਿੰਨ ਸਾਲ ਪਹਿਲਾਂ ਕਤਰ ’ਚ ਪੰਜ ਵਿਸ਼ਵ ਕੱਪਾਂ ’ਚ ਗੋਲ ਕਰਨ ਵਾਲੇ ਪਹਿਲੇ ਪੁਰਸ਼ ਖਿਡਾਰੀ ਬਣੇ ਸਨ। ਪੰਜ ਵਾਰ ਦੇ ਬੈਲਨ ਡੀ’ਓਰ ਜੇਤੂ ਦੇ ਅਲ ਨਾਸਰ ਨਾਲ ਇਕਰਾਰਨਾਮੇ ਦੇ ਵਾਧੇ ਦਾ ਮਤਲਬ ਹੈ ਕਿ ਉਹ ਘੱਟੋ-ਘੱਟ 42 ਸਾਲ ਦੀ ਉਮਰ ਤੱਕ ਖੇਡਣਾ ਜਾਰੀ ਰੱਖਣਗੇ।