Punjab News: 17 ਸਾਲ ਦੀ ਉਮਰ ’ਚ ਸਾਗਰ ਨਿਊਟਰਨ ਨੇ ਧਰਿਆ ਅਪਰਾਧ ਦੀ ਦੁਨੀਆਂ ’ਚ ਪੈਰ

Punjab News

ਕਤਲ, ਨਸ਼ਿਆਂ ਦੀ ਤਸਕਰੀ, ਲੁੱਟਾਂ-ਖੋਹਾਂ ਤੇ ਚੋਰੀਆਂ ਦੇ 18 ਵੱਖ-ਵੱਖ ਮਾਮਲਿਆਂ ’ਚ ਲੋੜੀਂਦਾ | Punjab News

ਲੁਧਿਆਣਾ (ਜਸਵੀਰ ਸਿੰਘ ਗਹਿਲ)। Punjab News : ਕਤਲ, ਲੁੱਟਾਂ-ਖੋਹਾਂ, ਚੋਰੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਤਕਰੀਬਨ 18 ਮਾਮਲਿਆਂ ’ਚ ਲੋੜੀਂਦਾ ਏ-ਕਲਾਸ ਮੁਲਜ਼ਮ ਸਾਗਰ ਨਿਊਟਰਨ ਪੁਲਿਸ ਨੇ ਉੱਤਰ ਪ੍ਰਦੇਸ਼ ਤੋਂ ਕਾਬੂ ਕਰ ਲਿਆ ਹੈ। ਨਿਊਟਰਨ ਨੇ ਅਪਰੈਲ ਮਹੀਨੇ ’ਚ ਆਪਣੇ ਸਾਥੀਆਂ ਨਾਲ ਮਿਲਕੇ ਪੁਰਾਣੀ ਰੰਜ਼ਿਸ ਦੇ ਤਹਿਤ ਘਰ ਦੀਆਂ ਔਰਤਾਂ ਦੇ ਸੱਟਾਂ ਮਾਰੀਆਂ ਸਨ। ਜਿਸ ’ਚ ਜਖ਼ਮੀ ਹੋਈ ਇੱਕ ਮਹਿਲਾ ਦੀ ਮੌਤ ਹੋ ਗਈ ਸੀ।

ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪੁਲਿਸ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਏ ਕਲਾਸ ਦੇ ਮੁਲਜ਼ਮ ਸਾਗਰ ਨਿਊਟਰਨ ਖਿਲਾਫ਼ ਕਤਲ, ਲੁੱਟਾਂ-ਖੋਹਾਂ, ਚੋਰੀਆਂ ਅਤੇ ਨਸ਼ਿਆਂ ਦੀ ਸਮਗਲਿੰਗ ਤੋਂ ਇਲਾਵਾ ਅਸਲਾ ਐਕਟ ਦੇ 18 ਮਾਮਲੇ ਦਰਜ਼ ਹਨ। ਜਿਸ ਨੇ ਚਾਲੂ ਵਰ੍ਹੇ ਦੀ 7 ਅਪਰੈਲ ਨੂੰ ਸਥਾਨਕ ਸ਼ਹੀਦ ਕਰਨੈਲ ਸਿੰਘ ਨਗਰ ’ਚ ਆਪਣੇ ਸਾਥੀਆਂ ਨਾਲ ਮਿਲਕੇ ਇੱਕ ਘਰ ’ਚ ਔਰਤਾਂ ’ਤੇ ਪੁਰਾਣੀ ਰੰਜ਼ਿਸ ਤਹਿਤ ਹਮਲਾ ਕੀਤਾ ਸੀ। ਜਿਸ ਵਿੱਚ ਇਸ ਨੇ ਅਮਨਦੀਪ ਕੌਰ, ਉਸ ਦੀ ਮਾਂ ਸਰਬਜੀਤ ਕੌਰ ਤੇ ਦਾਦੀ ਸੁਰਜੀਤ ਕੌਰ ਤੋਂ ਇਲਾਵਾ ਹੋਰ ਪਰਿਵਾਰਕ ਮੈਂਬਰਾਂ ਦੇ ਸੱਟਾਂ ਮਾਰੀਆਂ ਸਨ।

Punjab News

ਜਿਸ ਤੋਂ ਬਾਅਦ ਜ਼ੇਰੇ ਇਲਾਜ ਸੁਰਜੀਤ ਕੌਰ ਦੀ ਮੌਤ ਹੋ ਗਈ ਸੀ ਅਤੇ ਪੁਲਿਸ ਵੱਲੋਂ ਥਾਣਾ ਦੁੱਗਰੀ ’ਚ ਮਾਮਲਾ ਦਰਜ਼ ਕਰਕੇ ਸਾਗਰ ਨਿਊਟਰਨ ਦੀ ਭਾਲ ਕੀਤੀ ਜਾ ਰਹੀ ਸੀ। ਇਸੇ ਤਹਿਤ ਹੀ 18 ਅਗਸਤ ਨੂੰ ਕਮਿਸ਼ਨਰੇਟ ਤੇ ਕਾਉਂਟਰ ਇੰਟੈਲੀਜੈਂਸ ਲੁਧਿਆਣਾ ਨੂੰ ਪਿੰਡ ਨਸੀਰਪੁਰ ਸ਼ੇਖ (ਯੂ.ਪੀ.) ’ਚ ਨਿਊਟਰਨ ਦੇ ਆਪਣੇ ਇੱਕ ਰਿਸਤੇਦਾਰ ਦੇ ਘਰ ਮੌਜ਼ੂਦ ਹੋਣ ਦੀ ਇਤਲਾਹ ਮਿਲੀ ਤਾਂ ਸਾਂਝੇ ਅਪਰੇਸ਼ਨ ਦੌਰਾਨ ਪੁਲਿਸ ਨੇ 19 ਅਗਸਤ ਨੂੰ ਸਾਗਰ ਨਿਊਟਰਨ ਵਾਸੀ ਨਿਊ ਪ੍ਰੇਮ ਨਗਰ ਲੁਧਿਆਣਾ ਨੂੰ ਗ੍ਰਿਫ਼ਤਾਰ ਕਰ ਲਿਆ। ਜਿਸ ਦੇ ਪਿਤਾ ਸਥਾਨਕ ਇੱਕ ਸਰਕਾਰੀ ਵਿਭਾਗ ’ਚ ਸਫ਼ਾਈ ਸੇਵਕ ਵਜੋਂ ਕੰਮ ਕਰਦੇ ਹਨ। Punjab News

