ਸਾਡੇ ਨਾਲ ਸ਼ਾਮਲ

Follow us

20.4 C
Chandigarh
Tuesday, January 20, 2026
More
    Home Breaking News ਕਲਯੁਗ ਦੀ ਇੰਤਹ...

    ਕਲਯੁਗ ਦੀ ਇੰਤਹਾ : ਸ਼ਰਾਬ ਪੀਣ ਤੋਂ ਵਰਜਣ ਕਰਕੇ ਦੋ ਪੁੱਤਰਾਂ ਵੱਲੋਂ ਪਿਤਾ ਦਾ ਕਤਲ

    Crime News

    ਭੈਣ ਦੇ ਬਿਆਨਾਂ ਤੇ ਦੋਵੇਂ ਭਰਾਵਾਂ ਤੇ ਕਤਲ ਦਾ ਮਾਮਲਾ ਦਰਜ | Crime News

    ਬਰਨਾਲਾ (ਗੁਰਪ੍ਰੀਤ ਸਿੰਘ) ਬਰਨਾਲਾ ਨੇੜਲੇ ਪਿੰਡ ਝਲੂਰ ਦੋ ਪੁੱਤਰਾਂ ਵਲੋਂ ਆਪਣੇ ਹੀ ਪਿਤਾ ਦਾ ਕਤਲ ਕਰਨ (Crime News) ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਬਰਨਾਲਾ ਦੀ ਪੁਲਿਸ ਨੇ ਦੋਵੇਂ ਪੁੱਤਰਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਨੇ ਦੱਸਿਆ ਕਿ ਕੁਲਦੀਪ ਕੌਰ ਉਰਫ਼ ਰਾਜ ਵਾਸੀ ਸ਼ੇਰਗੜ੍ਹ ਚੀਮਾ ਜ਼ਿਲ੍ਹਾ ਮਲੇਰਕੋਟਲਾ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਕਿ ਉਹ 6 ਭੈਣ-ਭਰਾ ਹਨ। ਉਸਦਾ ਪਿਤਾ ਰਾਮ ਸਿੰਘ ਉਸਦੇ ਭਰਵਾਂ ਗੁਰਪ੍ਰੀਤ ਸਿੰਘ ਤੇ ਅਮਰ ਸਿੰਘ ਵਾਸੀ ਝਲੂਰ ਨੂੰ ਸ਼ਰਾਬ ਪੀਣ ਤੋਂ ਰੋਕਦਾ ਸੀ। ਇਸ ਗੱਲ ਨੂੰ ਲੈਕੇ ਦੋਵੇਂ ਜਣੇ ਪਿਤਾ ਰਾਮ ਸਿੰਘ ਨਾਲ ਲੜ੍ਹਾਈ-ਝਗੜਾ ਕਰਦੇ ਰਹਿੰਦੇ ਸਨ।

    ਉਸਨੇ ਦੱਸਿਆ ਕਿ ਬੀਤੀ 4 ਅਗਸਤ ਨੂੰ ਗੁਰਪ੍ਰੀਤ ਸਿੰਘ ਤੇ ਅਮਰ ਸਿੰਘ ਸਵੇਰ ਤੋਂ ਹੀ ਸ਼ਰਾਬ ਪੀ ਕੇ ਆਪਣੇ ਪਿਤਾ ਨਾਲ ਲੜ੍ਹਾਈ-ਝਗੜਾ ਕਰ ਰਹੇ ਸਨ। ਜਦੋਂ ਸ਼ਾਮ ਕਰੀਬ 6 ਵਜੇ ਉਸਦਾ ਪਿਤਾ ਘਰ ਆਇਆ ਤਾਂ ਦੇਖਦੇ ਹੀ ਦੇਖਦੇ ਗੁਰਪ੍ਰੀਤ ਸਿੰਘ ਤੇ ਅਮਰ ਸਿੰਘ ਨੇ ਕੁਹਾੜੀ ਤੇ ਡੰਡੇ ਨਾਲ ਰਾਮ ਸਿੰਘ ’ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਜਿਸ ਕਰਕੇ ਉਸਦੇ ਪਿਤਾ ਦੇ ਸਿਰ ’ਚ ਕਾਫ਼ੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਦਾਖ਼ਲ ਕਰਵਾਇਆ ਗਿਆ ਪਰ ਪੁੱਤਰਾਂ ਵਲੋਂ ਦਿੱਤੇ ਜਖ਼ਮਾਂ ਦੀ ਤਾਬ ਨਾ ਝੱਲਦਿਆਂ ਰਾਮ ਸਿੰਘ ਨੇ ਦਮ ਤੋੜ ਦਿੱਤਾ।

    ਇਹ ਵੀ ਪੜ੍ਹੋ : Ashok Gehlot : ਮਨਚਲਿਆਂ ਨੂੰ ਨਹੀਂ ਮਿਲੇਗੀ ਸਰਕਾਰੀ ਨੌਕਰੀ : ਅਸ਼ੋਕ ਗਹਿਲੋਤ

    ਪੁਲਿਸ ਨੇ ਗੁਰਪ੍ਰੀਤ ਸਿੰਘ ਤੇ ਅਮਰ ਸਿੰਘ ਵਾਸੀ ਝਲੂਰ ਖ਼ਿਲਾਫ਼ ਮਾਮਲਾ ਦਰਜ ਕਰਦਿਆਂ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਅਮਰ ਸਿੰਘ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।

    LEAVE A REPLY

    Please enter your comment!
    Please enter your name here