ਸਾਡੇ ਨਾਲ ਸ਼ਾਮਲ

Follow us

10.7 C
Chandigarh
Tuesday, January 20, 2026
More
    Home Breaking News Rinku-Priya W...

    Rinku-Priya Wedding: ਕ੍ਰਿਕੇਟਰ ਰਿੰਕੂ ਸਿੰਘ ਨੇ ਕੀਤਾ ਵਿਆਹ ਦਾ ਐਲਾਨ, ਕੋਹਲੀ ਸਮੇਤ ਇਹ ਵੱਡੇ ਕ੍ਰਿਕੇਟਰ ਹੋਣਗੇ ਸ਼ਾਮਲ, ਪੜ੍ਹੋ…

    Rinku-Priya Wedding
    Rinku-Priya Wedding: ਕ੍ਰਿਕੇਟਰ ਰਿੰਕੂ ਸਿੰਘ ਨੇ ਕੀਤਾ ਵਿਆਹ ਦਾ ਐਲਾਨ, ਕੋਹਲੀ ਸਮੇਤ ਇਹ ਵੱਡੇ ਕ੍ਰਿਕੇਟਰ ਹੋਣਗੇ ਸ਼ਾਮਲ, ਪੜ੍ਹੋ...

    Rinku-Priya Wedding: ਸਪੋਰਟਸ ਡੈਸਕ। ਭਾਰਤੀ ਕ੍ਰਿਕੇਟ ਟੀਮ ਦੇ ਮੈਂਬਰ ਰਿੰਕੂ ਸਿੰਘ ਤੇ ਮਛਲੀਸ਼ਹਿਰ ਤੋਂ ਸਮਾਜਵਾਦੀ ਪਾਰਟੀ ਦੀ ਨੌਜਵਾਨ ਸੰਸਦ ਮੈਂਬਰ ਪ੍ਰਿਆ ਸਰੋਜ 8 ਜੂਨ ਨੂੰ ਲਖਨਊ ’ਚ ਮੰਗਣੀ ਕਰਨਗੇ। ਜਦੋਂ ਕਿ ਵਿਆਹ 18 ਨਵੰਬਰ, 2025 ਨੂੰ ਵਾਰਾਣਸੀ ਦੇ ਹੋਟਲ ਤਾਜ ’ਚ ਹੋਵੇਗਾ। ਕ੍ਰਿਕਟ ਸਿਤਾਰਿਆਂ, ਫਿਲਮੀ ਹਸਤੀਆਂ ਤੇ ਉਦਯੋਗਪਤੀਆਂ ਦਾ ਇਕੱਠ ਹੋਵੇਗਾ। ਉੱਤਰ ਪ੍ਰਦੇਸ਼ ਦੇ ਕ੍ਰਿਕਟਰ ਅਤੇ ਕੇਕੇਆਰ ਖਿਡਾਰੀ ਮੰਗਣੀ ’ਚ ਸ਼ਾਮਲ ਹੋਣਗੇ। ਭਾਰਤੀ ਕ੍ਰਿਕਟ ਟੀਮ ਦੇ ਕੋਚ ਗੌਤਮ ਗੰਭੀਰ, ਵਿਰਾਟ ਕੋਹਲੀ, ਰਾਹੁਲ ਦ੍ਰਾਵਿੜ, ਅਭਿਸ਼ੇਕ ਨਾਇਰ ਸਮੇਤ ਕ੍ਰਿਕਟ ਸਿਤਾਰਿਆਂ ਨੂੰ ਵੀ ਸੱਦਾ ਦਿੱਤਾ ਗਿਆ ਹੈ।

    ਇਹ ਖਬਰ ਵੀ ਪੜ੍ਹੋ : Shamli News: ਦਿੱਲੀ-ਸਹਾਰਨਪੁਰ ਐਕਸਪ੍ਰੈਸ ਨੂੰ ਪਲਟਾਉਣ ਦੀ ਸਾਜ਼ਿਸ਼, ਡਰਾਈਵਰ ਦੀ ਸੂਝ-ਬੂਝ ਕਾਰਨ ਟਲਿਆ ਵੱਡਾ ਹਾਦਸਾ

