ਸ਼ਾਮਲਾਤ ਜ਼ਮੀਨ ਵਿਚ ਘਪਲਾ ਕਰਨ ਵਾਲਾ ਨਾਇਬ ਤਹਿਸੀਲਦਾਰ ਤੇ ਪਟਵਾਰੀ ਵਿਜੀਲੈਂਸ ਅੜਿਕੇ

Court

ਨਥਾਣਾ ਤਹਿਸੀਲ ਦੇ ਪਿੰਡ ਸੇਮਾ ਦੀ ਸ਼ਾਮਲਾਤ ਜ਼ਮੀਨ ਦਾ ਕੀਤਾ ਸੀ ਘਪਲਾ | Crime

ਬਠਿੰਡਾ (ਸੁਖਜੀਤ ਮਾਨ)। ਪੰਜਾਬ ਵਿਜੀਲੈਂਸ ਬਿਊਰੋ ਨੇ ਬਠਿੰਡਾ ਜ਼ਿਲ੍ਹੇ ਦੇ ਨਥਾਣਾ ਤਹਿਸੀਲ ਦੇ ਪਿੰਡ ਸੇਮਾ ਦੀ ਸ਼ਾਮਲਾਤ ਜ਼ਮੀਨ ਵਿੱਚ ਘਪਲੇ ਦੀ ਜਲੀਬ ਸੁੱਟਣ ਦੇ ਮਾਮਲੇ ਵਿੱਚ (Crime) ਇੱਕ ਨਾਇਬ ਤਹਿਸੀਲਦਾਰ ਤੇ ਸੇਵਾਮੁਕਤ ਪਟਵਾਰੀ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਜਣਿਆਂ ਖਿਲਾਫ਼ ਵਿਜੀਲੈਂਸ ਥਾਣਾ ਰੇਂਜ ਬਠਿੰਡਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਆਈਪੀਸੀ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

ਵਿਜੀਲੈਂਸ ਬਿਊਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਰਦੂਲਗੜ੍ਹ ਦੇ ਨਾਇਬ ਤਹਿਸੀਲਦਾਰ | Crime

ਬਲਵਿੰਦਰ ਸਿੰਘ ਅਤੇ ਸੇਵਾ ਮੁਕਤ ਪਟਵਾਰੀ ਜਗਜੀਤ ਸਿੰਘ ਵੱਲੋਂ ਮਾਲ ਵਿਭਾਗ ਦੇ ਰਿਕਾਰਡ ਵਿੱਚ ਕਥਿਤ ਫੇਰਬਦਲ ਕਰਕੇ ਪਿੰਡ ਸੇਮਾਂ ਤਹਿਸੀਲ ਨਥਾਣਾ ਦੀ ਕਰੀਬ 28 ਏਕੜ ਸ਼ਾਮਲਾਤ ਦੀ ਜ਼ਮੀਨ ਵਿੱਚ ਪ੍ਰਾਈਵੇਟ ਵਿਅਕਤੀਆਂ ਨੂੰ ਮਾਲਕ ਅਤੇ ਕਾਸ਼ਤਕਾਰ ਬਣਾ ਦਿੱਤਾ । ਜਦੋਂ ਮਾਮਲੇ ਦਾ ਭੇਦ ਖੁਲਿਆ ਤਾਂ ਵਿਜੀਲੈਂਸ ਵਿਭਾਗ ਵੱਲੋ ਕੀਤੀ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਪਟਵਾਰੀ ਜਗਜੀਤ ਸਿੰਘ ਜੱਗਾ ਵੱਲੋਂ ਜਮ੍ਹਾਂਬੰਦੀ 2005-06 ਵਿੱਚ ਪ੍ਰਾਈਵੇਟ ਵਿਅਕਤੀਆ ਨੂੰ ਕਾਸ਼ਤਕਾਰ ਤੋਂ ਮਾਲਕ ਬਣਾ ਦਿੱਤਾ ਗਿਆ ਸੀ ਅਤੇ ਬਾਅਦ ਵਿੱਚ ਇਨ੍ਹਾਂ ਮਾਲਕਾਂ ਵੱਲੋਂ ਸ਼ਾਮਲਾਤ ਦੀ ਜ਼ਮੀਨ ’ਤੇ ਬੈਂਕਾਂ ਪਾਸੋਂ ਲੱਖਾਂ ਰੁਪਏ ਦੇ ਕਰਜ਼ੇ ਲੈ ਲਏ।

ਇਹ ਵੀ ਪੜ੍ਹੋ : ਕੁਲਦੀਪ ਸਿੰਘ ਧਾਲੀਵਾਲ ਦਾ ਕੱਦ ਘਟਿਆ, ਲਾਲਜੀਤ ਭੁੱਲਰ ’ਤੇ ਮੁੱਖ ਮੰਤਰੀ ਹੋਏ ਮਿਹਰਬਾਨ

ਵਿਜੀਲੈਂਸ ਵਿਭਾਗ ਨੂੰ ਸੂਹ ਮਿਲੀ ਕਿ ਪਟਵਾਰੀ ਵੱਲੋਂ ਮਾਲ ਰਿਕਾਰਡ ਵਿੱਚ ਕਥਿਤ ਫੇਰਬਦਲ ਕਰਕੇ ਪ੍ਰਾਈਵੇਟ ਵਿਅਕਤੀਆ ਨਾਲ ਮਿਲੀਭੁਗਤ ਕਰਕੇ ਸ਼ਾਮਲਾਤ ਜ਼ਮੀਨ ਦਾ ਮਾਲਕ ਬਣਾਇਆ ਗਿਆ ਹੈ, ਜਿਸ ਦੀ ਪੜਤਾਲ ਵਿਜੀਲੈਂਸ ਵਿਭਾਗ ਵੱਲੋ ਕੀਤੀ ਗਈ । ਪੜਤਾਲ ਦੌਰਾਨ ਬਲਵਿੰਦਰ ਸਿੰਘ, ਜੋ ਉਸ ਸਮੇਂ ਕਾਨੂੰਗੋ ਸੀ, ਖ਼ਿਲਾਫ਼ ਵੀ ਸਬੂਤ ਸਾਹਮਣੇ ਆਏ। ਵਿਜੀਲੈਂਸ ਵਿਭਾਗ ਵੱਲੋਂ ਇਸ ਸ਼ਾਮਲਾਤ ਦੀ ਜ਼ਮੀਨ ਦੇ ਨਾਜਾਇਜ਼ ਬਣੇ ਮਾਲਕਾਂ ਨੂੰ ਵੀ ਇਸ ਮੁਕੱਦਮੇ ਵਿੱਚ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਵੱਲੋਂ ਇਹ ਸ਼ਾਮਲਾਤ ਦੀ ਜ਼ਮੀਨ ਦੀ ਮਾਲਕੀ ਹਾਸਲ ਕਰਕੇ ਇਸ ਜ਼ਮੀਨ ਉਪਰ ਬੈਂਕਾਂ ਪਾਸੋਂ ਲੱਖਾਂ ਰੁਪਏ ਦੇ ਕਰਜ਼ੇ ਹਾਸਲ ਕੀਤੇ ਗਏ ਹਨ। ਇਸ ਸਬੰਧ ਵਿੱਚ ਮੁਲਜ਼ਮਾਂ ਖਿਲਾਫ ਵਿਜੀਲੈਂਸ ਥਾਣਾ ਰੇਂਜ ਬਠਿੰਡਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਆਈਪੀਸੀ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।