Crime News: ਟਰੱਕ ਡਰਾਇਵਰ ਮਾਸੀ ਦੇ ਮੁੰਡਿਆਂ ’ਚ ਸੜਕ ਵਿਚਾਲੇ ਖੂਨੀ ਝੜਪ, ਇੱਕ ਦੀ ਮੌਤ

Delhi Crime

Crime News: ਤੇਜਧਾਰ ਹਥਿਆਰਾਂ ਨਾਲ ਹੋਈ ਝੜਪ ਦੌਰਾਨ ਇੱਕ ਦੀ ਮੌਤ, ਜਖ਼ਮੀ ਨੂੰ ਪੁਲਿਸ ਨੇ ਹਿਰਾਸਤ ’ਚ ਲੈ ਕੇ ਇਲਾਜ ਲਈ ਕਰਵਾਇਆ ਭਰਤੀ

Crime News: ਖੰਨਾ/ਲੁਧਿਆਣਾ (ਜਸਵੀਰ ਸਿੰਘ ਗਹਿਲ)। ਖੰਨਾ ਪੁਲਿਸ ਜ਼ਿਲ੍ਹੇ ਦੀ ਹਦੂਦ ’ਚ ਸੜਕ ’ਤੇ ਦੋ ਟਰੱਕ ਡਰਾਇਵਰਾਂ ਵਿਚਕਾਰ ਖੂਨੀ ਝੜਪ ਹੋ ਗਈ। ਜਿਸ ’ਚ ਇੱਕ ਦੀ ਮੌਤ ਤੇ ਦੂਜਾ ਗੰਭੀਰ ਰਪੂ ਵਿੱਚ ਜਖ਼ਮੀ ਜ਼ੇਰੇ ਇਲਾਜ਼ ਹੈ। ਮਾਮਲੇ ’ਚ ਪੁਲਿਸ ਨੇ ਜਖ਼ਮੀ ਨੂੰ ਹਿਰਾਸਤ ’ਚ ਲੈ ਕੇ ਇਲਾਜ ਲਈ ਭਰਤੀ ਕਰਵਾਇਆ ਅਤੇ ਜਾਂਚ ਆਰੰਭ ਦਿੱਤੀ ਹੈ।

Read Also : Ludhiana News: 11 ਲੱਖ ਤੋਂ ਵੱਧ ਦੀ ਧੋਖਾਧੜੀ ਦੇ ਦੋਸ਼ ’ਚ ਮਹਿਲਾ ਸਣੇ ਤਿੰਨ ਖਿਲਾਫ਼ ਮੁਕੱਦਮਾ ਦਰਜ਼

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਮੰਗਲਵਾਰ ਅੱਧੀ ਰਾਤ ਨੂੰ ਪੁਲਿਸ ਨੂੰ ਸੂਚਨਾ ਮਿਲੀ ਕਿ ਝਾੜ ਸਾਹਿਬ ਨਜ਼ਦੀਕ ਸੜਕ ’ਤੇ ਦੋ ਟਰੱਕ ਡਰਾਇਵਰਾਂ ਵਿਚਕਾਰ ਖੂਨੀ ਝੜਪ ਹੋਈ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ’ਤੇ ਪੁਲਿਸ ਤੁਰੰਤ ਮੌਕੇ ’ਤੇ ਪਹੁੰਚੀ। ਜਿੱਥੇ ਖੂਨੀ ਝੜਪ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਸੀ ਤੇ ਦੂਜੇ ਦੀ ਹਾਲਤ ਕਾਫ਼ੀ ਗੰਭੀਰ ਸੀ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਸਣੇ ਜਖ਼ਮੀ ਨੂੰ ਹਿਰਾਸਤ ’ਚ ਲੈ ਕੇ ਅਗਲੇਰੇ ਇਲਾਜ਼ ਲਈ ਸਿਵਲ ਹਸਪਤਾਲ ਸਮਰਾਲਾ ਵਿਖੇ ਭਰਤੀ ਕਰਵਾਇਆ। Crime News

ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਰਛਪਾਲ ਸਿੰਘ ਵਾਸੀ ਗੁਮਾਨਪੁਰ (ਅੰਮ੍ਰਿਤਸਰ) ਵਜੋਂ ਹੋਈ ਹੈ। ਜਦਕਿ ਚਮਕੌਰ ਸਿੰਘ ਅੰਮ੍ਰਿਤਸਰ ਦਿਹਾਤੀ ਨਾਲ ਸਬੰਧਿਤ ਹੈ। ਦੋਵੇਂ ਆਪਸ ’ਚ ਰਿਸਤੇ ਵਜੋਂ ਮਾਸੀ ਦੇ ਲੜਕੇ ਹਨ। ਜਿੰਨਾਂ ਵਿਚਕਾਰ ਲੰਮੇ ਸਮੇਂ ਤੋਂ ਘਰੇਲੂ ਕਲੇਸ਼ ਚੱਲ ਰਿਹਾ ਹੈ। ਇਸੇ ਕਲੇਸ਼ ਦੇ ਤਹਿਤ ਹੀ ਅੱਜ ਇੰਨਾਂ ਦੁਆਰਾ ਇੱਕ ਦੂਜੇ ਨਾਲ ਪਹਿਲਾਂ ਝਗੜਾ ਅਤੇ ਪਿੱਛੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ।

ਜਿਸ ’ਚ ਰਛਪਾਲ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਦੀ ਰਾਤ ਚਮਕੌਰ ਸਿੰਘ ਲੁਧਿਆਣਾ ਤੋਂ ਬੱਦੀ ਨੂੰ ਜਾ ਰਿਹਾ ਸੀ ਅਤੇ ਰਛਪਾਲ ਸਿੰਘ ਲੁਧਿਆਣਾ ਵੱਲ ਨੂੰ ਆ ਰਿਹਾ ਸੀ। ਜਿਉਂ ਹੀ ਉਨ੍ਹਾਂ ਨੂੰ ਇੱਕ- ਦੂਜੇ ਦੇ ਆਹਮੋਂ- ਸਾਹਮਣੇ ਆਉਣ ਦਾ ਪਤਾ ਲੱਗਿਆ ਤਾਂ ਦੋਵੇਂ ਟਰੱਕ ਰੋਕ ਕੇ ਸੜਕ ’ਤੇ ਹੀ ਆਪਸ ’ਚ ਝਗੜਨ ਲੱਗੇ। ਜਿਸ ਪਿੱਛੋਂ ਦੋਵਾਂ ਨੇ ਇੱਕ- ਦੂਜੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।