    ਮੰਗਣੀ ਦੀ ਤਾਰੀਖ਼ ਤੈਅ ਹੁੰਦੇ ਹੀ ਰਿੰਕੂ ਸਿੰਘ ਦੇ ਪਰਿਵਾਰ ਨੇ ਖਰੀਦਦਾਰੀ ਸ਼ੁਰੂ ਕਰ ਦਿੱਤੀ ਹੈ। ਰਿੰਕੂ ਸਿੰਘ ਮੰਗਣੀ ’ਚ ਸਟਾਈਲਿਸ਼ ਕੋਟ-ਪੈਂਟ ਪਹਿਨਣਗੇ। ਇਹ ਕੱਪੜੇ ਸੈਂਟਰ ਪੁਆਇੰਟ ’ਤੇ ਸਥਿਤ ਇੱਕ ਮਸ਼ਹੂਰ ਦਰਜ਼ੀ ਵੱਲੋਂ ਸਿਲਾਈ ਕੀਤੇ ਗਏ ਹਨ। ਦੁਲਹਨ ਲਈ ਸ਼ਗਨ ਵਜੋਂ ਇੱਕ ਵੱਡੇ ਸ਼ੋਅਰੂਮ ਤੋਂ ਗਹਿਣੇ ਵੀ ਖਰੀਦੇ ਜਾ ਰਹੇ ਹਨ। ਸਾੜੀਆਂ ਵੀ ਖਰੀਦੀਆਂ ਗਈਆਂ ਹਨ। ਮੰਗਣੀ ਤੋਂ ਪਹਿਲਾਂ, ਰਿੰਕੂ ਸਿੰਘ ਸ਼ਨਿੱਚਰਵਾਰ ਨੂੰ ਆਸ਼ੀਰਵਾਦ ਲੈਣ ਲਈ ਕੈਂਚੀ ਧਾਮ ਵੀ ਗਏ ਹਨ। ਮੰਗਣੀ ਤੇ ਵਿਆਹ ਲਈ ਉਨ੍ਹਾਂ ਦੇ ਪਰਿਵਾਰ ’ਚ ਤਿਆਰੀਆਂ ਚੱਲ ਰਹੀਆਂ ਹਨ। Rinku-Priya Wedding

    ਲਾੜੀ ਲਈ 3.5 ਕਰੋੜ ਦਾ ਘਰ ਖਰੀਦਿਆ | Rinku-Priya Wedding

    ਵਿਆਹ ਲਈ, ਰਿੰਕੂ ਨੇ ਓਜ਼ੋਨ ਸਿਟੀ ’ਚ 3.5 ਕਰੋੜ ਰੁਪਏ ’ਚ ਇੱਕ ਘਰ ਖਰੀਦਿਆ। ਇਸਦਾ ਗ੍ਰਹਿ ਪ੍ਰਵੇਸ਼ ਨਵੰਬਰ 2024 ’ਚ ਹੋਇਆ ਸੀ, ਜਿਸ ’ਚ ਸੰਸਦ ਮੈਂਬਰ ਦਾ ਪਰਿਵਾਰ ਆਇਆ ਸੀ। ਨਵੰਬਰ ’ਚ, ਸੰਸਦ ਮੈਂਬਰ ਪ੍ਰਿਆ ਸਰੋਜ ਘਰ ਵੇਖਣ ਆਈ ਸੀ। ਉਹ ਮਹੂਆਖੇੜਾ ਵਿਖੇ ਗਰਾਊਂਡ ’ਚ ਗਈ, ਜਿੱਥੇ ਰਿੰਕੂ ਸਿੰਘ ਅਭਿਆਸ ਕਰਦੇ ਹਨ।

    ਇਸ ਘਰ ’ਚ ਸਵੀਮਿੰਗ ਪੂਲ ਵੀ | Rinku-Priya Wedding

    ਪ੍ਰਿਆ ਸਰੋਜ ਨੇ ਘਰ ਦੇ ਅੰਦਰੂਨੀ ਹਿੱਸੇ ’ਚ ਵੀ ਕੁਝ ਬਦਲਾਅ ਕੀਤੇ ਸਨ। ਘਰ ’ਚ ਛੇ ਬੈੱਡਰੂਮ ਹਨ। ਇਸ ਘਰ ’ਚ ਇੱਕ ਸਵੀਮਿੰਗ ਪੂਲ ਵੀ ਹੈ। ਸਪਾ ਸੰਸਦ ਮੈਂਬਰ ਪ੍ਰਿਆ ਸਰੋਜ ਪੇਸ਼ੇ ਤੋਂ ਵਕੀਲ ਹੈ। ਪ੍ਰਿਆ ਤੇ ਰਿੰਕੂ ਇੱਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਹਨ। ਤੁਫਾਨੀ ਸਰੋਜ ਨੇ ਦੱਸਿਆ ਕਿ ਪ੍ਰਿਆ ਦੇ ਦੋਸਤ ਦੇ ਪਿਤਾ ਇੱਕ ਕ੍ਰਿਕੇਟਰ ਹਨ। ਉਨ੍ਹਾਂ ਰਾਹੀਂ ਹੀ ਰਿੰਕੂ ਤੇ ਪ੍ਰਿਆ ਦੀ ਜਾਣ-ਪਛਾਣ ਹੋਈ।