ਉਨ੍ਹਾਂ ਦੱਸਿਆ ਕਿ ਨਿਊਟਰਨ ਨੂੰ ਅਦਾਲਤ ਬਿਜਨੌਰ ਤੋਂ ਰਾਹਦਾਰੀ ਰਿਮਾਂਡ ’ਤੇ ਲੁਧਿਆਣਾ ਲਿਆਂਦਾ ਗਿਆ ਅਤੇ ਹੁਣ ਸਥਾਨਕ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ’ਤੇ ਲੈਕੇ ਇਸ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਤੇਜਾ ਨੇ ਇਹ ਵੀ ਦੱਸਿਆ ਕਿ ਨਿਊਟਰਨ ਬੂਟਾ ਖਾਨ ਉਰਫ਼ ਬੱਗਾ ਖਾਨ ਮਲੇਰਕੋਟਲਾ ਨਾਮ ਦੇ ਗੈਂਗਸਟਰ ਦੇ ਕਹਿਣ ’ਤੇ ਵੱਖ ਵੱਖ ਤਰ੍ਹਾਂ ਦੀਆਂ ਅਪਰਾਧਿਕ ਵਾਰਦਾਤਾਂ ਨੂੰ ਅੰਜ਼ਾਮ ਦੇ ਰਿਹਾ ਹੈ ਅਤੇ ਮਾਰਚ 2024 ਵਿੱਚ ਹੀ ਜਮਾਨਤ ’ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਜਦਕਿ ਬੂਟਾ ਖਾਨ ਅਜੇ ਵੀ ਜੇਲ੍ਹ ਵਿੱਚ ਹੀ ਬੰਦ ਹੈ। Punjab News

17 ਸਾਲ ਦੀ ਉਮਰ ’ਚ ਹੀ ਅਪਰਾਧ ਦੀ ਦੁਨੀਆਂ ’ਚ ਧਰਿਆ ਪੈਰ | Punjab News

ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਸਾਗਰ ਨਿਊਟਰਨ (26) ਨੇ ਦੱਸਿਆ ਕਿ ਉਸਨੇ 17/18 ਸਾਲ ਦੀ ਉਮਰ ਵਿੱਚ ਹੀ ਅਪਰਾਧ ਦੀ ਦੁਨੀਆਂ ’ਚ ਪੈਰ ਧਰ ਲਿਆ ਸੀ ਅਤੇ ਉਹ ਇਰਾਦਾ ਕਤਲ ਦੇ 2 ਮਾਮਲਿਆਂ ’ਚ 2017 ਤੋਂ 2018 ਤੱਕ ਬੋਸਟਨ ਜੇਲ੍ਹ ਲੁਧਿਆਣਾ ’ਚ ਰਿਹਾ, ਜਿਸ ਤੋਂ ਬਾਅਦ 2018 ’ਚ ਜਮਾਨਤ ’ਤੇ ਹੋਣ ਤੋਂ ਬਾਅਦ ਫ਼ਿਰ ਇਹ ਕਤਲ ਦੇ ਕੇਸ ’ਚ ਕੇਂਦਰੀ ਜੇਲ੍ਹ ਲੁਧਿਆਣਾ ਚਲਾ ਗਿਆ। ਫ਼ਿਰ ਇਸ ਨੂੰ ਅਮ੍ਰਿਤਸਰ ਜੇਲ੍ਹ ’ਚ ਭੇਜ ਦਿੱਤਾ। ਜਿਸ ਇਸ ਦੀ ਮੁਲਾਕਾਤ ਬੂਟਾ ਖਾਨ ਉਰਫ਼ ਬੱਗਾ ਵਾਨ ਵਾਸੀ ਪਿੰਡ ਠੱਕਰ ਖੁਰਦ (ਸੰਗਰੂਰ) ਨਾਲ ਹੋਈ ਤੇ ਦੋਵਾਂ ਨੇ ਰਲਕੇ ਕਈ ਵਾਰਦਾਤਾਂ ਕੀਤੀਆਂ।

Read Also : Mpox outbreak: ਸਾਵਧਾਨ! ਪਾਕਿਤਸਾਨ ਤੱਕ ਪੁੱਜੀ ਇਹ ਖ਼ਤਰਨਾਕ ਬਿਮਾਰੀ, ਭਾਰਤ ’ਚ ਸਿਹਤ ਵਿਭਾਗ ਨੇ ਚੌਕਸੀ ਵਧਾਈ