Crime News Punjab: ਵਰਧਮਾਨ ਮਾਲਕ ਨਾਲ 7 ਕਰੋੜ ਦੀ ਸਾਈਬਰ ਠੱਗੀ ਮਾਰਨ ਵਾਲੇ ਗੈਂਗ ਦਾ ਪਰਦਾਫਾਸ਼

Crime News Punjab

Crime News Punjab: ਸੀਬੀਆਈ ਦੇ ਫ਼ਰਜੀ ਅਧਿਕਾਰੀ ਬਣਕੇ ਸੁਪਰੀਮ ਕੋਰਟ ਦੇ ਅਰੈਸਟ ਵਾਰੰਟ ਦਿਖਾ ਕੇ ਡਿਜੀਟਲ ਅਰੈਸਟ ਕਰਨ ਦਾ ਦਿੱਤਾ ਸੀ ਡਰਾਵਾ

  • ਇੱਕ ਮਹੀਨਾ ਪਹਿਲਾਂ ਦਰਜ਼ ਮਾਮਲੇ ’ਚ ਪੁਲਿਸ ਨੇ ਦੋ ਨੂੰ ਗ੍ਰਿਫਤਾਰ ਤੇ 7 ਨੂੰ ਕੀਤਾ ਟਰੇਸ

Crime News Punjab: ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਾਈਬਰ ਕਰਾਇਮ ਲੁਧਿਆਣਾ ਦੀ ਪੁਲਿਸ ਨੇ ਵਪਾਰਕ ਰਾਜਧਾਨੀ ਦੀ ਪ੍ਰਸਿੱਧ ਟੈਕਸਟਾਈਲ ਸਪਿੰਨਿੰਗ ਕੰਪਨੀ ਵਰਧਮਾਨ ਦੇ ਚੇਅਰਮੈਨ ਨਾਲ ਸੀ.ਬੀ.ਆਈ. ਦੇ ਫ਼ਰਜੀ ਅਧਿਕਾਰੀ ਬਣਕੇ 7 ਕਰੋੜ ਦੀ ਸਾਈਬਰ ਧੋਖਾਧੜੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਮਾਮਲੇ ’ਚ 7 ਹੋਰਾਂ ਨੂੰ ਵੀ ਟਰੇਸ ਕਰਦੇ ਹੋਏ ਹੁਣ ਤੱਕ ਦੇ ਦਰਜ਼ ਮਾਮਲਿਆਂ ’ਚ ਸਵਾ 5 ਕਰੋੜ ਰੁਪਏ ਰਿਕਵਰ ਕਰ ਲਏ ਹਨ। Fraud News

ਮੁੱਖ ਅਫ਼ਸਰ ਥਾਣਾ ਸਾਈਬਰ ਕਰਾਇਮ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਸਾਈਬਰ ਕਰਾਇਮ ਵੱਲੋਂ 31 ਅਗਸਤ ਨੂੰ ਸਥਾਨਕ ਥਾਣਾ ਸਾਈਬਰ ਕਰਾਇਮ ਵਿਖੇ ਬੀਐਨਐਸ ਅਤੇ ਆਈ.ਟੀ.ਐਕਟ 2000 ਤਹਿਤ ਮਾਮਲਾ ਦਰਜ਼ ਕੀਤਾ ਗਿਆ ਸੀ। ਜਿਸ ਵਿੱਚ ਮਸ਼ਹੂਰ ਕਾਰੋਬਾਰੀ ਤੇ ਟੈਕਸਟਾਈਲ ਸਪਿੰਨਿੰਗ ਕੰਪਨੀ ਵਰਧਮਾਨ ਦੇ ਚੇਅਰਮੈਨ ਐਸ.ਪੀ. ਓਸਵਾਲ ਨੂੰ ਸੀ.ਬੀ.ਆਈ. ਦਾ ਫ਼ਰਜੀ ਅਧਿਕਾਰੀ ਬਣ ਕੇ ਅਤੇ ਸੁਪਰੀਮ ਕੋਰਟ ਦੇ ਅਰੈਸਟ ਵਾਰੰਟ ਦਿਖਾ ਕੇ ਡਿਜੀਟਲ ਅਰੈਸਟ ਕਰਨ ਦਾ ਡਰਾਵਾ ਦਿੱਤਾ ਗਿਆ ਅਤੇ ਓਸਵਾਲ ਪਾਸੋਂ ਵੱਖ ਵੱਖ ਬੈਂਕ ਖਾਤਿਆਂ ਵਿੱਚ 7 ਕਰੋੜ ਰੁਪਏ ਹਾਸਲ ਕਰਕੇ ਸਾਈਬਰ ਧੋਖਾਧੜੀ ਕੀਤੀ ਗਈ ਸੀ। Fraud News