    ਅਲੀਗੜ੍ਹ ਦੇ ਇੱਕ ਸਧਾਰਨ ਪਰਿਵਾਰ ’ਚ ਹੋਇਆ ਹੈ ਰਿੰਕੂ ਸਿੰਘ ਦਾ ਜਨਮ

    ਰਿੰਕੂ ਸਿੰਘ ਦਾ ਜਨਮ 12 ਅਕਤੂਬਰ 1997 ਨੂੰ ਅਲੀਗੜ੍ਹ ਦੇ ਇੱਕ ਬਹੁਤ ਹੀ ਸਧਾਰਨ ਪਰਿਵਾਰ ’ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਖਾਨਚੰਦਰ ਗੈਸ ਏਜੰਸੀ ’ਚ ਸਿਲੰਡਰ ਵੰਡਦੇ ਸਨ। ਉਸਨੇ ਖੁਦ ਸ਼ੁਰੂਆਤ ’ਚ ਸਿਲੰਡਰ ਵੰਡ ਦੇ ਕੰਮ ’ਚ ਆਪਣੇ ਪਿਤਾ ਦੀ ਮਦਦ ਕੀਤੀ ਤੇ ਗਰੀਬੀ ਨਾਲ ਲੜਦੇ ਹੋਏ ਕ੍ਰਿਕੇਟ ਦੇ ਮੈਦਾਨ ’ਚ ਆਪਣੀ ਜਗ੍ਹਾ ਬਣਾਈ।

    ਸਾਲ 2023 ’ਚ ਸ਼ਾਨਦਾਰ ਪ੍ਰਦਰਸ਼ਨ | Rinku-Priya Wedding

    ਸਭ ਤੋਂ ਪਹਿਲਾਂ, ਉਸਨੇ ਡੀਪੀਐਸ ਮੈਦਾਨ ’ਚ ਹੋਏ ਇੰਟਰਨੈਸ਼ਨਲ ਸਕੂਲ ਵਰਲਡ ਕੱਪ ’ਚ ਮੈਨ ਆਫ ਦ ਸੀਰੀਜ਼ ਦਾ ਖਿਤਾਬ ਜਿੱਤ ਕੇ ਸੁਰਖੀਆਂ ਬਟੋਰੀਆਂ। ਜਦੋਂ ਕ੍ਰਿਕਟ ਮਾਹਿਰਾਂ ਦਾ ਧਿਆਨ ਉਸ ਵੱਲ ਗਿਆ, ਤਾਂ ਉਸਦਾ ਸਫ਼ਰ ਸ਼ੁਰੂ ਹੋਇਆ ਤੇ ਉਹ ਆਈਪੀਐਲ ਤੱਕ ਪਹੁੰਚੇ। ਇਸ ਦੌਰਾਨ, ਉਹ 2023 ’ਚ ਕੇਕੇਆਰ ਲਈ ਖੇਡਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਦੇਸ਼ ’ਚ ਮਸ਼ਹੂਰ ਹੋਏ।

    ਕੇਕੇਆਰ ਨੇ 13 ਕਰੋੜ ਰੁਪਏ ’ਚ ਰੱਖਿਆ ਬਰਕਰਾਰ

    ਫਿਰ ਉਹ ਅੰਤਰਰਾਸ਼ਟਰੀ ਟੀ-20 ਕ੍ਰਿਕੇਟ ’ਚ ਟੀਮ ਦੇ ਮੈਂਬਰ ਬਣੇ ਤੇ ਇੱਕ ਰੋਜ਼ਾ ਟੀਮ ’ਚ ਜਗ੍ਹਾ ਮਿਲੀ। ਹੁਣ ਉਨ੍ਹਾਂ ਦੀ ਜਾਇਦਾਦ ਕਰੋੜਾਂ ਤੱਕ ਪਹੁੰਚ ਗਈ ਹੈ। ਉਨ੍ਹਾਂ ਨੂੰ ਕੇਕੇਆਰ ਨੇ ਆਈਪੀਐਲ 2025 ਦੀ ਮੈਗਾ ਨਿਲਾਮੀ ’ਚ 13 ਕਰੋੜ ਰੁਪਏ ’ਚ ਬਰਕਰਾਰ ਰੱਖਿਆ ਸੀ। Rinku-Priya Wedding