ਸਾਡੇ ਨਾਲ ਸ਼ਾਮਲ

Follow us

18 C
Chandigarh
Wednesday, March 18, 2026
More
    Home Breaking News Rinku Singh F...

    Rinku Singh Father Health Update: ਕ੍ਰਿਕੇਟਰ ਰਿੰਕੂ ਸਿੰਘ ਦੇ ਪਿਤਾ ਹਸਪਤਾਲ ’ਚ ਦਾਖਲ, ਹਾਲਤ ਗੰਭੀਰ

    Rinku Singh Father
    Rinku Singh Father Health Update: ਕ੍ਰਿਕੇਟਰ ਰਿੰਕੂ ਸਿੰਘ ਦੇ ਪਿਤਾ ਹਸਪਤਾਲ ’ਚ ਦਾਖਲ, ਹਾਲਤ ਗੰਭੀਰ

    ਕ੍ਰਿਕੇਟਰ ਟੀਮ ਇੰਡੀਆ ਨੂੰ ਛੱਡ ਘਰ ਪਰਤੇ

    • ਜ਼ਿੰਬਾਬਵੇ ਖਿਲਾਫ਼ ਰਿੰਕੂ ਸਿੰਘ ਦਾ ਖੇਡਣਾ ਮੁਸ਼ਕਲ

    Rinku Singh Father Health Update: ਅਲੀਗੜ੍ਹ (ਏਜੰਸੀ)। ਕ੍ਰਿਕੇਟਰ ਰਿੰਕੂ ਸਿੰਘ ਟੀਮ ਇੰਡੀਆ ਛੱਡ ਕੇ ਘਰ ਵਾਪਸ ਆ ਗਏ ਹਨ। ਉਨ੍ਹਾਂ ਦੇ ਪਿਤਾ ਖਾਨਚੰਦ ਸਿੰਘ, ਜੋ ਕਿ ਲੀਵਰ ਦੇ ਕੈਂਸਰ ਨਾਲ ਜੂਝ ਰਹੇ ਹਨ, ਅਚਾਨਕ ਉਨ੍ਹਾਂ ਦੀ ਹਾਲਤ ਵਿਗੜ ਗਈ। ਉਹ ਇਸ ਸਮੇਂ ਗ੍ਰੇਟਰ ਨੋਇਡਾ ਦੇ ਇੱਕ ਨਿੱਜੀ ਹਸਪਤਾਲ ’ਚ ਦਾਖਲ ਹਨ। ਹਾਸਲ ਹੋਏ ਵੇਰਵਿਆਂ ਮੁਤਾਬਕ, ਰਿੰਕੂ ਚੇਨਈ ’ਚ ਸਨ ਜਦੋਂ ਉਨ੍ਹਾਂ ਨੂੰ ਆਪਣੇ ਪਿਤਾ ਦੀ ਹਾਲਤ ਬਾਰੇ ਪਤਾ ਲੱਗਾ। ਬੀਸੀਸੀਆਈ ਤੋਂ ਮਿਲੀ ਜਾਣਕਾਰੀ ਮੁਤਾਬਕ ਰਿੰਕੂ ਅਭਿਆਸ ਸੈਸ਼ਨਾਂ ’ਚ ਸ਼ਾਮਲ ਨਹੀਂ ਹੋਏ। ਪਰਿਵਾਰਕ ਮੈਡੀਕਲ ਐਮਰਜੈਂਸੀ ਕਾਰਨ, 26 ਫਰਵਰੀ ਨੂੰ ਜ਼ਿੰਬਾਬਵੇ ਵਿਰੁੱਧ ਮੈਚ ਵਿੱਚ ਰਿੰਕੂ ਦਾ ਹਿੱਸਾ ਲੈਣਾ ਮੁਸ਼ਕਲ ਲੱਗ ਰਿਹਾ ਹੈ। Rinku Singh Father Health Update

    ਇਹ ਖਬਰ ਵੀ ਪੜ੍ਹੋ : Census 2027: ਚੰਡੀਗੜ੍ਹ ’ਚ ਜਨਗਣਨਾ 2027 ਦਾ ਸ਼ਡਿਊਲ ਜਾਰੀ

    ਅਭਿਆਸ ਸੈਸ਼ਨ ’ਚ ਨਹੀਂ ਲਿਆ ਹਿੱਸਾ | Rinku Singh Father Health Update

    ਭਾਰਤ ਤੇ ਜ਼ਿੰਬਾਬਵੇ ਵਿਚਕਾਰ ਸੁਪਰ 8 ਮੈਚ 26 ਫਰਵਰੀ ਨੂੰ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ’ਚ ਖੇਡਿਆ ਜਾਣਾ ਹੈ। ਰਿੰਕੂ ਨੇ ਮੰਗਲਵਾਰ ਨੂੰ ਸਿਖਲਾਈ ਸੈਸ਼ਨ ’ਚ ਹਿੱਸਾ ਨਹੀਂ ਲਿਆ, ਜਦੋਂ ਕਿ ਬਾਕੀ ਟੀਮ ਨੈੱਟ ’ਚ ਰਹੀ। ਇਹ ਮੈਚ ਭਾਰਤ ਲਈ ਬਹੁਤ ਮਹੱਤਵਪੂਰਨ ਹੈ, ਕਿਉਂਕਿ ਉਨ੍ਹਾਂ ਨੂੰ ਸੈਮੀਫਾਈਨਲ ’ਚ ਪਹੁੰਚਣ ਲਈ ਵੱਡੇ ਫਰਕ ਨਾਲ ਜਿੱਤਣ ਦੀ ਜਰੂਰਤ ਹੋਏਗੀ।