Crime News Punjab

ਸਾਈਬਰ ਕਰਾਇਮ ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮਾਮਲੇ ’ਚ ਇੰਟਰ ਸਟੇਟ ਗੈਂਗ ਨੂੰ 48 ਘੰਟਿਆਂ ਵਿੱਚ ਟਰੇਸ ਕਰਕੇ ਅਤਨੂ ਚੌਧਰੀ ਵਾਸੀ ਉਲੁਬਾਰੀ ਕਾਮਰੂਪ ਮੈਟਰੋ ਤੇ ਆਨੰਦ ਕੁਮਾਰ ਚੌਧਰੀ ਵਾਸੀਆਨ ਗੁਹਾਟੀ (ਆਸਾਮ) ਤੋਂ ਗ੍ਰਿਫਤਾਰ ਕੀਤਾ ਗਿਆ। ਜਦਕਿ ਇੱਕ ਮਹਿਲਾ ਸਣੇ 7 ਦੋਸ਼ੀਆਂ ਨੂੰ ਟਰੇਸ ਕਰ ਲਿਆ ਗਿਆ ਹੈ। ਜਿੰਨ੍ਹਾਂ ਦੀ ਪਛਾਣ ਨਿੰਮੀ ਭੱਟਾਚਾਰੀਆ ਵਾਸੀ ਗੁਹਾਟੀ ਆਸਾਮ ਮਹਿਲਾ ਤੋਂ ਇਲਾਵਾ ਅਲੋਕ ਰੰਗੀ ਤੇ ਗੁਲਾਮ ਮੋਰਤਜ਼ਾ ਵਾਸੀਆਨ ਮਾਲਦਾ (ਪੱਛਮੀ ਬੰਗਾਲ), ਸੰਜੇ ਸੂਤਰਧਾਰ ਵਾਸੀ ਹਜ਼ਾਰਾਪੁਰ (ਆਸਾਮ), ਰਿੰਟੂ ਵਾਸੀ ਨਲਵਾੜੀ (ਆਸਾਮ), ਰੂਮੀ ਕਲਿਤਾ ਵਾਸੀ ਗੁਹਾਟੀ (ਆਸਾਮ) ਤੇ ਜ਼ਾਕਿਰ ਵਜੋਂ ਹੋਈ ਹੈ, ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਹੁਣ ਤੱਕ ਰਿਪੋਰਟ ਹੋਏ ਸਾਈਬਰ ਧੋਖਾਧੜੀ ਸਬੰਧੀ ਇੰਡੀਅਨ ਸਾਈਬਰ ਕਰਾਇਮ ਕੋਆਰਡੀਨੇਸ਼ਨ ਸੈਂਟਰ (ਐੱਮਐੱਚਏ) ਵਿੱਚ 5, 25, 00, 600 ਕਰੋੜ ਰੁਪਏ ਰਿਕਵਰ ਕਰ ਲਏ ਗਏ ਹਨ ਜੋ ਕਿ ਹੁਣ ਤੱਕ ਦੀ ਭਾਰਤ ਦੀ ਸਭ ਤੋਂ ਵੱਡੀ ਰਿਕਵਰੀ ਹੈ। ਇਸ ਤੋਂ ਇਲਾਵਾ 6 ਏਟੀਐੱਮ, 3 ਮੋਬਾਇਲ ਫੋਨ ਵੀ ਬਰਾਮਦ ਹੋਏ ਹਨ।

Read Also : Lawrence Bishnoi: ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ’ਚ ਪੰਜਾਬ ਪੁਲਿਸ ਨੇ ਕੀਤਾ ਖੁਲਾਸਾ, ਜਾਰੀ ਕੀਤੀ ਚਿੱਠੀ

LEAVE A REPLY

Please enter your comment!
Please enter your name here