35 ਲੱਖ ਹਾਸਲ ਕਰਕੇ ਨਾ ਵਿਦੇਸ਼ ਭੇਜਿਆ ਨਾ ਰਕਮ ਵਾਪਸ ਮੋੜੀ

Fraud News

ਇਮੀਗ੍ਰੇਸ਼ਨ ਤੇ ਆਈਲੈਟਸ ਸੈਂਟਰ ਚਾਲਕ ਖਿਲਾਫ਼ ਮਾਮਲਾ ਦਰਜ਼ ਕਰਕੇ ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਅਗਲੇਰੀ ਜਾਂਚ ਆਰੰਭੀ | Fraud News

ਲੁਧਿਆਣਾ (ਜਸਵੀਰ ਸਿੰਘ ਗਹਿਲ)। Fraud News : ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ ’ਤੇ ਇੱਕ ਵਿਅਕਤੀ ਖਿਲਾਫ਼ 35 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ਼ ਕੀਤਾ ਹੈ। ਤਿੰਨ ਮਹੀਨੇ ਪਹਿਲਾਂ ਮਿਲੀ ਸ਼ਿਕਾਇਤ ’ਤੇ ਦਰਜ਼ ਕੀਤੇ ਗਏ ਇਸ ਮਾਮਲੇ ’ਚ ਫ਼ਿਲਹਾਲ ਨਾਮਜਦ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।

ਕੁਮਾਰ ਰਵਿੰਦਰ ਪੁੱਤਰ ਕੁਮਾਰ ਸੁਰਿੰਦਰ ਵਾਸੀ ਗੁਰੂ ਨਾਨਕਪੁਰ ਸਿਵਲ ਲਾਇਨ ਲੁਧਿਆਣਾ ਨੇ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਦੱਸਿਆ ਕਿ ਉਸਨੇ ਵਿਦੇਸ਼ ਜਾਣਾ ਸੀ। ਜਿਸ ਦੇ ਲਈ ਉਸਨੇ ਵਿਵੇਕ ਕੁਮਾਰ ਨਾਲ ਰਾਬਤਾ ਕਾਇਮ ਕੀਤਾ ਜੋ ਇੱਕ ਇੰਮੀਗ੍ਰੇਸ਼ਨ ਅਤੇ ਆਈਲੈਟਸ ਸੈਂਟਰ ਚਲਾਉਂਦਾ ਹੈ। ਕੁਮਾਰ ਰਵਿੰਦਰ ਨੇ ਅੱਗੇ ਦੱਸਿਆ ਕਿ ਵਿਵੇਕ ਨੂੰ ਮਿਲਕੇ ਉਸਨੇ ਵਿਦੇਸ਼ ਜਾਣ ਦੀ ਇੱਛਾ ਜਾਹਰ ਕੀਤੀ ਤਾਂ ਉਸਨੇ ਉਸ (ਕੁਮਾਰ ਰਵਿੰਦਰ) ਨੂੰ ਵਿਦੇਸ਼ ਭੇਜ ਦੇਣ ਦਾ ਵਿਸ਼ਵਾਸ਼ ਦਿਵਾਇਆ ਅਤੇ ਉਸ ਪਾਸੋਂ 35 ਲੱਖ ਰੁਪਏ ਹਾਸਲ ਕਰ ਲਏ ਪਰ ਕਾਫ਼ੀ ਸਮਾਂ ਬੀਤ ਜਾਣ ’ਤੇ ਵਿਵੇਕ ਨੇ ਨਾ ਉਸਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਕੋਲੋਂ ਹਾਸਲ ਕੀਤੀ ਰਕਮ ਉਸਨੂੰ ਵਾਪਸ ਕੀਤੀ।

Also Read : Dhruv Rathee: ਧਰੁਵ ਰਾਠੀ ਦੀਆਂ ਵਧ ਸਕਦੀਆਂ ਨੇ ਮੁਸ਼ਕਲਾਂ, ਗ੍ਰਿਫ਼ਤਾਰੀ ਦੀ ਤਿਆਰੀ, ਜਾਣੋ ਪੂਰਾ ਮਾਮਲਾ…

ਜਿਸ ਤੋਂ ਬਾਅਦ ਉਸਨੇ 15 ਅਪਰੈਲ 2024 ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਸੀ। ਤਫ਼ਤੀਸੀ ਅਫ਼ਸਰ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਕੁਮਾਰ ਰਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਵਿਵੇਕ ਕੁਮਾਰ ਵਾਸੀ ਪੀ. ਡਬਲਯੂ ਕਲੋਨੀ ਲੁਧਿਆਣਾ ਦੇ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਪੁਲਿਸ ਮੁਤਾਬਕ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।