ਚੋਰਾਂ ਨੇ ਵਿੱਦਿਆ ਮੰਦਿਰ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਦੀ ਕੀਮਤ ਦਾ ਸਮਾਨ ਉਡਾਇਆ

Bus Stand Mansa

ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲੇ ਦੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਨਿਸ਼ਾਨਾ ਬਣਾ ਕੇ ਅਣਪਛਾਤਿਆਂ ਨੇ ਉੱਥੋਂ ਲੱਖਾਂ ਰੁਪਏ ਦੀ ਕੀਮਤ ਦਾ ਸਮਾਨ ਚੋਰੀ ਕਰ ਲਿਆ। ਮਾਮਲੇ ’ਚ ਪੁਲਿਸ ਨੇ ਸਕੂਲ ਮੁਖੀ ਦੀ ਸ਼ਿਕਾਇਤ ’ਤੇ ਮੁਕੱਦਮਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਸਕੂਲ ਮੁਖੀ ਜਤਿੰਦਰ ਕੁਮਾਰ ਵਾਸੀ ਮੁਹੱਲਾ ਅਟਵਾਲ ਹਾਊਸ ਕਲੋਨੀ ਗੜਾ ਫ਼ਿਲੌਰ ਨੇ ਦੱਸਿਆ ਕਿ ਉਹ ਰੋਜਾਨਾਂ ਦੀ ਤਰ੍ਹਾਂ ਛੁੱਟੀ ਤੋਂ ਬਾਅਦ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਛੋਹਲੇ ਦੇ ਸਮੂਹ ਕਮਰਿਆਂ ਸਮੇਤ ਸਕੂਲ ਦੇ ਮੁੱਖ ਗੇਟ ਨੂੰ ਜਿੰਦਰਾ ਮਾਰ ਕੇ ਗਏ ਸਨ ਪਰ ਜਦੋਂ ਉਨ੍ਹਾਂ 18 ਜੁਲਾਈ ਨੂੰ 8 ਕੁ ਵਜੇ ਦੇ ਕਰੀਬ ਸਕੂਲ ਪੁੱਜੇ ਤਾਂ ਦੇਖਿਆ ਕਿ ਸਕੂਲ ਦੇ ਕਮਰਿਆਂ ਦੇ ਦਰਵਾਜੇ ਟੁੱਟੇ ਹੋਏ ਸਨ ਤੇ ਅੰਦਰੋਂ ਲੱਖਾਂ ਰੁਪਏ ਦੀ ਕੀਮਤ ਦਾ ਸਮਾਨ ਗਾਇਬ ਸੀ। (Crime News)

ਉਨਾਂ ਦੱਸਿਆ ਕਿ ਸਕੂਲ ’ਚੋਂ ਸਮੁੱਚਾ ਰਿਕਾਰਡ, ਇੱਕ ਇੰਵਰਟਰ, 3 ਡੀਵੀਆਰ, 4 ਸਕਰੀਨ ਐਲਈਡੀ 19 ਇੰਚ, 2 ਐਲਈਡੀ 32 ਇੰਚ, ਇੱਕ ਐਲਈਡੀ 43 ਇੰਚ, ਇੱਕ ਬੌਕਸ ਸਪੀਕਰ ਸਮੇਤ 2 ਐਪਲੀਫਾਇਰ, 3 ਗੈਸ ਸਿਲੰਡਰ, 3 ਗੈਸ ਭੱਠੀਆਂ, ਇੱਕ ਸੈੱਟ ਆਰਓ ਸਿਸਟਮ ਅਤੇ ਬੱਚਿਆਂ ਦੇ ਖਾਣ ਦਾ 6 ਹਜ਼ਾਰ ਰੁਪਏ ਦਾ ਸਮਾਨ, 5 ਵੱਡੇ ਪਤੀਲੇ ਸਿਲਵਰ ਸਮੇਤ ਢੱਕਣ, 2 ਕੂਕਰ 10 ਲਿਟਰ, 4 ਸੀਲਿੰਗ ਫੈਨ ਅਤੇ ਪੁਰਾਣੇ ਛੱਤ ਵਾਲੇ ਪੱਖੇ ਚੋਰੀ ਕਰ ਲਏ ਗਏ। ਉਨਾਂ ਦੱਸਿਆ ਕਿ ਸਕੂਲ ’ਚ ਚੋਰੀ 17 ਤੇ 18 ਜੁਲਾਈ ਦੀ ਦਰਮਿਆਨੀ ਰਾਤ ਕੀਤੀ ਗਈ ਹੈ। ਜਿਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸਕੂਲ ਮੁਖੀ ਜਤਿੰਦਰ ਕੁਮਾਰ ਦੇ ਬਿਆਨਾਂ ’ਤੇ ਮਾਮਲਾ ਦਰਜ਼ ਕਰਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। (Crime News)

ਇਹ ਵੀ ਪੜ੍ਹੋ : ਪੰਚਕੂਲਾ ’ਚ ਭਾਰੀ ਮੀਂਹ, ਵਿਗੜ ਸਕਦੇ ਨੇ ਹਾਲਾਤ!

LEAVE A REPLY

Please enter your comment!
Please enter your name here