ਸਾਡੇ ਨਾਲ ਸ਼ਾਮਲ

Follow us

11.5 C
Chandigarh
Saturday, February 7, 2026
More
    Home Breaking News ਰਾਹ ’ਚ ਘੇਰ ਕੇ...

    ਰਾਹ ’ਚ ਘੇਰ ਕੇ 5 ਹਜ਼ਾਰ ਰੁਪਏ ਦੀ ਨਕਦੀ ਖੋਹੀ

    Crime News
    ਸੰਕੇਤਕ ਫੋਟੋ।

    ਲੁਧਿਆਣਾ (ਸੱਚ ਕਹੂੰ ਨਿਊਜ)। Crime News : ਪਿੰਡ ਝਾਬੇਵਾਲ ਤੋਂ ਘਰ ਪਰਤ ਰਹੇ ਇੱਕ ਵਿਅਕਤੀ ਨੂੰ ਦੋ ਜਣਿਆਂ ਨੇ ਰਾਹ ’ਚ ਘੇਰ ਕੇ ਉਸ ਕੋਲੋਂ 5 ਹਜ਼ਾਰ ਰੁਪਏ ਦੀ ਨਕਦੀ ਖੋਹ ਲਈ। ਮਾਮਲੇ ’ਚ ਪੁਲਿਸ ਨੇ ਮੁਦੱਈ ਦੀ ਸ਼ਿਕਾਇਤ ਦੇ ਅਧਾਰ ’ਤੇ ਕੇਸ ਦਰਜ਼ ਕਰਕੇ ਲੁਟੇਰਿਆਂ ਦੀ ਭਾਲ ਆਰੰਭ ਦਿੱਤੀ ਹੈ।

    ਰਜਨੀਸ਼ ਸ਼ਾਰਦਾ ਵਾਸੀ ਭਾਰਤ ਨਗਰ ਲੁਧਿਆਣਾ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਕਰਨ ਸ਼ਾਰਦਾ ਨਾਲ ਪਿੰਡ ਝਾਬੇਵਾਲ ਤੋਂ ਘਰ ਨੂੰ ਆਪਣੇ ਮੋਟਰਸਾਇਕਲ ’ਤੇ ਘਰ ਨੂੰ ਆ ਰਿਹਾ ਸੀ। ਜਦ ਉਹ ਸਮਰਾਲਾ ਚੌਂਕ ਤੋਂ ਚੀਮਾ ਚੌਂਕ ਵਿਚਕਾਰ ਮੇਨ ਸੜਕ ’ਤੇ ਇੰਡੀਅਨ ਪੈਟਰੋਲ ਪੰਪ ਦੇ ਸਾਹਮਣੇ ਪੁੱਜੇ ਤਾਂ ਪੀਬੀ- 10 ਜੀਪੀ- 6779 ਨੰਬਰੀ ਸਪਲੈਂਡਰ ਮੋਟਰਸਾਇਕਲ ’ਤੇ ਸਵਾਰ ਦੋ ਵਿਅਕਤੀਆਂ ਨੇ ਉਨਾਂ ਨੂੰ ਘੇਰ ਲਿਆ ਅਤੇ ਡਰਾ-ਧਮਕਾ ਕੇ ਉਸ ਕੋਲੋਂ 5 ਹਜ਼ਾਰ ਰੁਪਏ ਖੋਹ ਲਏ। ਉਪਰੰਤ ਦੋਵੇਂ ਆਪਣੇ ਮੋਟਰਸਾਇਕਲ ’ਤੇ ਮੌਕੇ ਤੋਂ ਫ਼ਰਾਰ ਹੋ ਗਏ। (Crime News)

    Also Read : ਸਾਵਧਾਨ! ਇਸ ਤਰ੍ਹਾਂ ਵੀ ਹੋ ਸਕਦੀ ਐ ਠੱਗੀ, 13 ਲੱਖ ਦਾ ਲੱਗਿਆ ਚੂਨਾ

    ਜਿਸ ਤੋਂ ਬਾਅਦ ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਦਿੱਤੀ। ਜਾਂਚ ਕਰਤਾ ਅਧਿਕਾਰੀ ਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਰਜਨੀਸ਼ ਸ਼ਾਰਦਾ ਦੇ ਬਿਆਨਾਂ ’ਤੇ ਰਵਿੰਦਰ ਸਿੰਘ ਵਾਸੀ ਹਵਾਸ ਤੇ ਗੁਰਜੀਤ ਸਿੰਘ ਵਾਸੀ ਪਿੰਡ ਗੌਂਸਗੜ੍ਹ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਜਲਦ ਹੀ ਦੋਵਾਂ ਨੂੰ ਕਾਬੂ ਵੀ ਕਰ ਲਿਆ ਜਾਵੇਗਾ।

    LEAVE A REPLY

    Please enter your comment!
    Please enter your name here